ਅਗਲੀ ਕਹਾਣੀ

ਸੁਖਪਾਲ ਖਹਿਰਾ ਤੇ ਹਰਪਾਲ ਚੀਮਾ ਵਿਚਾਲੇ ਬਿਆਨਬਾਜ਼ੀ ਹੋਰ ਭਖੀ

ਸੁਖਪਾਲ ਖਹਿਰਾ ਤੇ ਹਰਪਾਲ ਚੀਮਾ ਵਿਚਾਲੇ ਬਿਆਨਬਾਜ਼ੀ ਹੋਰ ਭਖੀ

--  ਖਹਿਰਾ ਦਲਿਤਾਂ ਤੇ ਔਰਤਾਂ ਦਾ ਅਪਮਾਨ ਕਰ ਰਹੇ: ਹਰਪਾਲ ਸਿੰਘ ਚੀਮਾ

--  ਆਪ ਆਗੂ ਹੁਣ ਦਲਿਤ ਪੱਤਾ ਖੇਡ ਰਹੇ ਹਨ: ਸੁਖਪਾਲ ਖਹਿਰਾ

 

ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਨਵੇਂ ਆਗੂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਭੁਲੱਥ ਤੋਂ ‘ਬਾਗ਼ੀ` ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਇੱਕ ਜਿ਼ਮੀਂਦਾਰ ਹਨ, ਜੋ ਪਾਰਟੀ ਦੇ ਦਲਿਤ ਤੇ ਮਹਿਲਾ ਆਗੂਆਂ ਦਾ ਅਪਮਾਨ ਕਰ ਰਹੇ ਹਨ।


ਹਰਪਾਲ ਸਿੰਘ ਚੀਮਾ ਦੇ ਇਸ ਦੋਸ਼ ਦੇ ਜਵਾਬ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਅਜਿਹੀ ਕੋਈ ਵੀ ਗੱਲ ਨਾ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਉਹ ਤਾਂ ਸਗੋਂ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਨੂੰ ਪਰੇਸ਼ਾਨ ਕੀਤੇ ਜਾਣ ਦੀ ਨਿਖੇਧੀ ਕਰ ਚੁੱਕੇ ਹਨ। ਉਨ੍ਹਾਂ ਕਿਹਾ,‘ਮੈਂ ਪੰਜਾਬ `ਚ ਰਹਿੰਦਾ ਹਾਂ, ਇਸ ਲਈ ਆਪਣੇ ਸੂਬੇ ਲਈ ਆਵਾਜ਼ ਉਠਾਵਾਂਗਾ। ਉਹ ਦਲਿਤ ਤੇ ਔਰਤਾਂ ਨਾਲ ਸਬੰਧਤ ਵੱਖਰੀ ਕਿਸਮ ਦੇ ਸਿਆਸੀ ਪੱਤੇ ਖੇਡ ਰਹੇ ਹਨ। ਉਹ ਵੱਖੋ-ਵੱਖਰੇ ਮੰਚਾਂ `ਤੇ ਨਾਕਾਮ ਹੋ ਚੁੱਕੇ ਹਨ ਤੇ ਉਨ੍ਹਾਂ ਨੇ ਪਿਛਲੇ 16 ਮਹੀਨਿਆਂ ਦੌਰਾਨ ਰੇਤੇ ਦੀ ਗ਼ੈਰ-ਕਾਨੂੰਨੀ ਮਾਈਨਿੰਗ ਅਤੇ ਭ੍ਰਿਸ਼ਟਾਚਾਰ ਖਿ਼ਲਾਫ਼ ਕਦੇ ਕੁਝ ਨਹੀਂ ਕੀਤਾ।`


ਹਰਪਾਲ ਸਿੰਘ ਚੀਮਾ ਹੁਰਾਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਅੱਗੇ ਕਿਹਾ,‘‘ਖਹਿਰਾ ਹੁਣ ਇਨਕਲਾਬ ਲਿਆਉਣ ਦੀ ਜੰਗ `ਚੋਂ ਬਾਹਰ ਨਿੱਕਲ ਚੁੱਕੇ ਹਨ ਅਤੇ ਪੰਜਾਬ ਜਾਂ ਪੰਜਾਬੀਆਂ ਲਈ ਲੜਨ ਦਾ ਐਲਾਨ ਕਰ ਚੁੱਕੇ ਹਨ। ਦਰਅਸਲ, ਉਹ ਇੱਕ ਜਿ਼ਮੀਂਦਾਰ ਹਨ ਤੇ ਉਹ ਦਲਿਤਾਂ ਨੂੰ ਉਚੇਰੇ ਅਹੁਦਿਆਂ `ਤੇ ਨਹੀਂ ਵੇਖ ਸਕਦੇ। ਉਹ ਵਿਰੋਧੀ ਧਿਰ ਦੇ ਨਵੇਂ ਆਗੂ ਦੀ ਨਿਯੁਕਤੀ ਦਾ ਵਿਰੋਧ ਨਹੀਂ ਕਰ ਰਹੇ, ਸਗੋਂ ਉਨ੍ਹਾਂ ਨੇ ਕਿਸੇ ਦਲਿਤ ਚਿਹਰੇ ਨੂੰ ਨਿਯੁਕਤ ਕੀਤੇ ਜਾਣ ਖਿ਼ਲਾਫ਼ ਰੋਹ ਪ੍ਰਗਟਾਇਆ ਹੈ।``


