ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਅੱਤਲ ਡੀਐੱਸਪੀ ਸੋਨੀ ਦਾ ਗ੍ਰਿਫ਼ਤਾਰੀ ਵਾਰੰਟ ਜਾਰੀ

ਪਤਨੀ ਤੇ ਫਾਇਰਿੰਗ ਕਰ ਫਸੇ ਮੁਅੱਤਲ ਡੀਐੱਸਪੀ ਅਤੁਲ ਸੋਨੀ ਦਾ ਗ੍ਰਿਫ਼ਤਾਰੀ ਵਾਰੰਟ ਮੋਹਾਲੀ ਪੁਲਿਸ ਨੇ ਜਾਰੀ ਕਰ ਦਿੱਤੇ ਹਨ। ਐਸਪੀ (ਡੀ) ਦੀ ਨਿਗਰਾਨੀ ਵਿੱਚ ਪੁਲਿਸ ਨੇ ਬੁੱਧਵਾਰ ਦੇਰ ਸ਼ਾਮ ਨੂੰ ਸੋਨੀ ਦੇ ਘਰ ਛਾਪੇਮਾਰੀ ਵੀ ਕੀਤੀ, ਪਰ ਉਹ ਘਰ ਉੱਤੇ ਨਹੀਂ ਸੀ। 


ਅਤੁਲ ਸੋਨੀ ਦੀ ਪਤਨੀ ਸੁਨੀਤਾ ਸੋਨੀ ਨੇ ਉਸ ਦੇ ਵਿਰੁਧ 19 ਜਨਵਰੀ ਨੂੰ ਫੇਜ਼ 8 ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ। ਪਰ ਇੰਨੇ ਦਿਨ ਬੀਤਣ ਤੋਂ ਬਾਅਦ ਵੀ ਮੋਹਾਲੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। 
 

ਹੈਰਾਨੀ ਦੀ ਗੱਲ ਹੈ ਕਿ ਜਿਸ ਸਮੇਂ ਡੀਐੱਸਪੀ ਸੋਨੀ ਦੀ ਪਤਨੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਉਸ ਦੌਰਾਨ ਅਤੁਲ ਸੋਨੀ ਘਰ ਉੱਤੇ ਹੀ ਸੀ। ਇਹ ਉਸ ਦੀ ਪਤਨੀ ਨੇ ਸ਼ਿਕਾਇਤ ਦੇਣ ਦੇ ਅਗਲੇ ਹੀ ਦਿਨ ਕਿਹਾ ਸੀ। 
 

ਪਤਨੀ ਨੇ ਕਿਹਾ ਸੀ ਕਿ ਜਿਸ ਸਮੇਂ ਸ਼ਨਿੱਚਰਵਾਰ ਰਾਤ ਨੂੰ ਪੁਲਿਸ ਉਨ੍ਹਾਂ ਦੇ ਘਰ ਆਈ ਸੀ ਉਸ ਦੌਰਾਨ ਵੀ ਉਸ ਦੇ ਪਤੀ ਘਰ ਉੱਤੇ ਹੀ ਸੋ ਰਹੇ ਸਨ। ਉਸ ਦੇ ਅਗਲੇ ਦਿਨ ਉਹ ਡਿਊਟੀ ਉੱਤੇ ਵੀ ਗਏ, ਨਾਲ ਹੀ ਉਥੇ ਡਾਕ ਵੀ ਸਾਇਨ ਕੀਤੀ।  

 

ਜ਼ਿਕਰਯੋਗ ਹੈ ਕਿ ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਅਤੁਲ ਸੋਨੀ ਨੇ ਉਸ 'ਤੇ ਗੋਲੀ ਚਲਾ ਦਿੱਤੀ ਸੀ। ਹਾਲਾਂਕਿ ਇਸ ਘਟਨਾ ਦੌਰਾਨ ਉਸ ਦੀ ਪਤਨੀ ਦਾ ਬਚਾਅ ਹੋ ਗਿਆ ਸੀ, ਜਿਸ ਤੋਂ ਬਾਅਦ ਅਤੁਲ ਸੋਨੀ ਫਰਾਰ ਸੀ। ਸੋਨੀ ਨੇ ਅਦਾਲਤ 'ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਵੀ ਪਾਈ ਸੀ, ਜੋ ਕਿ ਅਦਾਲਤ ਵਲੋਂ ਖਾਰਜ ਕਰ ਦਿੱਤੀ ਗਈ ਹੈ।
 

ਦੱਸਣਯੋਗ ਹੈ ਕਿ ਡੀ.ਐਸ.ਪੀ. ਅਤੁਲ ਸੋਨੀ ਖਿਲਾਫ ਉਸ ਦੀ ਪਤਨੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਬੀਤੀ 19 ਜਨਵਰੀ ਨੂੰ ਸੈਂਟਰਲ ਥਾਣਾ ਫੇਜ਼-8 ਖਿਲਾਫ ਧਾਰਾ 307, 323, 498ਏ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ| ਉਹ ਉਦੋਂ ਤੋਂ ਹੀ ਫਰਾਰ ਚੱਲ ਰਿਹਾ ਹੈ| ਹਾਲਾਂਕਿ ਅਗਲੇ ਹੀ ਦਿਨ ਡੀ.ਐਸ.ਪੀ. ਦੀ ਪਤਨੀ ਨੇ ਮੋਹਾਲੀ ਦੇ ਡਿਪਟੀ ਕਮੀਸ਼ਨਰ, ਐਸ.ਐਸ.ਪੀ. ਅਤੇ ਡੀ.ਐਸ.ਪੀ. ਨੂੰ ਈਮੇਲ ਰਾਹੀਂ ਹਲਫਨਾਮਾ ਭੇਜ ਕੇ ਸਪੱਸ਼ਟ ਕੀਤਾ ਸੀ ਕਿ ਡੀ.ਐਸ.ਪੀ. ਅਤੁਲ ਸੋਨੀ ਨੇ ਉਸ ਉੱਤੇ ਗੋਲੀ ਨਹੀਂ ਚਲਾਈ ਸੀ| ਉਨ੍ਹਾਂ ਦਾ ਆਪਸ ਵਿੱਚ ਮਾਮੂਲੀ ਘਰੇਲੂ ਝਗੜਾ ਜ਼ਰੂਰ ਹੋਇਆ ਸੀ|

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suspends DSP Atul soni arrest warrant issued