ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦਾ ਫ਼ਰਾਰ ਸ਼ੱਕੀ ਮਰੀਜ਼ ਮੁੜ ਲਿਆਂਦਾ ਮੋਗਾ ਹਸਪਤਾਲ

ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਮੋਗਾ ਸਿਵਲ ਹਸਪਤਾਲ ਤੋਂ ਫ਼ਰਾਰ

ਕੋਰੋਨਾ ਵਾਇਰਸ ਦਾ ਜਿਹੜਾ ਸ਼ੱਕੀ ਮਰੀਜ਼ ਅੱਜ ਦੁਪਹਿਰ ਨੂੰ ਮੋਗਾ ਸਿਵਲ ਹਸਪਤਾਲ ’ਚੋਂ ਫਰਾਰ ਹੋ ਗਿਆ ਸੀ, ਉਸ ਨੂੰ ਦੋਬਾਰਾ ਹਸਪਤਾਲ ਲਿਆਂਦਾ ਗਿਆ ਹੈ। ਉਸ ਨੂੰ ਹਾਲੇ ਅੱਜ ਸਵੇਰੇ ਹੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

 

 

ਉਸ ਦੇ ਹਾਲੇ ਇੱਕ–ਦੋ ਟੈਸਟ ਹੀ ਹੋਏ ਸਨ ਤੇ ਉਨ੍ਹਾਂ ਦੀਆਂ ਰਿਪੋਰਟਾਂ ਵੀ ਨਹੀਂ ਆਈਆਂ ਸਨ ਤੇ ਉਸ ਨੇ ਇਕੱਲੇ–ਕਾਰੇ ਵਾਰਡ 'ਚ ਰਹਿਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਹ ਘਰ ਚਲਾ ਗਿਆ ਸੀ ਪਰ ਬਾਅਦ 'ਚ ਉਸ ਨੂੰ ਮੁੜ ਹਸਪਤਾਲ ਲੈ ਆਂਦਾ ਗਿਆ ਹੈ। ਹਾਲੇ ਉਹ ਕੱਲ੍ਹ ਹੀ ਦੁਬਈ ਤੋਂ ਪੰਜਾਬ ਪਰਤਿਆ ਸੀ।

 

 

ਉਸ ਨੂੰ ਉਂਝ ਨਿਮੋਨੀਆ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ ਤੇ ਉਸ ਨੂੰ ਸਾਹ ਲੈਣ ਵਿੱਚ ਔਖ ਮਹਿਸੂਸ ਹੋ ਰਹੀ ਹੈ। ਉਸ ਦੇ ਮੈਡੀਕਲ ਸੈਂਪਲ ਹੁਣ ਪੁਣੇ ਲੈਬਾਰੇਟਰੀ 'ਚ ਭੇਜੇ ਜਾ ਰਹੇ ਹਨ।

 

 

ਸੂਬੇ ’ਚ ਪਿਛਲੇ ਸਮੇਂ ਦੌਰਾਨ ਚੀਨ ਤੋਂ ਪੰਜਾਬ ਪਰਤੇ ਵਿਅਕਤੀਆਂ ਦੀ ਗਿਣਤੀ ਕਈ ਦਰਜਨਾਂ ’ਚ ਹੈ। ਪੰਜਾਬ ਦੇ ਸਿਹਤ ਵਿਭਾਗ ਨੇ ਉਨ੍ਹਾਂ ਸਭਨਾਂ ਉੱਤੇ ਘੱਟੋ–ਘੱਟ 28 ਦਿਨਾਂ ਤੱਕ ਨਜ਼ਰ ਰੱਖਣ ਦੀ ਗੱਲ ਵੀ ਬੀਤੇ ਦਿਨੀਂ ਆਖੀ ਸੀ।

 

 

ਹਾਲੇ ਕੱਲ੍ਹ ਹੀ ਚੰਡੀਗੜ੍ਹ ’ਚ ਵੀ ਕੋਰੋਨਾ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਏ ਸਨ। ਕੱਲ੍ਹ ਹੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ’ਚ 38 ਸਾਲਾਂ ਦੇ ਇੱਕ ਸ਼ੱਕੀ ਮਰੀਜ਼ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

 

 

ਇਹ ਵਿਅਕਤੀ ਬਰਾਸਤਾ ਚੀਨ ਕੈਨੇਡਾ ਤੋਂ ਫ਼ਰੀਦਕੋਟ ਜ਼ਿਲ੍ਹੇ ’ਚ ਪਰਤਿਆ ਸੀ। ਉਸ ਦਾ ਮੈਡੀਕਲ ਨਿਰੀਖਣ ਕੋਟਕਪੂਰਾ ਦੇ ਸਿਵਲ ਹਸਪਤਾਲ ’ਚ ਕੀਤਾ ਗਿਆ ਸੀ।

 

 

ਬਾਅਦ ’ਚ ਉਸ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਸੀ। ਅਜਿਹਾ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਕੀਤਾ ਗਿਆ ਸੀ। ਉੱਥੇ ਜਦੋਂ ਉਸ ਨੂੰ ਇਕੱਲੇ–ਕਾਰੇ ਵਾਰਡ ’ਚ ਰੱਖਣ ਦੀ ਗੱਲ ਕੀਤੀ ਗਈ, ਤਾਂ ਉਸ ਨੇ ਕਿਹਾ ਕਿ ਉਹ ਹਸਪਤਾਲ ਦੀ ਥਾਂ ਆਪਣੇ ਘਰ ਹੀ ਰਹਿਣਾ ਪਸੰਦ ਕਰੇਗਾ।

 

 

ਚੀਨ ’ਚ ਕੋਰੋਨਾ ਵਾਇਰਸ ਹੁਣ ਤੱਕ 3,000 ਤੋਂ ਵੱਧ ਜਾਨਾਂ ਲੈ ਚੁੱਕਾ ਹੈ ਤੇ ਪੂਰੀ ਦੁਨੀਆ ’ਚ ਇਸ ਵਾਇਰਸ ਤੋਂ ਇੱਕ ਲੱਖ ਤੋਂ ਵੱਧ ਵਿਅਕਤੀ ਪੀੜਤ ਹੋ ਚੁੱਕੇ ਹਨ। ਦਿੱਲੀ ਤੇ ਉੱਤਰ ਪ੍ਰਦੇਸ਼ ’ਚ ਵੀ ਕੁਝ ਮਾਮਲੇ ਸਾਹਮਣੇ ਆਏ ਹਨ। ਕੇਰਲ ’ਚ ਇੱਕ ਵਿਦੇਸ਼ੀ ਵਿਅਕਤੀ ਦੀ ਇਸੇ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suspected patient of Corona Virus flees from Moga Civil Hospital