ਦਿੜ੍ਹਬਾ ਹਲਕੇ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਸਨਿੱਚਰਵਾਰ ਨੂੰ ਚੰਡੀਗੜ੍ਹ ਤੋਂ ਸੰਗਰੂਰ ਪੁੱਜੇ ਤੇ ਨਦਾਮਪੁਰ ਤੇ ਭਵਾਨੀਗੜ੍ਹ ਕਸਬਿਆਂ `ਚਮਾਰਚ ਕੀਤਾ।


ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ,‘‘ਬਲਵਿੰਦਰ ਸਿੰਘ ਬੈਂਸ ਅਤੇ ਉਨ੍ਹਾਂ ਦੇ ਛੋਟੇ ਭਰਾ ਸਿਮਰਜੀਤ ਸਿੰਘ ਬੈਂਸ ਨੇ ਆਰਐੱਸਐੱਸ ਦੇ ਇਸ਼ਾਰੇ `ਤੇ ਆਮ ਆਦਮੀ ਪਾਰਟੀ ਖਿ਼ਲਾਫ਼ ਸਾਜਿ਼ਸ਼ ਰਚੀ ਹੈ। ਅਸੀਂ ਉਸ ਧਨ ਦੀ ਜਾਂਚ ਕਰਵਾਉਣ ਦੀ ਮੰਗ ਵੀ ਕਰਦੇ ਹਾਂ, ਜਿਹੜਾ ਖਹਿਰਾ ਵੱਲੋਂ ਬੈਂਸ ਭਰਾਵਾਂ ਦੀ ਮਦਦ ਨਾਲ ਬਠਿੰਡਾ ਰੈਲੀ `ਤੇ ਖ਼ਰਚ ਕੀਤਾ ਗਿਆ ਹੈ। ਉਂਝ ਅਸੀਂ ਉਨ੍ਹਾਂ ਸਾਰੇ ਪਾਰਟੀ ਕਾਰਕੁੰਨਾਂ ਤੇ ਵਿਧਾਇਕਾਂ ਨਾਲ ਗੱਲਬਾਤ ਕਰ ਰਹੇ ਹਾਂ, ਜਿਨ੍ਹਾਂ ਨੇ ਖਹਿਰਾ ਦੀ ਹਮਾਇਤ ਕੀਤੀ ਸੀ। ਉਹ ਸਾਰੇ ਪਾਰਟੀ ਦੀ ਮੁੱਖਧਾਰਾ `ਚ ਪਰਤ ਆਉਣਗੇ।``


ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਵੀ ਹਰਪਾਲ ਸਿੰਘ ਚੀਮਾ ਨਾਲ ਇੱਥੇ ਪੁੱਜੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਖਹਿਰਾ ਤੇ ਉਨ੍ਹਾਂ ਦੇ ਧੜੇ ਨੇ ਸੋਸ਼ਲ ਮੀਡੀਆ `ਤੇ ਬਠਿੰਡਾ-ਦਿਹਾਤੀ ਤੋਂ ਪਾਰਟੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਅਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਂ ਬਲਜਿੰਦਰ ਕੌਰ ਬਾਰੇ ਟਿੱਪਣੀਆਂ ਕਰਦੇ ਸਮੇਂ ਔਰਤਾਂ ਵਿਰੋਧੀ ਰਵੱਈਆ ਜ਼ਾਹਿਰ ਕੀਤਾ ਹੈ।


ਬੀਬੀ ਮਾਣੂਕੇ ਨੇ ਕਿਹਾ,‘ਅਸੀਂ ਸੁਖਪਾਲ ਖਹਿਰਾ ਅਧੀਨ ਕੰਮ ਕਰ ਚੁੱਕੇ ਹਾਂ ਪਰ ਉਹ ਹੁਣ ਕਿਸੇ ਦਲਿਤ ਆਗੂ ਦੇ ਅਧੀਨ ਰਹਿ ਕੇ ਕੰਮ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਦੇ ਸਮਰਥਕ ਔਰਤਾਂ ਵਿਰੋਧੀ ਟਿੱਪਣੀਆਂ ਕਰ ਰਹੇ ਹਨ। ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਉਨ੍ਹਾਂ ਨੇ ਸਟੇਜ ਤੋਂ ਪਿੰਡਾਂ `ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhpal Khaira Harpal Cheema more comments on each other