ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਹਿਰਾ ਦਾ ਬਾਦਲ ਟੱਬਰ ਤੇ ਵੱਡਾ ਸਿਆਸੀ ਹਮਲਾ, ਸਾਂਝੀਆਂ ਕੀਤੀਆਂ ਦੋ ਤਸਵੀਰਾਂ

ਸੁਖਪਾਲ ਸਿੰਘ ਖਹਿਰਾ ਟਵੀਟ ਵਿਵਾਦ

1 / 2ਸੁਖਪਾਲ ਸਿੰਘ ਖਹਿਰਾ ਟਵੀਟ ਵਿਵਾਦ

ਸੁਖਪਾਲ ਸਿੰਘ ਖਹਿਰਾ ਟਵੀਟ ਵਿਵਾਦ

2 / 2ਸੁਖਪਾਲ ਸਿੰਘ ਖਹਿਰਾ ਟਵੀਟ ਵਿਵਾਦ

PreviousNext

ਸੁਖਪਾਲ ਸਿੰਘ ਖਹਿਰਾ ਟਵੀਟ ਵਿਵਾਦ ਤੇ ਸਿਆਸੀ ਜੰਗ ਅਜੇ ਤੱਕ ਜਾਰੀ ਹੈ. ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਖਹਿਰਾ ਅਤੇ ਉਨ੍ਹਾਂ ਦੇ ਪਿਤਾ 'ਤੇ ਖਾਲਿਸਤਾਨੀ ਸਮਰਥਕ ਹੋਣ ਦੇ ਇਲਜ਼ਾਮ ਲਗਾਏ ਸਨ. ਉੱਥੇ ਹੀ ਖਹਿਰਾ ਨੇ ਫ਼ੇਸਬੁੱਕ 'ਤੇ ਇੱਕ ਪੋਸਟ ਰਾਹੀਂ ਸੁਖਬੀਰ ਬਾਦਲ 'ਤੇ ਵੱਡਾ ਹਮਲਾ ਕੀਤਾ. ਖਹਿਰਾ ਨੇ ਸਾਬਕਾ ਪੰਜਾਬ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਦੋ ਤਸਵੀਰਾਂ ਪੋਸਟ ਕੀਤੀਆਂ ਹਨ ਤੇ ਨਾਲ ਹੀ ਇਹ ਦਾਅਵਾ ਕੀਤਾ ਕਿ ਇਹ ਤਸਵੀਰਾਂ 3 ਜੂਨ 1984 ਦੀਆਂ ਹਨ. ਜਦੋਂ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਸੀ.  ਖਹਿਰਾ ਨੇ ਤਸਵੀਰਾਂ ਨਾਲ ਲਿਖਿਆ ਕਿ ਜਦੋਂ ਦਰਬਾਰ ਸਾਹਿਬ ਤੋ ਹਮਲੇ ਦੀ ਯੋਜਨਾ ਬਣਾਈ ਗਈ ਉਦੋਂ ਪ੍ਰਕਾਸ਼ ਸਿੰਘ ਬਾਦਲ ਗਿੱਦੜਬਾਹਾ ਹਲਕੇ ਦੇ ਪਿੰਡ ਗੂੜ੍ਹੀ ਸੰਗਰ ਦੇ ਇੱਕ ਵਿਆਹ ਸਮਾਰੋਹ ਚ ਸ਼ਾਮਿਲ ਹੋਏ ਸਨ. ਜੋ ਉਨ੍ਹਾਂ ਦੀ ਸਿੱਖ ਮੁੱਦਿਆਂ ਪ੍ਰਤੀ ਸੰਵੇਦਨਸ਼ੀਲਤਾ ਨੂੰ ਬਿਆਨ ਕਰਦਾ. 

ਖਹਿਰਾ ਨੇ ਲਿਖਿਆ

"ਕੀ ਸੁਖਬੀਰ ਬਾਦਲ ੲਿਹ ਸਪੱਸ਼ਟ ਕਰੇਗਾ ਕਿ ਮਿਤੀ 3 ਜੂਨ 1984 ਨੂੰ ਜਦ ਦਰਬਾਰ ਸਾਹਿਬ ਦੀ ਘੇਰਾਬੰਦੀ ਕਰਕੇ ਹਮਲੇ ਦੀ ਮੁਕੰਮਲ ਤਿਆਰੀ ਹੋ ਚੁੱਕੀ ਸੀ ਤਾਂ ਉਸ ਦੇ ਪਿਤਾ ਜੀ ਸ. ਪ੍ਰਕਾਸ਼ ਸਿਂਘ ਬਾਦਲ ਗਿੱਦੜਬਾਹਾ ਹਲਕੇ ਦੇ ਪਿੰਡ ਗੂੜ੍ਹੀ ਸੰਗਰ ਵਿਖੇ ਜਥੇਦਾਰ ਰੂਪ ਸਿੰਘ ਦੇ ਪੋਤਰੇ ਦੇ ਵਿਆਹ ਦੇ ਸ਼ਗਨ ਪ੍ਰੋਗਰਾਮ ਵਿੱਚ ਹਾਜਰ ਸਨ ਜਾਂ ਨਹੀਂ? ੲਿਸ ਤੋਂ ਅਕਾਲੀਆਂ ਦੇ ਸਿੱਖ ਮਸਲਿਆਂ ਪ੍ਰਤੀ ਰਵੱਈਏ ਦਾ ਪਤਾ ਚੱਲਦਾ ਹੈ - ਖਹਿਰਾ"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sukhpal khaira vs sukhbeer badal political war over sikh issues