ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਨੀ ਦਿਓਲ ਅੰਮ੍ਰਿਤਸਰ ਤੇ ਹੇਮਾ ਮਾਲਿਨੀ ਮਾਨਸਾ ’ਚ ਕਰ ਰਹੇ ਚੋਣ ਪ੍ਰਚਾਰ

ਸੰਨੀ ਦਿਓਲ ਅੰਮ੍ਰਿਤਸਰ ਤੇ ਹੇਮਾ ਮਾਲਿਨੀ ਮਾਨਸਾ ’ਚ ਕਰ ਰਹੇ ਚੋਣ ਪ੍ਰਚਾਰ

ਤਸਵੀਰਾਂ: ਅੰਮ੍ਰਿਤਸਰ ਤੋਂ ਸਮੀਰ ਸਹਿਗਲ, ਮਾਨਸਾ ਤੋਂ ਰਵਿੰਦਰ ਸਿੰਘ, ਹਿੰਦੁਸਤਾਨ ਟਾਈਮਜ਼

 

 

ਪੰਜਾਬ ’ਚ ਆਮ ਚੋਣਾਂ ਲਈ ਵੋਟਾਂ ਐਤਵਾਰ 19 ਮਈ ਨੂੰ ਪੈਣੀਆਂ ਹਨ ਤੇ ਉਸ ਲਈ ਚੋਣ ਪ੍ਰਚਾਰ ਸਿਖ਼ਰਾਂ ਉੱਤੇ ਪੁੱਜਾ ਹੋਇਆ ਹੈ। ਸ਼ੁੱਕਰਵਾਰ ਸ਼ਾਮੀਂ ਇਸ ਚੋਣ ਪ੍ਰਚਾਰ ਉੱਤੇ ਵੀ ਬ੍ਰੇਕਾਂ ਲੱਗ ਜਾਣਗੀਆਂ।

 

 

ਚੋਣ ਰੈਲੀਆਂ ਤੇ ਰੋਡ ਸ਼ੋਅਜ਼ ਦਾ ਦੌਰ ਇਸ ਵੇਲੇ ਪੰਜਾਬ ਵਿੱਚ ਪੂਰੇ ਜੋਬਨ ਉੱਤੇ ਹੈ। ਬਾਲੀਵੁੱਡ ਦੇ ਅਦਾਕਾਰਾਂ ਨੇ ਵੀ ਹੁਣ ਪੰਜਾਬ ਤੇ ਚੰਡੀਗੜ੍ਹ ਦਾ ਰੁਖ਼ ਕੀਤਾ ਹੋਇਆ ਹੈ। ਅੱਜ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਲਈ ਚੋਣ ਪ੍ਰਚਾਰ ਕਰਨ ਵਾਸਤੇ ਖ਼ਾਸ ਤੌਰ ਉੱਤੇ ਬਾਲੀਵੁੱਡ ਸਟਾਰ ਸੰਨੀ ਦਿਓਲ ਪੁੱਜੇ, ਜੋ ਖ਼ੁਦ ਵੀ ਗੁਰਦਾਸਪੁਰ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਹਨ।

 

 

ਸੰਨੀ ਦਿਓਲ ਦੀ ਇੱਕ ਝਲਕ ਵੇਖਣ ਲਈ ਲੋਕਾਂ ਦੀਆਂ ਵੱਡੀਆਂ ਭੀੜਾਂ ਅੱਜ ਅੰਮ੍ਰਿਤਸਰ ਦੀਆਂ ਸੜਕਾਂ ਉੱਤੇ ਵੇਖੀਆਂ ਗਈਆਂ। ਕਿਸੇ ਨੇ ਵੀ ਸਖ਼ਤ ਗਰਮੀ ਦੀ ਕੋਈ ਪਰਵਾਹ ਨਹੀਂ ਕੀਤੀ।

 

 

ਇਸ ਮੌਕੇ ਸੰਨੀ ਦਿਓਲ ਤੇ ਹਰਦੀਪ ਸਿੰਘ ਪੁਰੀ ਦੇ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਪਾਰਟੀ ਦੇ ਕੇਂਦਰੀ ਸਕੱਤਰ ਤਰੁਣ ਚੁੱਘ, ਹੰਸ ਰਾਜ ਹੰਸ ਤੇ ਹੋਰ ਬਹੁਤ ਸਾਰੇ ਆਗੂ ਵੀ ਮੌਜੂਦ ਸਨ।

ਸੰਨੀ ਦਿਓਲ ਅੰਮ੍ਰਿਤਸਰ ਤੇ ਹੇਮਾ ਮਾਲਿਨੀ ਮਾਨਸਾ ’ਚ ਕਰ ਰਹੇ ਚੋਣ ਪ੍ਰਚਾਰ

 

ਉੱਧਰ ਸੰਨੀ ਦਿਓਲ ਦੀ ਸੌਤੇਲੀ ਮਾਂ ਤੇ ਬਾਲੀਵੁੱਡ ਸਟਾਰ ਹੇਮਾ ਮਾਲਿਨੀ ਅੱਜ ਮਾਨਸਾ ਤੇ ਬਠਿੰਡਾ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ।

 

 

ਕੱਲ੍ਹ ਟੀਵੀ ਤੇ ਬਾਲੀਵੁੱਡ ਦੇ ਇੱਕ ਹੋਰ ਸਟਾਰ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਵੀ ਬਰਨਾਲਾ ਪੁੱਜੇ ਹੋਏ ਸਨ। ਉੱਧਰ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਦੇ ਪਤੀ ਅਨੁਪਮ ਖੇਰ ਵੀ ਪਿਛਲੇ ਕਈ ਦਿਨ ਚੰਡੀਗੜ੍ਹ ’ਚ ਪ੍ਰਚਾਰ ਕਰਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Deol in Amritsar and Hema Malini in Mansa for Poll campaigns