ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ’ਤੇ ਬੋਲਿਆ ‘ਕਿਸਾਨੀ-ਹਮਲਾ’

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੀ ਕਾਂਗਰਸ ਸਰਕਾਰਤੇ ਤਿੱਖਾ ਹਮਲਾ ਬੋਲਿਆ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਗਰੀਬ ਕਿਸਾਨ ਬੁੱਧ ਸਿੰਘ ਨਾਲ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਕੇ ਕਾਂਗਰਸ ਪਾਰਟੀ ਨੇ ਉਸ ਨੂੰ ਆਪਣੀ ਕਰਜ਼ਾ ਮੁਆਫੀ ਸਕੀਮ ਦਾ ਪੋਸਟਰ ਬੁਆਏ ਬਣਾਇਆ ਸੀ ਤੇ ਬਾਅਦ ਵਾਅਦੇ ਤੋਂ ਮੁੱਕਰ ਕੇ ਉਸ ਨਾਲ ਵਿਸਵਾਸ਼ਘਾਤ ਕੀਤਾ ਸੀ ਨਿਰਾਸ਼ਾ ਦੇ ਆਲਮ ਡਿੱਗੇ ਇਸ ਗਰੀਬ ਕਿਸਾਨ ਦੀ ਯੂਥ ਅਕਾਲੀ ਦਲ ਨੇ ਵਿੱਤੀ ਮੱਦਦ ਕੀਤੀ ਸੀ

 

ਬਾਦਲ ਨੇ ਅੱਗੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਬੁੱਧ ਸਿੰਘ ਉੱਪਰ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਦੇ ਮੁੰਡੇ ਵੱਲੋਂ ਹਮਲਾ ਕੀਤਾ ਗਿਆ ਹੈ। ਉੁਨਾਂ ਕਿਹਾ ਕਿ ਹਮਲਾਵਰ ਸੱਤਾ ਦੇ ਨਸ਼ੇ ਇੰਨੇ ਚੂਰ ਸਨ ਕਿ ਉਨਾਂ ਨੇ ਬੁੱਧ ਸਿੰਘ ਨੂੰ ਬਚਾਉਣ ਲਈ ਅੱਗੇ ਆਏ ਵਧੀਕ ਐਸਐਚਓ ਨੂੰ ਵੀ ਨਹੀਂ ਬਖਸ਼ਿਆ ਅਤੇ ਉਸ ਨੂੰ ਵੀ ਗੰਭੀਰ ਵਿਚ ਰੂਪ ਵਿਚ ਜ਼ਖ਼ਮੀ ਕਰ ਦਿੱਤਾ।

 

ਬਾਦਲ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਹਮਲਾਵਾਰ ਇਹ ਕੁੱਟਮਾਰ ਇਲਾਕੇ ਦੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਦੇ ਇਸ਼ਾਰੇ ਉੱਤੇ ਕਰ ਰਹੇ ਸਨ, ਜਿਹੜੀ ਬੁੱਧ ਸਿੰਘ ਨੂੰ ਅਕਾਲੀ ਦਲ ਦੇ ਜਨਰਲ ਸਕੱਤਰ (ਯੁਵਕ ਮਾਮਲੇ) ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਯੂਥ ਅਕਾਲੀ ਦਲ ਕੋਲੋਂ ਵਿੱਤੀ ਮੱਦਦ ਲੈਣ ਲਈ ਸਬਕ ਸਿਖਾਉਣਾ ਚਾਹੁੰਦੀ ਸੀ।

 

ਉਨਾਂ ਕਿਹਾ ਕਿ ਬੁੱਧ ਸਿੰਘ ਦੇ ਅਕਾਲੀ ਦਲ ਸ਼ਾਮਿਲ ਹੋਣ ਮਗਰੋਂ ਡੇਰਾ ਬਾਬਾ ਨਾਨਕ ਦੀ ਕਾਂਗਰਸੀ ਲੀਡਰਸ਼ਿਪ ਭਰੀ ਪੀਤੀ ਬੈਠੀ ਸੀ ਅਤੇ ਹੁਣ ਇਸ ਨੇ ਕਿਸਾਨ ਉੱਤੇ ਹਮਲਾ ਕਰ ਦਿੱਤਾ ਹੈ। ਇਹ ਸਿਰਫ ਇੱਕ ਅਣਮਨੁੱਖੀ ਕਾਰਵਾਈ ਹੀ ਨਹੀਂ ਹੈ, ਸਗੋਂ ਇਹ ਵੀ ਸਾਬਿਤ ਕਰਦੀ ਹੈ ਕਿ ਕਾਂਗਰਸ ਪਾਰਟੀ ਇੰਨੀ ਨਿੱਘਰ ਗਈ ਹੈ ਕਿ ਇਹ ਹੁਣ ਉਹਨਾਂ ਕਿਸਾਨਾਂ ਉੱਤੇ ਹਮਲੇ ਸ਼ੁਰੂ ਕਰੇਗੀ, ਜਿਹੜੇ ਇਸ ਦੀ ਕਰਜ਼ਾ ਮੁਆਫੀ ਸਕੀਮ ਉੱਤੇ ਸੁਆਲ ਉਠਾਉਂਦੇ ਹਨ

