(ਫ਼ੋਟੋ ਸਮੀਰ ਸਹਿਗਲ ਹਿੰਦੁਸਤਾਨ ਟਾਈਮਜ਼)
ਆਮ ਆਦਮੀ ਪਾਰਟੀ ਛੱਡ ਕੇ ਨਵੀਂ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਕ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਰੀਤ ਸਿੰਘ ਬ੍ਰਹਮਪੁਰਾ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਲੋਕਸਭਾ ਚੋਣਾਂ ਨੂੰ ਲੈ ਕੇ ਕੀਤੇ ਜਾ ਸਕਣ ਵਾਲੇ ਗਠਜੋੜ ਦੀ ਸੰਭਾਵਨਾਵਾਂ ਸਬੰਧੀ ਬੰਦ ਕਮਰੇ ਚ ਮੀਟਿੰਗ ਕੀਤੀ।
ਇਸ ਦੌਰਾਨ ਖਰਿਰਾ ਨੇ ਕਿਹਾ ਕਿ ਕਾਂਗਰਸ ਵਲੋਂ ਗਠਜੋੜ ਦਾ ਆਫਤ ਰੱਦ ਕਰਨ ਮਗਰੋਂ ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਲੋਕਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਗਠਜੋੜ ਕਰਨ ਲਈ ਪਹੁੰਚ ਕੀਤੀ ਹੈ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਖਹਿਰਾ ਨੇ ਆਪ ਦੀ ਮੈਂਬਰਸਿ਼ੱਪ ਤੋਂ ਅਸਤੀਫਾ ਦੇ ਕੇ ਚੰਡੀਗੜ੍ਹ ਚ ਨਵੀਂ ਸਿਆਸੀ ਸੰਗਠਨ ਪੰਜਾਬੀ ਏਕਤਾ ਪਾਰਟੀ ਦੀ ਸ਼ੁਰੂਆਤ ਕੀਤੀ। ਖਹਿਰਾ ਨੇ ਅੱਜ ਪੰਜਾਬੀ ਚ ਆਪਣੀ ਸਿਆਸੀ ਜੰਗ ਦੀ ਸਫਲਤਾ ਲਈ ਸ਼੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਤੇ ਰਾਮ ਤੀਰਥ ਮੰਦਰ ਵਿਚ ਨਤਮਸਤਕ ਹੋ ਕੇ ਆਸਿ਼ਰਵਾਦ ਪ੍ਰਾਪਤ ਕੀਤਾ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਖਡੂਰ ਸਾਹਿਬ ਦੇ ਸਾਂਸਦ ਮੈਂਬਰ ਅਤੇ ਅਕਾਲੀ ਦਲ ਟਕਸਾਲੀ ਨੂੰ ਉਨ੍ਹਾਂ ਦੀ ਰਿਹਾਇਸ਼ ਤੇ ਮਿਲਣ ਤੋਂ ਪਹਿਲਾਂ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਆਪਣੀ ਜ਼ਮੀਨ ਖੋਹ ਚੁੱਕੀ ਹੈ ਜਿਸ ਕਾਰਨ ਕੋਈ ਵੀ ਆਪ ਨਾਲ ਗਠਜੋੜ ਕਰਨ ਨੂੰ ਰਾਜ਼ੀ ਨਹੀਂ ਹੈ।
ਖਾਸ ਗੱਲ ਇਹ ਹੈ ਕਿ ਦੋ ਹੀ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰੰਤ ਮਾਨ ਨੇ ਵੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਉਨ੍ਹਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ ਸੀ।
