ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਬਾਦਲਾਂ ਵੱਲੋਂ ਕੀਤੇ ਬਿਜਲੀ ਸਮਝੌਤੇ ਹੁਣ ਪੰਜਾਬ ਸਰਕਾਰ ਰੱਦ ਕਰੇਗੀ’

‘ਬਾਦਲਾਂ ਵੱਲੋਂ ਕੀਤੇ ਬਿਜਲੀ ਸਮਝੌਤੇ ਹੁਣ ਪੰਜਾਬ ਸਰਕਾਰ ਰੱਦ ਕਰੇਗੀ’

ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਬਨਾਵਾਲੀ ਥਰਮਲ ਪਲਾਂਟ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਇਹ ਪਲਾਂਟ ਸੁਆਹ ਫੈਲਾ ਕੇ ਲੋਕਾਂ ਨੂੰ ਬੀਮਾਰ ਕਰ ਰਿਹਾ ਹੈ।

 

 

ਸ੍ਰੀ ਜਾਖੜ ਨੇ ਥਰਮਲ ਪਲਾਂਟ ਦੇ ਪ੍ਰਦੂਸ਼ਣ ਤੋਂ ਪ੍ਰਭਾਵਿਤ ਪਿੰਡ ਰਾਏਪੁਰ ਦੇ ਦੌਰੇ ਦੌਰਾਨ ਆਮ ਲੋਕਾਂ, ਖ਼ਾਸ ਕਰ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਦੇਣ ਦਾ ਸਮਝੌਤਾ ਵੱਡੀਆਂ ਕੰਪਨੀਆਂ ਨਾਲ ਸੁਖਬੀਰ ਸਿੰਘ ਬਾਦਲ ਨੇ ਕੀਤਾ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਇਹ ਸਮਝੌਤੇ ਰੱਦ ਕਰੇਗੀ।

 

 

ਸ੍ਰੀ ਜਾਖੜ ਨੇ ਕਿਹਾ ਕਿ ਉਹ ਇਸ ਤਾਪ–ਬਿਜਲੀ ਘਰ ਦੇ ਪ੍ਰਦੂਸ਼ਣ ਬਾਰੇ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣਗੇ। ਥਰਮਲ ਪਲਾਂਟਾਂ ਉੱਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

 

 

ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ’ਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਗਿੱਦੜਬਾਹਾ ਤੇ ਦਿਆਲਪੁਰਾ ਵਿਖੇ ਬਣਨ ਵਾਲੇ ਥਰਮਲ ਪਲਾਂਟਾਂ ਦੇ ਸਮਝੌਤੇ ਰੱਦ ਕੀਤੇ ਗਏ ਸਨ।

 

 

ਹੁਣ ਬਨਾਵਾਲੀ ਥਰਮਲ ਪਲਾਂਟ ਸਮਝੌਤਾ ਵੀ ਰੱਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਕੀਤੇ ਇਸ ਸਮਝੌਤੇ ਕਾਰਨ ਪੰਜਾਬ ਸਰਕਾਰ ਨੂੰ ਹੁਣ 4,600 ਕਰੋੜ ਰੁਪਏ ਸਾਲਾਨਾ ਦਾ ਭੁਗਤਾਨ ਕਰਨਾ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਬਿਜਲੀ ਮਹਿੰਗੀ ਮਿਲ ਰਹੀ ਹੈ। ਇਸ ਤੋਂ ਇਲਾਵਾ ਇਸ ਤਾਪ–ਬਿਜਲੀ ਘਰ ਦੀ ਸੁਆਹ ਪੂਰੇ ਇਲਾਕੇ ਦੇ ਨਿਵਾਸੀਆਂ ਨੂੰ ਕੈਂਸਰ, ਚਮੜੀ ਰੋਗ ਤੇ ਦਮਾ ਜਿਹੇ ਰੋਗ ਦੇ ਰਹੀ ਹੈ ਤੇ ਇਸ ਖੇਤਰ ਦੇ ਪਸ਼ੂ ਵੀ ਬੀਮਾਰ ਹੋ ਰਹੇ ਹਨ।

 

 

ਇਸ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ–ਸ਼ਮੀਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉੱਪ–ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀ ਮੌਜੂਦਾ ਕੈਪਟਨ ਸਰਕਾਰ ਉੱਤੇ ਪਲਟਵਾਂ ਵਾਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਉਹੀ ਸਮਝੌਤੇ ਕੀਤੇ ਸਨ, ਜੋ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਤਿਆਰ ਕੀਤੇ ਸਨ।

 

 

ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਬਾਰੇ ਕਾਂਗਰਸ ਆਪਣੇ ਵੱਡੇ ਆਗੂਆਂ ਨਾਲ ਸਿੱਧੀ ਗੱਲ ਕਰੇ ਤੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਝੂਠੀ ਬਿਆਨਬਾਜ਼ੀ ਨਾ ਕਰੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇ ਕਾਂਗਰਸ ਨੂੰ ਬਿਜਲੀ ਸਮਝੌਤੇ ਉੱਤੇ ਕੋਈ ਸ਼ੱਕ ਹੈ, ਤਾਂ ਉਹ ਉਸ ਨੂੰ ਰੱਦ ਕਰ ਦੇਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunil Jakhar says Punjab Government to cancel Electricity Agreements of Badals