ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਗੁਰਬਾਣੀ, ਕੁਦਰਤ, ਵਿਗਿਆਨ ਤੇ ਸੰਗੀਤ ਦਾ ਤਾਲਮੇਲ

ਗੁਰਬਾਣੀ, ਕੁਦਰਤ, ਵਿਗਿਆਨ ਤੇ ਸੰਗੀਤ ਦਾ ਤਾਲਮੇਲ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ‘ਮਨ ਨੀਵਾਂ ਮੱਤ ਉੱਚੀ’ ਨਾਂਅ ਦੀ ਤਿੰਨ ਸੈਸ਼ਨਾਂ ਵਾਲੀ ਇੱਕ ਵਰਕਸ਼ਾਪ ਅੱਜ ਚੰਡੀਗੜ੍ਹ ਦੇ ਸੈਕਟਰ 26 ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਕਰਵਾਈ ਗਈ। ਇਹ ਵਰਕਸ਼ਾਪ ਸਭਿਆਚਾਰਕ ਤਬਦੀਲੀ ਤੇ ਕਾਇਆ–ਕਲਪ ਬਾਰੇ ਹੈ; ਜਿਸ ਨੂੰ ਰਾਸ਼ਟਰੀ ਉੱਚਤਰ ਸ਼ਿਖ਼ਸ਼ਾ ਅਭਿਆਨ ਨੇ ਸਿੱਖ ਐਜੂਕੇਸ਼ਨਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਭਾਸ਼ਾਵਾਂ ਦੇ ਅਧਿਆਪਕਾਂ ਤੇ ਇਤਿਹਾਸ ਵਿਭਾਗ ਵੱਲੋਂ ਕਰਵਾਇਆ ਗਿਆ ਸੀ।

 

 

ਚੰਡੀਗੜ੍ਹ ਦੇ ਉੱਚ–ਸਿੱਖਿਆ ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ। ਪਹਿਲਾ ਸੈਸ਼ਨ ਕੌਮਾਂਤਰੀ ਜੱਥੇਬੰਦੀ ‘ਈਕੋ ਸਿੱਖ’ ਦੇ ਪ੍ਰਧਾਨ ਸੁਪਨੀਤ ਕੌਰ ਵੱਲੋਂ ਕਰਵਾਇਆ ਗਿਆ ਸੀ; ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਮੁਤਾਬਕ ਵਾਤਾਵਰਣ ਬਾਰੇ ਜਾਗਰੂਕਤਾ ਨੂੰ ਹੱਲਾਸ਼ੇਰੀ ਨੂੰ ਦੇਣ ਬਾਰੇ ਸੀ।

 

 

ਮੈਡਮ ਸੁਪਨੀਤ ਕੌਰ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਦੇ 2030 ਦੇ ਏਜੰਡੇ ਦੇ ਬਿਲਕੁਲ ਅਨੁਰੂਪ ਹੈ। ਸਾਡਾ ਮਕਸਦ 1,820 ਵੱਖੋ–ਵੱਖਰੇ ਸਥਾਨਾਂ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ 10 ਲੱਖ ਰੁੱਖ ਲਾਉਣਾ ਹੈ।

 

 

ਦੂਜੀ ਵਰਕਸ਼ਾਪ ਪੰਜਾਬੀ ਲੇਖਿਕਾ, ਕਾਰਕੁੰਨ ਤੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਹਰਸ਼ਿੰਦਰ ਕੌਰ ਵੱਲੋਂ ਕਰਵਾਈ ਗਈ ਸੀ। ਉਨ੍ਹਾਂ ਦੇ ਸੈਸ਼ਨ ਦੌਰਾਨ ਇਸ ਗੱਲ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ ਕਿ ਗੁਰਬਾਣੀ ਕਿਵੇਂ ਕੌਮਾਂਤਰੀ ਵਿਗਿਆਨਕ ਖੋਜ ਮੁਤਾਬਕ ਹੈ।

 

 

ਡਾ. ਹਰਸ਼ਿੰਦਰ ਕੌਰ ਨੇ ਦੱਸਿਆ ਕਿ ਹਾਰਵਰਡ ਯੂਨੀਵਰਸਿਟੀ ਦੀ ਇੱਕ ਖੋਜ ਨੇ ਦਰਸਾਇਆ ਹੈ ਕਿ ਜਦੋਂ ਗਰਭਵਤੀ ਔਰਤਾਂ ਵਧੀਆ ਸੰਗੀਤ ਸੁਣਦੀਆਂ ਹਨ, ਤਾਂ ਭਰੂਣ ਦੀ ਚਮੜੀ ਦਾ ਵਿਕਾਸ ਆਮ ਨਾਲੋਂ 3 ਸੈਂਟੀਮੀਟਰ ਵੱਧ ਹੋ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਸੁਣ ਲਈ ਪ੍ਰੇਰਿਆ ਸੀ।

 

 

ਗੁਰਬਾਣੀ ਸੰਗੀਤ ਦੇ ਵੋਕਲਿਸਟ ਮੋਢੀਆਂ ਦੀ 13ਵੀਂ ਪੀੜ੍ਹੀ ਨਾਲ ਸਬੰਧਤ ਅਤੇ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮੈਨਿਟੀਜ਼ ਤੇ ਧਾਰਮਿਕ ਅਧਿਐਨ ਵਿਭਾਗ ਦੇ ਡੀਨ ਭਾਈ ਬਲਦੀਪ ਸਿੰਘ ਦਾ ਭਾਸ਼ਣ ਤੇ ਪ੍ਰਦਰਸ਼ਨ ਦਿਲ–ਖਿੱਚਵਾਂ ਸੀ।

 

 

ਉਨ੍ਹਾਂ ਕਿਹਾ ਕਿ ਦਹਾਕਿਆਂ ਬੱਧੀ ਤੋਂ ਪੰਜਾਬ ਨੇ ਆਪਣੀ ਦੇਸੀ ਗੱਦ ਤੇ ਪਦ ਉੱਤੇ ਧਿਆਨ ਕੇਂਦ੍ਰਿਤ ਨਹੀਂ ਕੀਤਾ। ਹਰੇਕ ਸਭਿਅਤਾ ਲੋਕਾਂ ਦੇ ਚੇਤਿਆਂ ਵਿੱਚ ਹੀ ਜਿਊਂਦੀ ਹੈ। ਪੰਥਕ ਰਹੁ–ਰੀਤਾਂ ਤੇ ਕਦਰਾਂ–ਕੀਮਤਾਂ ਨੂੰ ਸੰਭਾਲ ਕੇ ਰੱਖਣਾ ਸਾਡੀ ਜ਼ਿੰਮੇਵਾਰੀ ਹੈ।

 

 

ਭਾਈ ਬਲਦੀਪ ਸਿੰਘ ਨੇ ਰਵਾਇਤੀ ਸਿੱਖ ਸਾਜ਼ ਰਬਾਬ, ਸਰਾਂਦਾ ਤੇ ਜੋੜੀ–ਪਖਾਵਜ ਵੀ ਇਸ ਵਰਕਸ਼ਾਪ ਵਿੱਚ ਪ੍ਰਦਰਸ਼ਿਤ ਕੀਤੇ। ਇਨ੍ਹਾਂ ਵਿੱਚੋਂ ਕੁਝ ਸਾਜ਼ ਖ਼ੁਦ ਭਾਈ ਬਲਦੀਪ ਸਿੰਘ ਹੁਰਾਂ ਵੱਲੋਂ ਹੀ ਤਿਆਰ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Synergy of Gurbani Nature Science and Music