ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਸ਼ਮਾ ਸਵਰਾਜ ਪਾਕਿ ਕੋਲ ਨਿਊ ਯਾਰਕ `ਚ ਉਠਾਉਣਗੇ ਕਰਤਾਰਪੁਰ ਲਾਂਘੇ ਦਾ ਮੁੱਦਾ

ਸੁਸ਼ਮਾ ਸਵਰਾਜ ਨਿਊ ਯਾਰਕ `ਚ ਪਾਕਿ ਕੋਲ ਉਠਾਉਣਗੇ ਕਰਤਾਰਪੁਰ ਲਾਂਘੇ ਦਾ ਮੁੱਦਾ

[ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਦੇ ਦਾ ਇਤਿਹਾਸ]

 

ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਗਲੇ ਹਫ਼ਤੇ ਨਿਊ ਯਾਰਕ `ਚ ਹੋਣ ਵਾਲੇ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਦੇ ਚੱਲਦਿਆਂ ਆਪਣੇ ਵਾਧੂ ਸਮੇਂ `ਚ ਪਾਕਿਸਤਾਨ ਕੋਲ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਮੁੱਦਾ ਉਠਾਉਣਗੇ। ਦਰਅਸਲ, ਉੱਥੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਮੌਜੂਦ ਰਹਿਣਗੇ ਤੇ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਭਾਰਤੀ ਸ਼ਰਧਾਲੂਆਂ ਨੂੰ ਇਤਿਹਾਸਕ ਗੁਰੂਘਰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਇਜਾਜ਼ਤ ਦੇਣ ਦੇ ਮਾਮਲੇ `ਤੇ ਗੱਲ ਕਰਨਗੇ।


ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇਹ ਮੁੱਦਾ ਚੁੱਕਿਆ ਹੈ ਤੇ ਬੀਤੇ ਦਿਨੀਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਸੀ।


ਉਸ ਚਿੱਠੀ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਉਹ ਇਹ ਮੁੱਦਾ ਪਾਕਿਸਤਾਨੀ ਸਰਕਾਰ ਸਾਹਵੇਂ ਉਠਾਉਣਗੇ। ਇਹੋ ਮੁੱਦਾ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਹੁਰਾਂ ਨੇ ਵੀ ਉਠਾਇਆ ਸੀ।


ਸ੍ਰੀ ਰਵੀਸ਼ ਕੁਮਾਰ ਨੇ ਕਿਹਾ ਕਿ ਹਾਲੇ ਤੱਕ ਭਾਰਤ ਕੋਲ ਅਜਿਹਾ ਕੋਈ ਅਧਿਕਾਰਤ ਸੁਨੇਹਾ ਨਹੀਂ ਪੁੱਜਾ, ਜਿਸ ਤੋਂ ਇਹ ਪਤਾ ਲੱਗਦਾ ਹੋਵੇ ਕਿ ਪਾਕਿਸਤਾਨ ਦੀ ਸਰਕਾਰ ਇਸ ਮੁੱਦੇ `ਤੇ ਵਿਚਾਰ ਕਰਨ ਦੀ ਚਾਹਵਾਨ ਹੈ; ਇਸੇ ਲਈ ਹੁਣ ਸ੍ਰੀਮਤੀ ਸੁਸ਼ਮਾ ਸਵਰਾਜ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੋਲ ਇਹ ਮੁੱਦਾ ਉਠਾਉਣਗੇ।


ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਵੀ ਬਹੁਤ ਵਾਰ ਪਾਕਿਸਤਾਨ ਕੋਲ ਕਈ ਵਾਰ ਉਠਾਇਆ ਗਿਆ ਹੈ। ਵਿਦੇਸ਼ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਧਾਰਮਿਕ ਸਥਾਨਾਂ ਦੀ ਯਾਤਰਾ ਬਾਰੇ 1974 `ਚ ਇਕ ਪ੍ਰੋਟੋਕੋਲ ਹੋਇਆ ਸੀ, ਜਿਸ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਸ਼ਾਮਲ ਨਹੀਂ ਸੀ। ਫਿਰ ਸਾਲ 1999 `ਚ ਲਾਹੌਰ ਦੀ ਯਾਤਰਾ ਦੌਰਾਨ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਇਹ ਮੁੱਦਾ ਉਠਾਇਆ ਸੀ ਤੇ ਇਸ ਧਾਰਮਿਕ ਸਥਾਨ ਦੀ ਵੀਜ਼ਾ-ਮੁਕਤ ਯਾਤਰਾ `ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਸੀ।


ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜਿ਼ਲ੍ਹੇ `ਚ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਇਤਿਹਾਸਕ ਹੈ ਕਿਉਂਕਿ ਇੱਥੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਤਿ ਜੋਤ ਸਮਾਉਣ ਤੋਂ ਪਹਿਲਾਂ ਾਦੇ 18 ਵਰ੍ਹੇ ਬਿਤਾਏ ਸਨ।


ਮੰਤਰਾਲੇ ਨੇ ਇਸ ਮਾਮਲੇ ਦਾ ਇਤਿਹਾਸ ਬਿਆਨਦਿਆਂ ਇਹ ਵੀ ਦੱਸਿਆ ਕਿ ਪੰਜਾਬ ਦੇ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬੇਨਤੀ `ਤੇ ਤਤਕਾਲੀਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇੱਕ ਸਤੰਬਰ, 2004 ਨੂੰ ਪ੍ਰਕਾਸ਼ ਪੁਰਬ ਦੀ 400ਵੀਂ ਵਰ੍ਹੇਗੰਢ ਮੌਕੇ ਅੰਮ੍ਰਿਤਸਰ `ਚ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਸੁਵਿਧਾ ਦਾ ਐਲਾਨ ਕੀਤਾ ਸੀ।


ਇਸ ਤੋਂ ਬਾਅਦ 4 ਸਤੰਬਰ, 2004 ਨੂੰ ਵਿਦੇਸ਼ ਸਕੱਤਰ ਪੱਧਰ ਦੀ ਚਰਚਾ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਨੂੰ ਪ੍ਰੋਟੋਕੋਲ ਤਹਿਤ ਸੂਚੀ ਵਿੱਚ ਸ਼ਾਮਲ ਕਰਨ ਲਈ ਪਾਕਿਸਤਾਨ ਨੂੰ ਬੇਨਤੀ ਕੀਤੀ ਗਈ ਸੀ ਪਰ ਤਦ ਪਾਕਿਸਤਾਨ ਨੇ ਇਸ ਮੁੱਦੇ `ਤੇ ਸਹਿਮਤੀ ਪ੍ਰਗਟ ਨਹੀਂ ਕੀਤੀ ਸੀ। ਸਾਲ 2008 `ਚ ਵੀ ਉਦੋਂ ਦੇ ਵਿਦੇਸ਼ ਮੰਤਰੀ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਮੁੱਦਾ ਪਾਕਿਸਤਾਨੀ ਵਿਦੇਸ਼ ਮੰਤਰੀ ਕੋਲ ਉਠਾਇਆ ਸੀ ਪਰ ਉਸ `ਤੇ ਪਾਕਿਸਤਾਨ ਦਾ ਕੋਈ ਬਿਆਨ ਹੀ ਨਹੀਂ ਆਇਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sushma Swaraj will talk in New York on Kartarpur corridor