ਸੁਖਪਾਲ ਖਹਿਰਾ ਤੇ ਬ੍ਰਹਮਪੁਰਾ ਦੀ ਅੱਜ ਕੀਤੀ ਗਈ ਮੀਟਿੰਗ ਲਗਭਗ 2 ਘੰਟਿਆਂ ਤੱਕ ਚੱਲੀ। ਖਹਿਰਾ ਨੇ ਕਿਹਾ ਕਿ ਆਪ ਵਰਕਰਾਂ ਨੇ ਪੰਜਾਬੀ ਏਕਤਾ ਪਾਰਟੀ ਨਾਲ ਜਾਣ ਦਾ ਫੈਸਲਾ ਕੀਤਾ ਹੈ ਕਿਉ਼ਂਕਿ ਸੂਬੇ ਦੇ ਲੋਕ ਨਹੀਂ ਚਾਹੁੰਦੇ ਕਿ ਕੋਈ ਵੀ ਬਾਹਰਲਾ ਵਿਅਕਤੀ ਉਨ੍ਹਾਂ ਨੂੰ ਆਪਣੇ ਮੁਤਾਬਕ ਚਲਾਵੇ।
ਉਨ੍ਹਾਂ ਕਿਹਾ ਕਿ ਅਸੀਂ ਚਾਹੰੁਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਪੀਪਲ ਡੇਮੋਕ੍ਰੇਟਿਕ ਅਲਾਇੰਸ ਚ ਸ਼ਾਮਲ ਹੋਵੇ। ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਵੀ ਸਾਡੇ ਨਾਲ ਹੈ ਤੇ ਅਸੀਂ ਇਸ ਦੇ ਨਾਲ ਕੌਮੀ ਪੱਧਰ ਤੇ ਗਠਜੋੜ ਬਣਾ ਰਹੇ ਹਾਂ।
ਇਸ ਹੋਈ ਮੀਟਿੰਗ ਮਗਰੋਂ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੇ ਖਹਿਰਾ ਨਾਲ ਪੰਜਾਬ ਦੇ ਰਾਜਨੀਤਿਕ ਸਥੀਤੀ ਤੇ ਕਾਫੀ ਲੰਬੇ ਸਮੇਂ ਤੱਕ ਚਰਚਾ ਕੀਤਾ ਤੇ ਉਨ੍ਹਾਂ ਇਸ ਮੀਟਿੰਗ ਨੂੰ ਕਾਫੀ ਸਕਾਰਾਤਮਕ ਕਰਾਰ ਦਿੱਤਾ। ਬ੍ਰਹਮਪੁਰਾ ਨੇ ਕਿਹਾ ਕਿ ਸੁਖਪਾਲ ਖਹਿਰਾ ਇੱਕ ਸੁਲਝੇ ਅਤੇ ਗੰਭੀਰ ਸਿਆਸਤਦਾਨ ਹਨ ਤੇ ਉਹ ਸੂਬਾਈ ਸਿਆਸਤ ਚੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਹਰ ਕਰਨਾ ਚਾਹੁੰਦੇ ਹਨ।
ਬ੍ਰਹਮਪੁਰਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸਿਆਸੀ ਪਾਰਟੀਆਂ ਹੱਥ ਮਿਲਾਉਣ ਤੇ ਇੱਕ ਸ਼ਾਨਦਾਰ ਗਠਜੋੜ ਬਣਾਉਣ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦਾ ਇਹੋ ਇੱਕ ਰਸਤਾ ਹੈ। ਜੇ ਪਾਰਟੀਆਂ ਵੱਖੋ ਵੱਖਰੇ ਤੌਰ ਤੇ ਚੋਣਾਂ ਲੜਦੀਆਂ ਹਨ ਤਾਂ ਇਹ ਉਨ੍ਹਾਂ ਦੇ ਮੁਤਾਬਕ ਹੋਵੇਗਾ।
ਪੀਡੀਏ ਚ ਸ਼ਾਮਲ ਹੋਣ ਤੇ ਉਨ੍ਹਾਂ ਕਿਹਾ ਕਿ ਪਾਰਟੀ ਇਸ ਬਾਰੇ ਫੈਸਲਾ ਕਰੇਗੀ।
/