ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਤ ਨੂੰ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਨੂੰ ਐਸਯੂਵੀ ਗੱਡੀ ਨੇ ਕੁਚਲਿਆ

ਰਾਤ ਨੂੰ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਨੂੰ ਐਸਯੂਵੀ ਗੱਡੀ ਨੇ ਕੁਚਲਿਆ

ਬੀਤੀ ਰਾਤ ਤਰਨਤਾਰਨ ਤੋਂ 40 ਕਿਲੋਮੀਟਰ ਦੂਰ ਪਿੰਡ ਅਮਰਕੋਟ ਦੇ ਚੌਕ `ਤੇ ਡਿਊਟੀ ਦੇ ਰਹੇ ਪੰਜਾਬ ਪੁਲਿਸ ਦੇ ਹੈਡ ਕਾਂਸਟੇਬਲ ਅਤੇ ਪੰਜਾਬ ਹੋਮ ਗਾਰਡ ਦੇ ਇਕ ਕਾਂਸਟੇਬਲ ਦੀ ਐਸਯੂਵੀ ਗੱਡੀ ਵੱਲੋਂ ਟੱਕਰ ਮਾਰਨ ਕਾਰਨ ਮੌਤ ਹੋ ਗਈ। ਐਸਯੂਵੀ ਗੱਡੀ ਮੁਲਾਜ਼ਮਾਂ ਨੂੰ ਕਰੀਬ 100 ਮੀਟਰ ਤੱਕ ਘਸੀਟਦੀ ਲੈ ਗਏ।


ਮ੍ਰਿਤਕਾਂ ਦੀ ਪਹਿਚਾਣ ਕਾਂਸਟੇਬਲ ਇੰਦਰਜੀਤ ਸਿੰਘ ਪਿੰਡ ਸਰਹਾਲੀ ਅਤੇ ਹੋਮਗਾਰਡ ਕਾਂਸਟੇਬਲ ਕੁਲਦੀਪ ਸਿੰਘ ਪਿੰਡ ਖੇਮਕਰਨ ਵਜੋਂ ਹੋਈ ਹੈ। ਜਿਸ  ਐਸਯੂਵੀ ਗੱਡੀ ਨੇ ਟੱਕਰ ਮਾਰੀ ਹੈ ਉਹ ਕਾਂਗਰਸੀ ਵਰਕਰ ਸਰਾਜ ਸਿੰਘ ਦੇ ਭਾਈ ਕਰਜ ਸਿੰਘ ਦੀ ਹੈ। ਇਸ ਸਬੰਧੀ ਪੁਲਿਸ ਨੇ ਅਣਪਛਾਤੇ ਡਰਾਈਵਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ।


ਡਿਪਟੀ ਸੁਪਰਡੈਂਟ ਪੁਲਿਸ (ਡੀਐਸਪੀ) ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਅਮਰਕੋਟ ਚੌਕ `ਤੇ ਤਾਇਨਾਤ ਕੀਤਾ ਗਿਆ ਸੀ। ਬੀਤੀ ਰਾਤ ਕਰੀਬ 12.30 ਵਜੇ ਐਸਯੂਵੀ ਗੱਡੀ ਰਾਜੋਕੇ ਵੱਲੋਂ ਆ ਰਹੀ ਸੀ, ਜਿਸ ਨੂੰ ਰੋਕਣ ਲਈ ਮੁਲਾਜ਼ਮਾਂ ਨੇ ਇਸ਼ਾਰਾ ਕੀਤਾ। ਗੱਡੀ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਮੁਲਾਜ਼ਮਾਂ ਦੇ ਉਪਰ ਚੜ੍ਹਾ ਦਿੱਤੀ ਅਤੇ ਉਨ੍ਹਾਂ ਨੂੰ ਕਰੀਬ 100 ਮੀਟਰ ਦੂਰ ਤੱਕ ਘੜੀਸਦੀ ਲਈ ਗਈ। ਇਸ ਤੋਂ ਮਗਰੋਂ ਗੱਡੀ ਇਕ ਬਿਜਲੀ ਦੇ ਖੰਭੇ ਨਾਲ ਟਕਰਾਉਣ ਬਾਅਦ ਬੰਦ ਹੋ ਗਈ। ਗੱਡੀ ਦਾ ਡਰਾਈਵਰ ਮੌਕੇ `ਤੋਂ ਭੱਜ ਗਿਆ।


ਉਨ੍ਹਾਂ ਦੱਸਿਆ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਦੀ ਲਾਸ਼ਾਂ ਨੂੰ ਸਰਕਾਰੀ ਹਸਪਤਾਲ `ਚ ਪੋਸਟਮ ਮਾਰਟਮ ਦੇ ਲਈ ਭੇਜਿਆ ਗਿਆ। ਮ੍ਰਿਤਕ ਇੰਦਰਜੀਤ ਸਿੰਘ  ਦੇ ਭਰਾ ਦੀ ਸਿ਼ਕਾਇਤ `ਤੇ ਅਣਪਛਾਤੇ ਐਸਯੂਵੀ ਡਰਾਈਵਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।


ਅਪ੍ਰੈਲ 2015 `ਚ ਸੂਰਜ ਦੇ ਖਿਲਾਫ਼ ਪਿੰਡ ਭੂਰਾ ਕੋਹਨਾ ਤੋਂ ਕਰੀਬ 5 ਕਿਲੋ ਹੀਰੋਇਨ ਫੜੀ ਗਈ ਸੀ, ਜਿਸ ਸਬੰਧੀ ਪੁਲਿਸ ਨੇ ਤਿੰਨ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਸਾਰਾਜ ਸਿੰਘ ਫਰਾਰ ਸਨ।


ਖੇਮਕਰਨ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਕਿਹਾ ਕਿ ਸਾਰਾਜ ਸਿੰਘ ਮਸ਼ਹੂਰ ਸਮਗਲਰ ਹੈ । ਉਨ੍ਹਾਂ ਕਿਹਾ ਕਿ ਐਸਯੂਵੀ ਗੱਡੀ ਰਾਤ ਨੂੰ ਭਾਰਤ-ਪਾਕਿ ਸਰਹੱਦ ਤੋਂ ਆ ਰਹੀ ਸੀ, ਕੁਝ ਗੜਬੜ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: SUV hits two Punjab cops drags their bodies for around 100m in Tarn Taran