ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਬਾਦਲ ਬਰਗਾੜੀ ’ਚ ਧਰਨੇ ’ਤੇ ਬੈਠੇ, ਮੈਂ ਨਾਲ ਬੈਠਾਂਗਾ: ਨਵਜੋਤ ਸਿੱਧੂ

ਇਤਿਹਾਸ ਦੀਆਂ ਕਿਤਾਬਾਂ ਦੇ ਬਹਾਨੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਤੁਰੇ ਸੁਖਬੀਰ ਬਾਦਲ ਤੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਤਿੱਖਾ ਹਮਲਾ ਬੋਲਿਆ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੁਖਬੀਰ ਬਾਦਲ ਨੂੰ ਵਿਹਲਾ ਕਰ ਦਿੱਤਾ ਹੈੈ। ਕਿਉਂਕਿ ਆਪਣੀ ਸਰਕਾਰ ਦੌਰਾਨ ਰੋਸ ਮੁਜ਼ਾਹਰੇ ਕਰਨ ਵਾਲਿਆਂ ਨੂੰ ਸੁਖਬੀਰ ਵਿਹਲਿਆਂ ਦਾ ਕੰਮ ਦੱਸਿਆ ਕਰਦੇ ਸਨ। ਸੁਖਬੀਰ ਨੂੰ ਇਹ ਵੀ ਮੰਨ ਲੈਣਾ ਚਾਹੀਦਾ ਹੈ ਕਿ ਅਕਾਲੀ ਦਲ ਦੇ ਟਕਸਾਲੀ ਆਗੂਆਂ ਨੇ ਉਨ੍ਹਾਂ ਨੂੰ ਘਰੋਂ ਕੱਢ ਕੇ ਬਾਹਰ ਕਰ ਦਿੱਤਾ ਹੈ।

 

ਆਪਣੇ ਘਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਸੁਖਬੀਰ ਤੇ ਸਿੱਧਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਟਕਸਾਲੀ ਆਗੂਆਂ ਨੂੰ ਅਕਾਲੀ ਦਲ ਤੋਂ ਕੋਈ ਸਮੱਸਿਆ ਨਹੀਂ ਬਲਕਿ ਉਨ੍ਹਾਂ ਨੂੰ ਸਮੱਸਿਆ ਤਾਂ ਜੀਜਾ-ਸਾਲਾ ਕਾਂਡ ਤੋਂ ਹੈ।

 

ਸਿੱਧੂ ਨੇ ਕਿਹਾ ਕਿ ਸੁਖਬੀਰ ਨੂੰ ਜੇਕਰ ਪੰਥ ਦੀ ਆਨਬਾਨ ਲਈ ਧਰਨੇ ਦੇਣ ਦਾ ਇੰਨਾ ਹੀ ਸ਼ੌਕ ਹੈ ਤਾਂ ਉਹ ਬਰਗਾੜੀ ਚ ਜਾ ਕੇ ਧਰਨਾ ਦੇਵੇ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਵੱਡਾ ਕੋਈ ਮੁੱਦਾ ਨਹੀਂ ਹੈ। ਜੇਕਰ ਸੁਖਬੀਰ ਬਾਦਲ ਧਰਨੇ ਤੇ ਬੈਠਦੇ ਹਨ ਤਾਂ ਸਿੱਧੂ ਉਨ੍ਹਾਂ ਨਾਲ ਧਰਨੇ ਤੇ ਬੈਠੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal will sit with me on dharna in Bargari Navjot Sidhu