ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸੀ ਵਿਧਾਇਕ ਦੀ ਹਮਾਇਤ: ‘ਦਾਗ਼ੀ ਜ਼ਮਾਨਤੀ ਬਣਿਆ ਸਹਿਮਤੀ ਨਾਲ' ਸਰਪੰਚ

ਕਾਂਗਰਸੀ ਵਿਧਾਇਕ ਦੀ ਹਮਾਇਤ: ‘ਦਾਗ਼ੀ ਜ਼ਮਾਨਤੀ ਬਣਿਆ ਸਹਿਮਤੀ ਨਾਲ' ਸਰਪੰਚ

ਇੱਕ ‘ਦਾਗ਼ੀ ਜ਼ਮਾਨਤੀ` ਕਾਂਗਰਸੀ ਵਰਕਰ ਸਰਤਾਜ ਸਿੰਘ ਸੰਧੂ ਨੂੰ ‘ਸਰਬਸੰਮਤੀ ਨਾਲ` ਤਰਨ ਤਾਰਨ ਜਿ਼ਲ੍ਹੇ ਦੀ ਭਿਖੀਵਿੰਡ ਸਬ-ਡਿਵੀਜ਼ਨ ਦੇ ਪਿੰਡ ਮਰਗਿੰਦਪੁਰਾ ਦਾ ਸਰਪੰਚ ਚੁਣ ਲਿਆ ਗਿਆ ਹੈ। ਆਉਂਦੀ 30 ਦਸੰਬਰ ਨੂੰ ਪੰਜਾਬ `ਚ ਪੰਚਾਇਤ ਚੋਣਾਂ ਹੋਣੀਆਂ ਤੈਅ ਹਨ ਤੇ ਉਸ ਤੋਂ ਪਹਿਲਾਂ ਬਹੁਤ ਸਾਰੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਤੇ ਪੰਚ ਚੁਣ ਲਏ ਗਏ ਹਨ। ਪਰ ਪਿੰਡ ਮਰਗਿੰਦਪੁਰਾ ਦਾ ਮਾਮਲਾ ਕੁਝ ਵੱਖਰੀ ਕਿਸਮ ਦਾ ਹੈ।


‘ਸਰਬਸੰਮਤੀ ਨਾਲ` ਚੁਣਿਆ ਗਿਆ ਇਹ ਕਾਂਗਰਸੀ ਵਰਕਰ ਦਰਅਸਲ ਖੇਮਕਰਨ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਬੇਹੱਦ ਕਰੀਬੀ ਦੱਸਿਆ ਜਾਂਦਾ ਹੈ। ਇਸ ਨਵੇਂ ਚੁਣੇ ਗਏ ਸਰਪੰਚ `ਤੇ ਚੌਲ਼ਾਂ ਦੇ ਲੱਦੇ ਦੋ ਟਰੱਕ ਲੁੱਟਣ ਤੇ ਗ਼ੈਰ-ਲਾਇਸੈਂਸੀ ਹਥਿਆਰ ਆਪਣੇ ਕੋਲ ਰੱਖਣ ਦੇ ਇਲਜ਼ਾਮ ਲੱਗੇ ਹੋਏ ਹਨ ਅਤੇ ਇਸ ਵੇਲੇ ਉਹ ਜ਼ਮਾਨਤ `ਤੇ ਰਿਹਾਅ ਹੈ। ਉਸ ਨੂੰ ਬੀਤੀ 2 ਦਸੰਬਰ ਨੂੰ ਹੀ ਹਥਿਆਰਾਂ ਨਾਲ ਸਬੰਧਤ ਕਾਨੂੰਨ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਜਦੋਂ ਅੰਮ੍ਰਿਤਸਰ ਦੇ ਛੇਹਰਟਾ `ਚ ਲੱਗੇ ਨਾਕੇ `ਤੇ ਗ੍ਰਿਫ਼ਤਾਰ ਕੀਤਾ ਗਿਆ ਸੀ, ਤਦ ਉਸ ਕੋਲੋਂ .12 ਬੋਰ ਦੀ ਇੱਕ ਬਿਨਾ ਲਾਇਸੈਂਸ ਦੀ ਰਾਈਫ਼ਲ ਤੇ 10 ਕਾਰਤੂਸ ਬਰਾਮਦ ਹੋਏ ਸਨ।


ਉਸ ਨੁੰ ਦੋ ਦਿਨਾਂ ਲਈ ਪੁਲਿਸ ਹਿਰਾਸਤ `ਚ ਵੀ ਰੱਖਿਆ ਗਿਆ ਸੀ ਤੇ ਬਾਅਦ `ਚ ਉਸ ਨੂੰ ਜ਼ਮਾਨਤ `ਤੇ ਰਿਹਾਅ ਕਰ ਦਿੱਤਾ ਗਿਆ ਸੀ।


