ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਕਿੰਨੇ ਲੋਕਾਂ ਨੂੰ ਪਾਰਟੀ ’ਚੋਂ ਬਾਹਰ ਕੱਢੇਗਾ: ਨਵਜੋਤ ਸਿੱਧੂ

ਨਵਜੋਤ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਚੋਂ ਕੱਢੇ ਜਾਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਕਿੰਨੇ ਲੋਕਾਂ ਨੂੰ ਪਾਰਟੀ ਚੋਂ ਬਾਹਰ ਕੱਢੇਗਾ ਕਿਉਂਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਤਾਂ ਸਿੱਧੇ-ਸਿੱਧੇ ਅਕਾਲੀ ਦਲ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਧਰਨੇ ਦੁਆਰਾ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸਿ਼ਸ਼ ਕਰ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਦਰਜਨਾਂ ਅਜਿਹੇ ਮੌਕੇ ਆਏ ਜਦੋਂ ਸਰਕਾਰਾਂ ਨੇ ਚੁੱਪ ਧਾਰ ਕੇ ਰੱਖੀ ਜਦਕਿ ਉਹ ਸਮਾਂ ਵਿਰੋਧ ਕਰਨ ਦਾ ਸੀ।

 

ਉਨ੍ਹਾਂ ਕਿਹਾ ਕਿ ਉਦੋਂ ਇੱਕ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਗਈ, ਡੋਡਾ ਕਾਂਡ ਵਾਪਰਿਆ, ਸੰਤਾਂ ਦੇ ਛਬੀਲ ਵੰਡ ਮੌਕੇ ਗੋਲੀ ਚਲਾਈ ਗਈ, ਨਾਮਧਾਰੀ ਭਾਈਚਾਰੇ ਦੀ ਮਾਤਾ ਨੂੰ ਗੋਲੀ ਮਾਰ ਦਿੱਤੀ ਗਈ, ਉਦੋਂ ਅਕਾਲੀ ਦਲ ਸੁੱਤਾ ਪਿਆ ਸੀ ਕੀ, ਉਦੋਂ ਧਰਨਾ ਕਿਉਂ ਨਹੀਂ ਦਿੱਤਾ। ਕੀ ਉਸ ਸਮੇਂ ਲੋਕਤੰਤਰ ਨਹੀਂ ਸੀ, ਡੰਡਾਤੰਤਰ ਸੀ, ਗੁੰਡਾਤੰਤਰ ਸੀ।

 

ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਤੇ ਵਰਦਿਆਂ ਕਿਹਾ ਕਿ ਜੋ ਉਹ ਕਹਿੰਦੇ ਸਨ, ਅੱਜ ਸੱਚ ਸਾਬਿਤ ਹੋ ਰਿਹਾ ਹੈ। ਮੈਂ ਕਿਹਾ ਸੀ ਕਿ ਅਕਾਲੀ ਦਲ ਸਿਰਫ ਜੀਜਾ-ਸਾਲਾ ਪ੍ਰਾਈਵੇਟ ਲਿਮਟਿਡ ਕੰਪਨੀ ਰਹਿ ਜਾਵੇਗੀ ਅਤੇ ਅੱਜ ਜਿਸ ਢੰਗ ਨਾਲ ਟਕਸਾਲੀ ਅਕਾਲੀ ਆਗੂ ਇਨ੍ਹਾਂ ਖਿਲਾਫ ਬਗਾਵਤ ਕਰ ਰਹੇ ਹਨ, ਸਭ ਸੱਚ ਸਾਬਿਤ ਹੋ ਰਿਹਾ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir how many people to take people out of the party navjot Sidhu