ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ `ਚ ਸੁਖਬੀਰ ਸਿੰਘ ਬਾਦਲ ਤੇ ਸਾਥੀਆਂ ਨੇ ਲਾਇਆ ਧਰਨਾ

ਜਲੰਧਰ `ਚ ਸੁਖਬੀਰ ਸਿੰਘ ਬਾਦਲ ਤੇ ਸਾਥੀਆਂ ਨੇ ਲਾਇਆ ਧਰਨਾ

ਸ਼੍ਰੋਮਣੀ ਅਕਾਲੀ ਦਲ ਨੇ ਹੁਣ ਪੋਸਟ-ਮੈਟ੍ਰਿਕ ਵਜ਼ੀਫ਼ੇ ਲੋੜਵੰਦ ਵਿਦਿਆਰਥੀਆਂ ਨੂੰ ਜਾਰੀ ਕਰਨ ਦਾ ਮੁੱਦਾ ਚੁੱਕ ਕੇ ਉਸ `ਤੇ ਸਿਆਸਤ ਸ਼ੁਰੂ ਕਰ ਦਿੱਤੀ ਹੈ। ਇਸੇ ਮੁੱਦੇ ਨੂੰ ਲੈ ਕੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਹੋਰ ਆਗੂਆਂ ਨਾਲ ਜਲੰਧਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ `ਤੇ ਬੈਠੇ। ਉਨ੍ਹਾਂ ਪੰਜਾਬ ਸਰਕਾਰ `ਤੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਜਾਰੀ ਨਾ ਕਰਨ ਦੇ ਦੋਸ਼ ਲਾਏ।


ਹੋਰ ਬੁਲਾਰਿਆਂ ਨੇ ਵੀ ਕਿਹਾ ਕਿ ਜਿਹੜੇ ਕਰੋੜਾਂ ਰੁਪਏ ਕੇਂਦਰ ਸਰਕਾਰ ਨੇ ਭੇਜੇ ਸਨ, ਉਹ ਹਾਲੇ ਤੱਕ ਬੱਚਿਆਂ ਨੂੰ ਮਿਲੇ ਨਹੀਂ ਹਨ।


ਧਰਨੇ `ਚ ਸ੍ਰੀ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਪਵਨ ਟੀਨੂ, ਬਲਜੀਤ ਸਿੰਘ ਨੀਲਾ ਮਹਿਲ ਸਮੇਤ ਸੈਂਕੜੇ ਅਕਾਲੀ ਕਾਰਕੁੰਨ ਸ਼ਾਮਲ ਹੋਏ।


ਇੱਥੇ ਵਰਨਣਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਧਰਨੇ ਦਿੱਤੇ ਜਾ ਚੁੱਕੇ ਹਨ ਪਰ ਸਿਆਸੀ ਰੰਗ ਅੱਜ ਵੇਖਣ ਨੂੰ ਮਿਲਿਆ। 


ਅੱਜ ਦੇ ਧਰਨੇ `ਚ ਉਸ ਵੇਲੇ ਹਾਸਾ-ਠੱਠਾ ਪੈ ਗਿਆ, ਜਦੋਂ ਸ੍ਰੀ ਬਿਕਰਮ ਸਿੰਘ ਮਜੀਠੀਆ ਸਟੇਜ ਤੋਂ ਹੇਠਾਂ ਆਪਣੇ ਅਕਾਲੀ ਸਮਰਥਕਾਂ `ਤੇ ਡਿੱਗ ਪਏ। ਤਦ ਉਨ੍ਹਾਂ ਦੇ ਜੀਜਾ ਸ੍ਰੀ ਸੁਖਬੀਰ ਬਾਦਲ ਮੁਸਕਰਾਉਂਦੇ ਵੇਖੇ ਗਏ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal sit in with Akali leaders in Jalandhar