ਨਵਾਂ ਸਰਪੰਚ ਸਰਤਾਜ ਸਿੰਘ ਸੰਧੂ ਇੱਕ ਆੜ੍ਹਤੀ ਵੀ ਹੈ ਤੇ ਪੁਲਿਸ ਨੇ ਉਸ ਨੂੰ ਨਵੰਬਰ 2017 `ਚ ਵੀ ਅੰਮ੍ਰਿਤਸਰ ਜਿ਼ਲ੍ਹੇ ਦੇ ਤਰਨ ਤਾਰਨ ਬਾਈਪਾਸ `ਤੇ ਬੰਦੂਕ ਦੀ ਨੋਕ `ਤੇ ਬਾਸਮਤੀ ਚੌਲ਼ਾਂ ਦੇ ਲੱਦੇ ਦੋ ਟਰੱਕ ਲੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਤਦ ਸਰਤਾਜ ਦੇ ਨਾਲ ਉਸ ਦੇ ਅਕਾਊਂਟੈਂਟ ਜਸਬੀਰ ਸਿੰਘ ਤੇ ਇੱਕ ਹੋਰ ਵਰਕਰ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਤਦ ਇਹ ਦਾਅਵਾ ਵੀ ਕੀਤਾ ਸੀ ਕਿ ਲੁੱਟ ਦੇ ਚੌਲ਼ਾਂ ਵਾਲੇ ਥੈਲੇ ਸਰਤਾਜ ਦੇ ਘਰੋਂ ਬਰਾਮਦ ਹੋਏ ਸਨ। ਉਨ੍ਹਾਂ ਸਾਰਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।


ਪੁਲਿਸ ਵੱਲੋਂ ਤਦ ਪੁੱਛਗਿੱਛ ਦੌਰਾਨ ਸਰਤਾਜ ਤੋਂ ਮਿਲੀ ਜਾਦਕਾਰੀ ਦੇ ਆਧਾਰ `ਤੇ ਦਸੰਬਰ 2017 ਦੌਰਾਨ ਹੀ ਉਸ ਦੋ ਸਾਥੀਆਂ - ਹਰਪ੍ਰੀਤ ਸਿੰਘ ਉਰਫ਼ ਸੰਧੂ ਵਾਸੀ ਪਿੰਡ ਨੌਸ਼ਹਿਰਾ (ਨੇੜੇ ਮਜੀਠਾ) ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਹਰੀਕੇ (ਜਿ਼ਲ੍ਹਾ ਤਰਨ ਤਾਰਨ) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕੋਲੋਂ ਹਿਊਨਡਾਇ ਆਈ-20 ਕਾਰ ਤੇ ਇੱਕ ਟਰਾਲੀ ਅਤੇ ਦੋ ਟਰੈਕਟਰ ਵੀ ਬਰਾਮਦ ਹੋਏ ਸਨ; ਜਿਨ੍ਹਾਂ ਬਾਰੇ ਇਹ ਦੋਸ਼ ਹੈ ਕਿ ਉਹ ਜਲੰਧਰ ਤੋਂ ਖੋਹੇ ਗਏ ਸਨ।


ਇਨ੍ਹਾਂ ਦੋਵਾਂ ਤੋਂ ਕੀਤੀ ਪੁੱਛਗਿੱਛ ਦੇ ਆਧਾਰ `ਤੇ ਹੀ ਬਾਅਦ `ਚ ਸਰਤਾਜ ਦੇ ਤਰਨ ਤਾਰਨ ਸਥਿਤ ਘਰ `ਚੋਂ 170 ਥੈਲੇ ਬਾਸਮਤੀ ਚੌਲ਼ਾਂ ਦੇ ਬਰਾਮਦ ਕਰ ਲਏ ਗਏ ਸਨ। ਪੁਲਿਸ ਨੇ ਤਦ ਇਹ ਕਿਹਾ ਸੀ ਕਿ ਮੁਲਜ਼ਮ ਨੇ 20 ਲੱਖ ਰੁਪਏ ਮੁੱਲ ਦੇ ਬਾਸਮਤੀ ਚੌਲ਼ਾਂ ਦੇ 1,300 ਥੈਲੇ ਲੁੱਟੇ ਸਨ। ਹਰ ਥੈਲੇ ਵਿੱਚ 50 ਕਿਲੋਗ੍ਰਾਮ ਚੌਲ਼ ਹੁੰਦੇ ਹਲ।


ਚਾਟੀਵਿੰਡ ਥਾਣੇ ਦੇ ਐੱਸਐੱਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਚੌਲ਼ਾਂ ਦੀ ਲੁੱਟ ਦੇ ਮਾਮਲੇ ਵਿੱਚ ਸਰਤਾਰ ਪੰਜ ਮਹੀਨੇ ਅੰਮ੍ਰਿਤਸਰ ਦੀ ਜੇਲ੍ਰ `ਚ ਰਿਹਾ ਸੀ ਤੇ ਇਸ ਵੇਲੇ ਉਹ ਜ਼ਮਾਨਤ `ਤੇ ਚੱਲ ਰਿਹਾ ਹੈ। ਮਾਮਲਾ ਹਾਲੇ ਅਦਾਲਤ ਦੇ ਜ਼ੇਰੇ-ਗ਼ੌਰ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਉਨ੍ਹਾਂ ਕੋਲ ਬਹੁਤ ਠੋਸ ਸਬੂਤ ਮਜ਼ਬੂਤ ਹਨ।


ਉੱਧਰ ਭਿਖੀਵਿੰਡ ਦੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਲੇ ਦੱਸਿਆ ਕਿ ਸਰਤਾਾਜ ਨੂੰ ਇਸ ਲਈ ਬਿਨਾ ਮੁਕਾਬਲਾ ਚੁਣਿਆ ਗਿਆ ਹੈ ਕਿਉਂਕਿ ਪਿੰਡ `ਚ ਹੋਰ ਕਿਸੇ ਨੇ ਆਪਣੇ ਨਾਮਜ਼ਦਗੀ ਕਾਗਜ਼ ਹੀ ਦਾਖ਼ਲ ਨਹੀਂ ਕੀਤੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Support of Congress MLA Bailable accused becomes Sarpanch