ਅਗਲੀ ਕਹਾਣੀ

ਸੁਰੇਸ਼ ਅਰੋੜਾ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਤੇ ਅਸਿਤ ਜੌਲੀ ਨਵੇਂ ਸੂਚਨਾ ਕਮਿਸ਼ਨਰ ਨਿਯੁਕਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਸੂਬੇ ਦਾ ਮੁੱਖ ਸੂਚਨਾ ਕਮਿਸ਼ਨਰ (ਸੀ.ਆਈ.ਸੀ.) ਅਤੇ ਸੀਨੀਅਰ ਪੱਤਰਕਾਰ ਆਸਿਤ ਜੌਲੀ ਨੂੰ ਸੂਚਨਾ ਕਮਿਸ਼ਨਰ ਵਜੋਂ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਸੂਬਾ ਸਰਕਾਰ ਵੱਲੋਂ ਜਾਰੀ ਕੀਤਾ ਜਾ ਚੁੱਕਾ ਹੈ


ਦੱਸਣਯੋਗ ਹੈ ਕਿ 1982 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸੁਰੇਸ਼ ਅਰੋੜਾ 33 ਵਰਿਆਂ ਦੇ ਸੇਵਾਕਾਲ ਦੌਰਾਨ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦਿਆਂ ਇਸ ਸਾਲ ਫਰਵਰੀ ਵਿੱਚ ਸੇਵਾਮੁਕਤ ਹੋਏ ਹਨ ਲੰਡਨ ਆਫ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਸ੍ਰੀ ਅਰੋੜਾ ਦਾ ਸ਼ਾਨਦਾਰ ਸੇਵਾਕਾਲ ਰਿਹਾ ਹੈ ਉਨਾਂ ਨੇ ਅਪ੍ਰੈਲ, 1987 ਅਤੇ ਅਗਸਤ, 1994 ਦਰਮਿਆਨ ਪਟਿਆਲਾ, ਜਲੰਧਰ, ਅੰਮਿ੍ਰਤਸਰ, ਹੁਸ਼ਿਆਰਪੁਰ ਅਤੇ ਯੂ.ਟੀ. ਚੰਡੀਗੜ ਦੇ ਪੁਲੀਸ ਮੁਖੀ ਵਜੋਂ ਸੇਵਾ ਨਿਭਾਈ ਇਸੇ ਤਰਾਂ ਉਹ ਸਤੰਬਰ, 1995 ਤੋਂ ਜੁਲਾਈ, 1998 ਤੱਕ ਮੁੱਖ ਮੰਤਰੀ ਸੁਰੱਖਿਆ ਵਿੱਚ ਡੀ.ਆਈ.ਜੀ. ਵਜੋਂ ਤਾਇਨਾਤ ਰਹੇ ਅਤੇ ਇਸ ਤੋਂ ਬਾਅਦ ਸਾਲ 2011 ਵਿੱਚ ਵਿਜੀਲੈਂਸ ਬਿਊਰੋ ਦੇ ਆਈ.ਜੀ.ਪੀ.-ਕਮ-ਡਾਇਰੈਕਟਰ ਨਿਯੁਕਤ ਹੋਏ


ਸ੍ਰੀ ਅਰੋੜਾ ਅਕਤੂਬਰ 2015 ਵਿੱਚ ਪੰਜਾਬ ਪੁਲੀਸ ਦੇ ਮੁਖੀ ਬਣੇ ਉਨਾਂ ਦੇ ਇਸ ਕਾਰਜਕਾਲ ਦੌਰਾਨ ਸੂਬੇ ਦੇ ਸੂਚਨਾ ਕਮਿਸ਼ਨ ਵੱਲੋਂ ਸਭ ਤੋਂ ਵਧੀਆ ਢੰਗ ਨਾਲ ਆਰ.ਟੀ.ਆਈ. ਲਾਗੂ ਕਰਨ ਵਾਲੇ ਵਿਭਾਗ ਵਜੋਂ ਪੰਜਾਬ ਪੁਲੀਸ ਵਿਭਾਗ ਦੀ ਚੋਣ ਕੀਤੀ ਗਈ ਸ੍ਰੀ ਅਰੋੜਾ ਨੇ ਸੈਂਟਰ ਫਾਰ ਗੁੱਡ ਗਵਰਨੈਂਸ, ਹੈਦਰਾਬਾਦ ਤੋਂ ਆਰ.ਟੀ.ਆਈ.-ਐਕਟ 2005 ਦਾਆਨਲਾਈਨ ਸਰਟੀਫਿਕੇਟ ਕੋਰਸਵੀਗ੍ਰੇਡ ਨਾਲ ਪਾਸ ਕੀਤਾ


ਚੰਡੀਗੜ੍ਹ ਦੇ ਉੱਘੇ ਪੱਤਰਕਾਰ ਆਸਿਤ ਜੌਲੀ ਇਸ ਵੇਲੇਇੰਡੀਆ ਟੂਡੇ ਗਰੁੱਪਵਿੱਚ ਡਿਪਟੀ ਐਡੀਟਰ ਵਜੋਂ ਕੰਮ ਕਰਦੇ ਹਨ ਇਸ ਤੋਂ ਪਹਿਲਾਂ ਉਹਦਾ ਏਸ਼ੀਅਨ ਏਜ਼ਅਤੇਬੀ.ਬੀ.ਸੀ.’ ਵਿੱਚ ਸਪੈਸ਼ਲ ਕੌਰਸਪੋਂਡੈਂਟ ਵਜੋਂ ਕੰਮ ਕਰ ਚੁੱਕੇ ਹਨ

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suresh Arora appointed as Chief Information Commissioner of Punjab and Asit Jolly appointed as new Information Commissioner