ਗੁਰਦਾਸਪੁਰ ਦੇ ਸਾਂਸਦ ਮੈਂਬਰ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅੰਜ ਸ਼ੁੱਕਰਵਾਰ ਨੂੰ ਗੁਰਦਾਸਪੁਰ ਦੇ ਸੀਆਰਪੀਐਫ਼ ਫ਼ੌਜੀ ਜਵਾਨ ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਸਿੰਘ ਅਟਾਰੀ ਨੂੰ ਉਨ੍ਹਾਂ ਦੀ ਦੀਨਾਨਗਰ ਵਿਖੇ ਰਿਹਾਇਸ਼ ਤੇ ਮਿਲੇ ਤੇ ਉਨ੍ਹਾਂ ਦੇ ਇਸ ਡੂੰਘੇ ਦੁੱਖ ਨੂੰ ਵੰਡਾਉਣ ਦੀ ਕੋਸ਼ਿਸ਼ ਕੀਤੀ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਪਠਾਨਕੋਟ ਦੇ ਪੰਜਾਬ ਰੋਡਵੇਜ਼ ਡਿਪੂ ਚੋਂ ਟ੍ਰੈਫ਼ਿਕ ਮੈਨੇਜਰ ਵਜੋਂ ਸੇਵਾਮੁਕਤ ਪਿਤਾ ਸਤਪਾਲ ਸਿੰਘ ਅਟਾਰੀ ਨੇ ਸ਼ੁੱਕਰਵਾਰ ਨੂੰ ਆਪਣੀ ਦੀਨਾਨਗਰ ਵਿਖੇ ਰਿਹਾਇਤ ਤੇ ‘ਹਿੰਦੁਸਤਾਨ ਟਾਈਮਜ਼’ ਨੂੰ ਦਸਿਆ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਦੀ ਖ਼ਬਰ ਉਨ੍ਹਾਂ ਨੂੰ ਇੱਕ ਬਟਾਲੀਅਨ ਦੇ ਅਧਿਕਾਰੀ ਨੇ ਵੀਰਵਾਰ ਨੂੰ ਅੱਧੀ ਰਾਤ ਨੂੰ ਫ਼ੋਨ ਤੇ ਦਿੱਤੀ ਸੀ। ਜਿਸਨੂੰ ਸੁਣਦਿਆਂ ਹੀ ਉਹ ਬੇਹੌਸ਼ ਹੋ ਗਏ। ਹੋਸ਼ ਚ ਆਉਣ ਤੇ ਉਹ ਬੋਲੇ ਕਿ ਬੇਟਾ ਭਾਰਤ ਮਾਂ ਲਈ ਸ਼ਹੀਦ ਹੋਇਆ ਹੈ ਜਿਸ ਲਈ ਉਨ੍ਹਾਂ ਨੂੰ ਆਪਣੇ ਪੁੱਤਰ ਤੇ ਮਾਣ ਹੈ।
ਇਸ ਮੌਕੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਡੂੰਘੇ ਦੁੱਖਾਂ ਨੂੰ ਜਰ ਰਹੇ ਬਜ਼ੁਰਗ ਸਤਪਾਲ ਸਿੰਘ ਅਟਾਰੀ ਤੋਂ ਉਨ੍ਹਾਂ ਦੇ ਦਿਲ ਦੀ ਗੱਲ ਜਾਨਣ ਦੀ ਕੋਸ਼ਿਸ਼ ਕੀਤੀ ਜਦਕਿ ਆਪਣੇ ਵਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ। ਸੁਨੀਲ ਜਾਖੜ ਨੇ ਇਸ ਦੇ ਨਾਲ ਮੁੱਖ ਮੰਤਰੀ ਕੈਪਟਨ ਸਰਕਾਰ ਦਾ ਸੰਦੇਸ਼ ਵੀ ਸਤਪਾਲ ਸਿੰਘ ਨਾਲ ਸਾਂਝਾ ਕੀਤਾ।
ਪਿਤਾ ਸਤਪਾਲ ਸਿੰਘ ਅਟਾਰੀ ਨੇ ਸੁਨੀਲ ਜਾਖੜ ਨੂੰ ਦਸਿਆ ਕਿ ਮਨਿੰਦਰ ਸਿੰਘ ਇੱਕ ਬੇਹਤਰੀਨ ਬਾਸਕਿਟਬਾਲ ਖਿਡਾਰੀ ਸਨ ਕਿਉਂਕਿ ਉਹ ਆਪਣੇ ਸਕੂਲ ਅਤੇ ਕਾਲਜ ਦੀ ਅਗਵਾਈ ਕੌਮੀ ਪੱਧਰ ਤੇ ਕਰ ਚੁੱਕੇ ਸਨ। ਮਨਿੰਦਰ ਆਪਣੇ ਮਾਪਿਆਂ ਦੀ 5 ਔਲਾਦਾਂ ਚੋਂ ਚੌਥੀ ਔਲਾਦ ਸਨ। ਤਿੰਨ ਭੈਣਾਂ ਨਾਂ ਸ਼ਬਨਮ (38), ਸ਼ੀਤਲ (35) ਅਤੇ ਗਗਨ (32) ਖੁਸ਼ਹਾਲ ਵਿਆਹੀਆਂ ਹਨ ਜਦਕਿ ਉਨ੍ਹਾਂ ਦਾ ਛੋਟਾ ਭਰਾ ਲਖਬੀਸ਼ ਸਿੰਘ (25) ਵੀ ਅਸਮ ਚ ਤਾਇਨਾਤ ਸੀਆਰਪੀਐਫ਼ ਦਾ ਜਵਾਨ ਹੈ।
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਦੱਸਣਯੋਗ ਹੈ ਕਿ ਜੰਮੂ–ਕਸ਼ਮੀਰ ਦੇ ਪੁਲਵਾਮਾ ਚ ਲੰਘੇ ਵੀਰਵਾਰ 14 ਫਰਵਰੀ ਨੂੰ ਇੱਕ ਆਤਮਘਾਤੀ ਧਮਾਕੇ ਚ ਦੇਸ਼ ਦੇ 45 ਜਵਾਨ ਸ਼ਹੀਦ ਹੋ ਗਏ ਸਨ। ਸ਼ਹੀਦ ਹੋਏ ਇਨ੍ਹਾਂ ਜਵਾਨਾਂ ਚ ਪੰਜਾਬ ਦੇ ਚਾਰ ਜਵਾਨਾਂ ਸ਼ਾਮਲ ਗੁਰਦਾਸਪੁਰ ਦੇ 30 ਸਾਲਾ ਸੀਆਰਪੀਐਫ਼ ਫ਼ੌਜੀ ਮਨਿੰਦਰ ਸਿੰਘ ਵੀ ਸ਼ਾਮਲ ਸਨ।
/