ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੱਤ ਮੰਤਰੀ ਨੇ ਸੰਨੀ ਹਿੰਦੋਸਤਾਨੀ ਨੂੰ ਦਿੱਤੀ 2 ਲੱਖ ਰੁਪਏ ਦੀ ਵਿੱਤੀ ਮਦਦ

ਇੰਡੀਅਨ ਆਈਡਲ' ਸੀਜ਼ਨ 11 ਦੇ ਮੁਕਾਬਲੇਬਾਜ਼ ਸੰਨੀ ਹਿੰਦੋਸਤਾਨੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਹਰ ਇੱਕ ਨੂੰ ਆਪਣਾ ਫੈਨ ਬਣਾਇਆ ਹੋਇਆ ਹੈ। ਸੰਨੀ ਹਿੰਦੋਸਤਾਨੀ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 2 ਲੱਖ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

 


 

ਬੂਟ ਪਾਲਸ਼ਾਂ ਕਰਕੇ ਆਪਣਾ ਪਰਿਵਾਰ ਚਲਾਉਣ ਵਾਲੇ ਸੰਨੀ ਹਿੰਦੋਸਤਾਨੀ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਉਨ੍ਹਾਂ ਨੇ ਆਪਣੀ ਰਿਹਾਇਸ਼ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਵਿੱਤ ਮੰਤਰੀ ਨੇ ਸੰਨੀ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਉਸ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।


 

ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸਨੀ ਹਿੰਦੁਸਤਾਨੀ ਦੇ ਘਰ ਮਕਾਨ ਦੀ ਹਾਲਤ ਬਹੁਤ ਮਾੜੀ ਹੈ ਜਿਸ ਕਾਰਨ ਉਨ੍ਹਾਂ ਮਕਾਨ ਬਣਾਉਣ ਲਈ ਪੰਜਾਬ ਸਰਕਾਰ ਤਰਫ਼ੋਂ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਨੀ ਹਿੰਦੋਸਤਾਨੀ ਨੇ ਬਠਿੰਡਾ ਦਾ ਨਾਮ ਦੁਨੀਆਂ ਭਰ ਵਿੱਚ ਰੌਸ਼ਨ ਕੀਤਾ ਹੈ।
 

 

ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸੰਨੀ ਦਾ ਸੁਪਨਾ ਪਲੇਅ-ਬੈਕ ਸਿੰਗਰ ਦੇ ਰੂਪ 'ਚ ਗੀਤ ਗਾਉਣ ਦਾ ਸੀ, ਜੋ ਇੰਡੀਅਨ ਆਈਡਲ ਕਰਕੇ ਪੂਰਾ ਹੋ ਗਿਆ ਹੈ। ਹੁਣ ਤੱਕ ਸੰਨੀ ਦੋ ਫਿਲਮਾਂ 'ਚ ਗੀਤ ਗਾ ਚੁੱਕਾ ਹੈ। ਹਾਲ ਹੀ 'ਚ ੳਨ੍ਹਾਂ ਨੇ ਅਸ਼ਵਿਨੀ ਅਈਯਰ ਤਿਵਾਰੀ ਵਲੋਂ ਨਿਰਦੇਸ਼ਿਤ ਕੰਗਨਾ ਰਣੌਤ ਦੀ ਫਿਲਮ 'ਪੰਗਾ' ਦੇ ਲਈ ਗੀਤ ਗਾਇਆ ਹੈ। ਇਸ ਫਿਲਮ 'ਚ ਸੰਨੀ ਹਿੰਦੋਸਤਾਨੀ ਨੇ 'ਮੰਜ਼ਿਲੇਂ ਅਪਨੀ ਜਗ੍ਹਾ ਹੈ ਰਾਸਤੇ' ਗੀਤ ਗਾਇਆ ਹੈ। ਉਨ੍ਹਾਂ ਦੀ ਪੇਸ਼ਕਸ਼ ਨੇ ਸਭ ਦਾ ਦਿਲ ਮੋਹ ਲਿਆ। ਸੰਨੀ ਦੀ ਪਰਫਾਰਮੈਂਸ ਤੋਂ ਜੱਸੀ ਗਿੱਲ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਕਿਹਾ ਕਿ ਸ਼ੋਅ ਖਤਮ ਹੋਣ ਤੋਂ ਬਾਅਦ ਕਿਹਾ ਕਿ ਸੰਨੀ ਨਾਲ ਇਕ ਪੰਜਾਬੀ ਗੀਤ ਕਰਨ ਲਈ ਉਹ ਬੇਹਦ ਉਤਸੁਕ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Hindustani meet punjab finance minister manpreet singh badal