 

ਇਹ ਟਿੱਪਣੀ ਕਰਦਿਆਂ ਕਿ ਲੋਕਤੰਤਰ ਅੰਦਰ ਅਜਿਹੀ ਹਰਕਤ ਅਸਹਿਣਯੋਗ ਹੈ, ਸਰਦਾਰ ਬਾਦਲ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਸਾਰੇ ਹਮਲਾਵਰਾਂ ਅਤੇ ਉਹਨਾਂ ਦੇ ਸਰਗਨਿਆਂ ਨੂੰ ਤੁਰੰਤ ਗਿਰਫਤਾਰ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ ਬੁੱਧ ਸਿੰਘ ਨੂੰ ਇਨਸਾਫ ਦਿਵਾਉਣ ਲਈ ਇੱਕ ਅੰਦੋਲਨ ਸ਼ੁਰੂ ਕਰੇਗਾ

 

ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਦੱਸਿਆ ਕਿ 16 ਅਕਤੂਬਰ 2016 ਨੂੰ ਉਸ ਸਮੇਂ ਦੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੁੱਧ ਸਿੰਘ ਦੇ ਘਰ ਜਾ ਕੇ ਕਾਂਗਰਸ ਪਾਰਟੀ ਦੀ ਕਿਸਾਨ ਕਰਜ਼ਾ ਮੁਆਫੀ ਸਕੀਮ 'ਕਰਜ਼ਾ ਕੁਰਕੀ ਖ਼ਤਮ, ਫਸਲ ਦੀ ਪੂਰੀ ਰਕਮ'ਦਾ ਐਲਾਨ ਕੀਤਾ ਸੀ ਅਤੇ ਸਭ ਤੋਂ ਪਹਿਲਾਂ ਬੁੱਧ ਸਿੰਘ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਪਰ ਇਸ ਦੇ ਬਾਵਜੂਦ ਆਪਣੇ ਕਰਜ਼ੇ ਦੀ ਮੁਆਫੀ ਲਈ ਬੁੱਧ ਸਿੰਘ ਦੋ ਸਾਲ ਤਕ ਉਡੀਕ ਕਰਦਾ ਰਿਹਾ।

 

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਖੀਰ ਜਦੋਂ ਕੁਰਕੀ ਤੋਂ ਬਚਣ ਲਈ ਇਸ ਕਿਸਾਨ ਨੂੰ ਆਪਣਾ ਟਰੈਕਟਰ ਵੇਚਣਾ ਪੈ ਗਿਆ ਅਤੇ ਮੀਡੀਆ ਨੇ ਇਸ ਕਿਸਾਨ ਨਾਲ ਹੋਏ ਵਿਸ਼ਵਾਸ਼ਘਾਤ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਤਾਂ ਯੂਥ ਅਕਾਲੀ ਦਲ ਦੇ ਵਲੰਟੀਅਰਾਂ ਨੇ ਰਲ ਕੇ ਪੈਸੇ ਇਕੱਠੇ ਕੀਤੇ ਤਾਂ ਇਹ ਕਿਸਾਨ ਆਪਣਾ ਕਰਜ਼ਾ ਚੁਕਾ ਸਕੇ।

 

ਬਾਦਲ ਨੇ ਕਿਹਾ ਕਿ ਹੁਣ ਕਾਂਗਰਸ ਪਾਰਟੀ ਨੇ ਇਸ ਦੁਖੀ ਕਿਸਾਨ ਦੀ ਮੱਦਦ ਕਰਨ ਦੀ ਥਾਂ ਉਸ ਤੇ ਹਮਲਾ ਕਰ ਦਿੱਤਾ ਹੈ। ਕਾਂਗਰਸ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰਨ ਮਗਰੋਂ ਅਜਿਹਾ ਹਮਲਾ ਉਹਨਾਂ ਹਜ਼ਾਰਾਂ ਕਿਸਾਨਾਂ ਤੇ ਵੀ ਕੀਤਾ ਗਿਆ ਹੈ, ਜਿਹੜੇ ਨਿਰਾਸ਼ ਹੋ ਕੇ ਖੁਦਕੁਸ਼ੀਆਂ ਕਰ ਚੁੱਕੇ ਹਨ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir spoke on Captains government with Farmer-Attack