ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨੀਂ ਹਿੰਦੁਸਤਾਨ ਟਾਈਮਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਇਸ ਵਾਰ ਕੇਂਦਰ ਚ ਸਰਕਾਰ ਬਣਾਉਣ ਜਾ ਰਹੀ ਹੈ ਜਦਕਿ ਭਾਜਪਾ ਨੂੰ ਦੇਸ਼ ਦੇ ਲੋਕ ਕਿਨਾਰੇ ਕਰ ਦੇਣਗੇ।
ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੀ ਦਾਅਵੇਦਾਰੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਉਹ ਚੰਗੇ ਅਦਾਕਾਰ ਹਨ ਪਰ ਸਿਆਸਤਦਾਨ ਦੇ ਗੁਣ ਉਨ੍ਹਾਂ ਚ ਨਹੀਂ ਹਨ। ਸਨੀ ਦਿਓਲ ਦੇ ਪਿਤਾ ਵੀ ਵਿਅਕਤੀਗਤ ਤੌਰ ਤੇ ਚੰਗੇ ਇਨਸਾਨ ਹਨ। ਪੰਜਾਬ ਦੇ ਵਿਕਾਸ ਕਾਰਜਾਂ ਖਾਸ ਕਰਕੇ ਟਿਊਬਵੈੱਲ ਲਗਾਉਣ ਦੇ ਖੇਤਰ ਚ ਉਨ੍ਹਾਂ ਦਾ ਯੋਗਦਾਨ ਰਿਹਾ ਹੈ।
ਕੈਪਟਨ ਨੇ ਕਿਹਾ ਕਿ ਸਿਆਸਤ ਚ ਸੰਨੀ ਦਿਓਲ ਫਿੱਟ ਨਹੀਂ ਹਨ। ਉਨ੍ਹਾਂ ਦਾ ਘਰ-ਪਰਿਵਾਰ, ਕਾਰੋਬਾਰ ਅਤੇ ਦੋਸਤ ਸਭ ਕੁੱਝ ਮੁੰਬਈ ਚ ਹੈ, ਉਨ੍ਹਾਂ ਨੇ ਗੁਰਦਾਸਪੁਰ ਕਦੇ ਨਹੀਂ ਦੇਖਿਆ। ਚੋਣਾਂ ਮਗਰੋਂ ਸੰਨੀ ਦਿਓਲ ਨੂੰ ਆਪਣਾ ਬੋਰੀਆ-ਬਿਸਤਰਾ ਬੰਨ੍ਹ ਕੇ ਘਰ ਜਾਣਾ ਪਵੇਗਾ।
.