ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲੋਟ ਰੈਲੀ ਤੋਂ ਬਾਅਦ ਲੰਗਰ ਦੀ ਹੋਈ ਬੇਕਦਰੀ, ਅਕਾਲੀ ਝੰਡਾ ਰੁਲਿਆ ਪੈਰਾਂ ਥੱਲੇ 

ਮਲੋਟ ਰੈਲੀ ਤੋਂ ਬਾਅਦ ਲੰਗਰ ਦੀ ਹੋਈ ਬੇਕਦਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੇ ਮਲੋਟ ਵਿਖੇ 'ਕਿਸਾਨ ਕਲਿਆਣ ਰੈਲੀ' ਦੌਰਾਨ ਕਿਸਾਨਾਂ ਦੇ ਕਾਲੀ ਝੰਡੀਆਂ ਸਮੇਤ ਪ੍ਰਦਰਸ਼ਨ ਤੋਂ ਬਾਅਦ ਅਕਾਲੀ ਦਲ ਅਤੇ ਬੀਜੇਪੀ ਇੱਕ ਹੋਰ ਮਸਲੇ ਵਿੱਚ ਘਿਰਦੇ ਹੋਏ ਦਿਖਾਏ ਦੇ ਰਹੇ ਹਨ। ਵਿਰੋਧੀ ਧਿਰ ਆਗੂ ਸੁਖਪਾਲ ਖਹਿਰਾ ਨੇ ਪੀਅਮ ਮੋਦੀ ਦੀ ਮਲੋਟ ਰੈਲੀ ਤੋਂ ਬਾਅਦ ਹੋਏ ਲੰਗਰ ਦੇ ਅਪਮਾਨ ਦਾ ਮੁੱਦਾ ਸ਼ੋਸਲ ਮੀਡੀਆ 'ਤੇ ਉਠਾਇਆ ਹੈ।

 

ਜਾਣੋ ਪੂਰਾ ਮਾਮਲਾ

 

ਅਸਲ ਵਿੱਚ ਮੋਦੀ ਦੀ ਰੈਲੀ ਦੌਰਾਨ ਜੋ ਲੰਗਰ ਦੀ ਵੰਡ ਲੋਕਾਂ ਵਿੱਚ ਕੀਤੀ ਗਈ ਉਹ ਬਠਿੰਡਾ ਦੇ ਇੱਕ ਗੁੁਰਦੁਆਰੇ ਵਿੱਚ ਤਿਆਰ ਕੀਤਾ ਗਿਆ ਸੀ। ਲੰਗਰ ਨੂੰ ਬਾਅਦ ਵਿੱਚ ਰੈਲੀ 'ਚ ਆਏ ਲੋਕਾਂ ਵਿਚਾਲੇ ਵਰਤਾਇਆ ਗਿਆ। ਪਰ ਸ਼ੋਸਲ ਮੀਡੀਆ 'ਤੇ ਬਾਅਦ ਵਿੱਚ ਕੁਝ ਤਸਵੀਰਾਂ ਵਾਇਰਲ ਹੋ ਗਈਆਂ। ਲੋਕਾਂ ਨੇ ਲੰਗਰ ਦੇ ਪੈਰਾਂ ਵਿੱਚ ਰੁਲਣ, ਥੱਲੇ ਸੁੱਟਣ ਦੀਆਂ ਇਨ੍ਹਾਂ ਤਸਵੀਰਾਂ 'ਤੇ ਆਪਣਾ ਇਤਰਾਜ਼ ਦਰਜ ਕਰਾਇਆ।

 

ਕੀ ਹੋਈ ਬੇਕਦਰੀ?

 

 ਆਪ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸ਼ੋਸ਼ਲ ਮੀਡੀਆ ਤੇ ਇੱਕ ਪੋਸਟ ਕਰਕੇ ਲੰਗਰ ਦੀ ਬੇਕਦਰੀ ਦਾ ਮੁੱਦਾ ਉਠਾਈਆ ਹੈ। ਖਹਿਰਾ ਨੇ ਕੁਝ ਤਸਵੀਰਾਂ ਵੀ ਨਾਲ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਵਿੱਚ ਲੰਗਰ ਦੀ ਬੇਕਦਰੀ ਸਾਫ਼ ਨਜ਼ਰ ਆ ਰਹੀ ਹੈ। ਇਸਤੋਂ ਪਹਿਲਾਂ ਵੀ ਇਹ ਤਸਵੀਰਾਂ ਕਈ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਘੁੰਮ ਰਹੀਆਂ ਸਨ। 

 

ਮੋਦੀ ਤੇ ਹਮਲਾ 

 

ਖਹਿਰਾ ਨੇ ਪੀਅਮ ਮੋਦੀ ਤੇ ਵੀ ਹਮਲਾ ਬੋਲਦੇ ਹੋਏ ਵੀ ਲਿਖਿਆ ਹੈ ਕਿ  ਸਵੱਛ ਭਾਰਤ ਦਾ ਨਾਅਰਾ ਦੇਣ ਵਾਲੀ ਬੀਜੇਪੀ ਨੇ ਮਲੋਟ ਦੀ ਰੈਲੀ ਤੋਂ ਬਾਅਦ ਇਹ ਕਿਸ ਤਰ੍ਹਾਂ ਦੀ ਗੰਦਗੀ ਫੈਲਾਈ ਹੈ। ਜੋ ਲੰਗਰ ਬੇਕਦਰੀ ਨਾਲ ਸੁੱਟਿਆ ਗਿਆ। ਉਸ ਨਾਲ ਹਜ਼ਾਰਾ ਗਰੀਬਾਂ ਦਾ ਪੇਟ ਭਰ ਸਕਦਾ ਸੀ।

 

ਅਕਾਲੀ ਝੰਡਾ ਪੈਰਾਂ ਥੱਲੇ 

 

ਸ੍ਰੋਮਣੀ ਅਕਾਲੀ ਦਲ ਦੇ ਝੰਡੇ ਦੀਆਂ ਤਸਵੀਰਾਂ ਵੀ ਇਸ ਪੋਸਟ 'ਚ ਨਜ਼ਰ ਆ ਰਹੀਆਂ ਹਨ। ਜੋ ਲੰਗਰ ਦੇ ਨਾਲ-ਨਾਲ ਲੋਕਾਂ ਦੇ ਪੈਰਾਂ ਵਿੱਚ ਰੁਲਦਾ ਹੋਇਆ ਦਿਖਾਈ ਦੇ ਰਿਹਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sukhpal khaira raises the issue of throwing langar after the pm modi malout rally