ਆਮ ਆਦਮੀ ਪਾਰਟੀ (ਆਪ) ਤੋਂ ਬਾਗੀ ਹੋ ਕੇ ਵੱਖਰੇ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਆਮ ਅਦਾਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਨੂੰ ਮੌਕਾਪ੍ਰਸਤ ਕਰਾਰ ਦਿੱਤਾ। ਸੁਖਪਾਲ ਸਿੰਘ ਖਹਿਰਾ ਅੱਜ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੇ ਪਿੰਡ ਸ਼ਹੀਦੀ ਸਮਾਗਮ ‘ਚ ਹਿੱਸਾ ਲੈਣ ਲਈ ਪਹੁੰਚੇ ਸਨ।
VIDEO - ਮੋਦੀ ਸਰਕਾਰ ਨੇ ਲੋਕਾਂ ਦੇ ਮਨਾਂ ‘ਚ ਜ਼ਹਿਰ ਘੋਲਿਆ : ਕੇਜਰੀਵਾਲ
ਉਨ੍ਹਾਂ ਕੇਜਰੀਵਾਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਜਦੋਂ ਚੋਣਾਂ ਨੇੜੇ ਆ ਗਈਆਂ ਉਸ ਸਮੇਂ ਉਨ੍ਹਾਂ ਨੂੰ ਪੰਜਾਬ ਦੀ ਯਾਦ ਆ ਗਈ, ਇਸ ਤੋਂ ਪਹਿਲਾਂ ਨਾ ਪੰਜਾਬ ‘ਚ ਆ ਗਏ। ‘ਆਪ’ ਵੱਲੋਂ ਬਰਨਾਲਾ ‘ਚ ਕੀਤੀ ਜਾ ਰਹੀ ਰੈਲੀ ਸਬੰਧੀ ਉਨ੍ਹਾਂ ਕਿਹਾ ਕਿ ਇਹ ਇਕੱਲੇ ਮਾਲਵੇ ਦੀ ਰੈਲੀ ਨਹੀਂ ਹੈ, ਇਹ ਪੂਰੇ ਪੰਜਾਬ ਦੀ ਰੈਲੀ ਹੈ। ਇਕੱਠ ਦਿਖਾਉਣ ਲਈ ਸਾਰੇ ਪੰਜਾਬ ਤੋਂ ਆਦਮੀ ਬੁਲਾਏ ਗਏ ਹਨ।
ਅਰਵਿੰਦ ਕੇਜਰੀਵਾਲ ਬਰਨਾਲਾ ਰੈਲੀ 'ਚ ਪੁੱਜੇ
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਭਰੋਸਾ ਉਠ ਗਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਪ੍ਰਤੀ ਦੋਹਰੀ ਮਾਪਦੰਡ ਅਪਣਾਏ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ‘ਚ ਆ ਕੇ ਤਾਂ ਕਾਂਗਰਸ ਨੂੰ ਭੰਡਦੇ ਹਨ ਤੇ ਕੋਈ ਸਮਝੌਤਾ ਨਾ ਕਰਨ ਦੀ ਗੱਲ ਕਰਦੇ ਹਨ, ਪ੍ਰੰਤੂ ਦੇਸ਼ ‘ਚ ਦੂਜੀਆਂ ਥਾਵਾਂ ‘ਤੇ ਸਟੇਜ ਸਾਂਝੀ ਕਰਦੇ ਹਨ।