ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਰੇਸ਼ ਅਰੋੜਾ 31 ਜਨਵਰੀ, 2019 ਤੱਕ ਰਹਿਣਗੇ ਪੰਜਾਬ ਦੇ ਡੀਜੀਪੀ

ਸੁਰੇਸ਼ ਅਰੋੜਾ 31 ਜਨਵਰੀ, 2019 ਤੱਕ ਰਹਿਣਗੇ ਪੰਜਾਬ ਦੇ ਡੀਜੀਪੀ

ਸੁਪਰੀਮ ਕੋਰਟ ਨੇ ਅੱਜ ਪੰਜਾਬ ਦੇ ਡੀਜੀਪੀ ਸ੍ਰੀ ਸੁਰੇਸ਼ ਅਰੋੜਾ ਨੂੰ 31 ਜਨਵਰੀ, 2019 ਤੱਕ ਆਪਣੇ ਅਹੁਦੇ `ਤੇ ਬਣੇ ਰਹਿਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ ਹਰਿਆਣਾ ਦੇ ਡੀਜੀਪੀ ਸ੍ਰੀ ਬੀਐੱਸ ਸੰਧੂ ਨੂੰ ਵੀ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਲਈ ਆਉਂਦੀ 31 ਦਸੰਬਰ ਨੂੰ ਸੇਵਾ-ਮੁਕਤ ਹੋ ਜਾਣ ਦਾ ਸਮਾਂ ਨਿਸ਼ਚਤ ਸੀ।


ਇੱਥੇ ਵਰਨਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੇ ਪਿੱਛੇ ਜਿਹੇ ਸੁਪਰੀਮ ਕੋਰਟ ਤੱਕ ਪਹੁੰਚ ਕਰ ਕੇ ਦੇਸ਼ ਦੀ ਸਰਬਉੱਚ ਅਦਾਲਤ ਦੇ ਹੀ ਪਹਿਲੇ ਹੁਕਮ ਵਿੱਚ ਸੋਧ ਕਰਨ ਦੀ ਬੇਨਤੀ ਕੀਤੀ ਸੀ। ਪਹਿਲੇ ਹੁਕਮ `ਚ ਅਦਾਲਤ ਨੇ ਕਿਹਾ ਸੀ ਕਿ ਜਦੋਂ ਵੀ ਕਦੇ ਨਵੇਂ ਡੀਜੀਪੀ ਦੀ ਨਿਯੁਕਤੀ ਕਰਨੀ ਹੋਵੇ, ਤਾਂ ਯੋਗ ਨਾਵਾਂ ਦੀ ਸੂਚੀ ਸੂਬਾ ਸਰਕਾਰਾਂ ਪਹਿਲਾਂ ਯੂਪੀਐੱਸਸੀ ਨੂੰ ਭੇਜਣਗੀਆਂ, ਤੇ ਉੱਥੋਂ ਜਿਹੜੇ ਨਾਵਾਂ ਦੀ ਸਿਫ਼ਾਰਸ਼ ਹੋ ਕੇ ਆਵੇਗੀ, ਸਿਰਫ਼ ਉਨ੍ਹਾਂ ਨੂੰ ਹੀ ਸਬੰਧਤ ਸੂਬੇ ਦੀ ਪੁਲਿਸ ਮੁਖੀ ਦੇ ਅਹੁਦੇ `ਤੇ ਨਿਯੁਕਤ ਕੀਤਾ ਜਾਵੇਗਾ।


ਸੂਬਿਆਂ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੇ ਪੁਲਿਸ ਮੁਖੀਆਂ ਦੀ ਚੋਣ ਤੇ ਨਿਯੁਕਤੀ ਲਈ ਵੱਖੋ-ਵੱਖਰੇ ਕਾਨੂੰਨ ਬਣਾਏ ਹੋਏ ਹਨ।


ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਬੀਤੀ 8 ਜਨਵਰੀ ਦੇ ਪਹਿਲੇ ਹੁਕਮ ਵਿੱਚ ਸੋਧ ਲਈ ਬੇਨਤੀਆਂ ਨੂੰ ਸੁਣਵਾਈ ਲਈ ਪ੍ਰਵਾਨ ਕੀਤਾ ਜਾਂਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suresh Arora would be PUNJAB DGP till 31 Jan 2019