ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਬਾਦਲ ਨੇ ਰਾਜਪਾਲ ਨੂੰ ਕਿਹਾ: ਜਸਟਿਸ ਗਿੱਲ ਨੂੰ ਪੰਜਾਬ ਦਾ ਲੋਕਪਾਲ ਨਾ ਬਣਨ ਦੇਵੋ

ਸੁਖਬੀਰ ਬਾਦਲ ਨੇ ਰਾਜਪਾਲ ਨੂੰ ਕਿਹਾ: ਜਸਟਿਸ ਗਿੱਲ ਨੂੰ ਪੰਜਾਬ ਦਾ ਲੋਕਪਾਲ ਨਾ ਬਣਨ ਦੇਵੋ

1 / 2ਸੁਖਬੀਰ ਬਾਦਲ ਨੇ ਰਾਜਪਾਲ ਨੂੰ ਕਿਹਾ: ਜਸਟਿਸ ਗਿੱਲ ਨੂੰ ਪੰਜਾਬ ਦਾ ਲੋਕਪਾਲ ਨਾ ਬਣਨ ਦੇਵੋ

ਸੁਖਬੀਰ ਬਾਦਲ ਨੇ ਰਾਜਪਾਲ ਨੂੰ ਕਿਹਾ: ਜਸਟਿਸ ਗਿੱਲ ਨੂੰ ਪੰਜਾਬ ਦਾ ਲੋਕਪਾਲ ਨਾ ਬਣਨ ਦੇਵੋ

2 / 2ਸੁਖਬੀਰ ਬਾਦਲ ਨੇ ਰਾਜਪਾਲ ਨੂੰ ਕਿਹਾ: ਜਸਟਿਸ ਗਿੱਲ ਨੂੰ ਪੰਜਾਬ ਦਾ ਲੋਕਪਾਲ ਨਾ ਬਣਨ ਦੇਵੋ

PreviousNext

ਅੱਜ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਇੱਕ ਵੱਡਾ ਵਫ਼ਦ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਨੂੰ ਮਿਲਿਆ ਤੇ ਉਨ੍ਹਾਂ ਨੂੰ ਇੱਕ ਮੈਮੋਰੈਂਡਮ (ਯਾਦ-ਪੱਤਰ) ਪੇਸ਼ ਕਰ ਕੇ ਬੇਨਤੀ ਕੀਤੀ ਕਿ ਜਸਟਿਸ (ਸੇਵਾ-ਮੁਕਤ) ਮਹਿਤਾਬ ਸਿੰਘ ਗਿੱਲ ਨੂੰ ਪੰਜਾਬ ਦਾ ਲੋਕਪਾਲ ਨਿਯੁਕਤ ਕਰਨ ਦੇ ਪੰਜਾਬ ਸਰਕਾਰ ਦੇ ਜਤਨਾਂ ਨੂੰ ਰੋਕਿਆ ਜਾਵੇ।


ਸ੍ਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵੀਟਸ ਰਾਹੀਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਟਿਸ ਮਹਿਤਾਬ ਸਿੰਘ ਗਿੱਲ ਇੱਕ ਕਾਂਗਰਸੀ ਹਨ ਤੇ ਉਨ੍ਹਾਂ ਦੀ ਸੂਬੇ ਦੇ ਲੋਕਪਾਲ ਵਜੋਂ ਨਿਯੁਕਤੀ ਨਹੀਂ ਹੋਣੀ ਚਾਹੀਦੀ।


ਸ੍ਰੀ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀ ਆਗੂਆਂ ਨੇ ਆਪਣੇ ਮੈਮੋਰੈਂਡਮ ਵਿੱਚ ਲਿਖਿਆ ਹੈ ਕਿ ਸ੍ਰੀ ਐੱਮਐੱਸ ਗਿੱਲ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਿਓਂ ਜੁੜੇ ਰਹੇ ਹਨ। ਉਨ੍ਹਾਂ ਰਾਜਪਾਲ ਨੂੰ ਕਿਹਾ,‘ਜਸਟਿਸ ਗਿੱਲ ਇਸ ਬੇਹੱਦ ਉੱਚ ਤੇ ਅਹਿਮ ਅਹੁਦੇ ਲਈ ਯੋਗ ਨਹੀਂ ਹਨ ਕਿਉਂਕਿ ਉਹ ਸੰਵਿਧਾਲਕ, ਸਿਆਸੀ ਤੇ ਨੈਤਿਕ ਯੋਗਤਾਵਾਂ ਪੂਰੀਆਂ ਨਹੀਂ ਕਰਦੇ।`


ਅਕਾਲੀ-ਭਾਜਪਾ ਵਫ਼ਦ ਨੇ ਇਹ ਵੀ ਕਿਹਾ ਕਿ ਜਸਟਿਸ (ਸੇਵਾ-ਮੁਕਤ) ਮਹਿਤਾਬ ਗਿੱਲ ਨੇ ਜਾਂਚਾ ਕਮਿਸ਼ਨ ਦੇ ਮੁਖੀ ਵਜੋਂ ਸੁਖਪਾਲ ਖਹਿਰਾ ਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਦਰਜ ਹੋਏ 17 ਮਾਮਲੇ ਰੱਦ ਕੀਤੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal told Governor Justice Gill should not be nominated Lokpal