ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ `ਚ ਤਬਦੀਲ ਹੋ ਕੇ ਪੁੱਜਣ ਵਾਲੇ ਡੀਐੱਸਪੀ ਦੀ ਡਾਢੀ ਚਰਚਾ

ਬਠਿੰਡਾ `ਚ ਤਬਦੀਲ ਹੋ ਕੇ ਪੁੱਜਣ ਵਾਲੇ ਡੀਐੱਸਪੀ ਦੀ ਡਾਢੀ ਚਰਚਾ

ਪੰਜਾਬ ਸਰਕਾਰ ਨੇ ਹਾਲ ਹੀ `ਚ ਵੱਡੀ ਗਿਣਤੀ `ਚ ਡੀਐੱਸਪੀਜ਼ ਦੇ ਤਬਾਦਲੇ ਕੀਤੇ ਹਨ। ਅਜਿਹਾ ਨਸਿ਼ਆਂ ਦੀ ਸਮੱਗਲਿੰਗ ਕਰਨ ਵਾਲੇ ਮਾਫ਼ੀਆ ਦੇ ਤਾਣੇ-ਬਾਣੇ ਤੋੜਨ ਤੇ ਪੁਲਿਸ ਨਾਲ ਉਨ੍ਹਾਂ ਦੀ ਕਥਿਤ ਮਿਲੀਭੁਗਤ ਦਾ ਖ਼ਾਤਮਾ ਕਰਨ ਲਈ ਕੀਤਾ ਗਿਆ ਹੈ। ਪਰ ਬਠਿੰਡਾ ਵਿੱਚ ਇੱਕ ਅਜਿਹੇ ਅਧਿਕਾਰੀ ਦੀ ਨਿਯੁਕਤੀ ਹੋਈ ਹੈ, ਜੋ ਪਿਛਲੇ ਵਰ੍ਹੇ ਅਪ੍ਰੈਲ ਮਹੀਨੇ ਨਸਿ਼ਆਂ ਦੀ ਸਮੱਗਲਿੰਗ ਦੇ ਇੱਕ ਮਾਮਲੇ ਵਿੱਚ ਚਰਚਿਤ ਰਿਹਾ ਹੈ। ਇਹ ਮਾਮਲਾ ਨਸਿ਼ਆਂ ਦੀ ਸਮੱਗਲਿੰਗ ਵਿੱਚ ਸ਼ਾਮਲ ਰਹੇ ਇੱਕ ਕਥਿਤ ਮੁਲਜ਼ਮ ਨੂੰ ਰਿਹਾਅ ਕਰਨ ਦਾ ਸੀ ਤੇ ਇਸ ਪੁਲਿਸ ਅਧਿਕਾਰੀ ਖਿ਼ਲਾਫ਼ ਤਦ ਦੋ ਵਾਰ ਜਾਂਚ ਹੋਈ ਸੀ। ਹੁਣ ਉਹੀ ਕਥਿਤ ‘ਦਾਗ਼ੀ` ਪੁਲਿਸ ਅਧਿਕਾਰੀ ਮੁੜ ਬਠਿੰਡਾ ਆ ਗਿਆ ਹੈ।

ਡੀਐੱਸਪੀ ਗੁਰਜੀਤ ਸਿੰਘ ਰੋਮਾਣਾ, ਜਿਸ ਦਾ ਨਾਂਅ ਤਬਾਦਲਾ-ਸੂਚੀ ਵਿੱਚ ਬਠਿੰਡਾ ਡੀਅੇੱਸਪੀ-1 ਵਿੱਚ ਬੋਲਦਾ ਹੈ। ਉਨ੍ਹਾਂ ਖਿ਼ਲਾਫ਼ ਬਠਿੰਡਾ ਰੇਂਜ ਦੇ ਉਦੋਂ ਦੇ ਡੀਆਈਜੀ ਆਸ਼ੀਸ਼ ਚੌਧਰੀ ਅਤੇ ਫ਼ਰੀਦਕੋਟ ਦੇ ਐੱਸਐੱਸਪੀ ਨਾਨਕ ਸਿੰਘ ਨੇ ਵੱਖੋ-ਵੱਖਰੀ ਜਾਂਚ ਕੀਤੀ ਸੀ। ਉਹ ਮਾਮਲਾ ਇੱਕ ਅਜਿਹੇ ਮੁਲਜ਼ਮ ਨੂੰ ਰਿਹਾਅ ਕਰਨ ਦਾ ਸੀ, ਜਿਸ ਕੋਲੋਂ 10 ਅਪ੍ਰੈਲ, 2017 ਨੂੰ ਵੱਡੀ ਮਾਤਰਾ `ਚ ਅਜਿਹੀਆਂ ਗੋਲੀਆਂ ਬਰਾਮਦ ਹੋਈਆਂ ਸਨ, ਜਿਨ੍ਹਾਂ ਨੂੰ ਖਾਣ ਦੀ ਅਕਸਰ ਆਦਤ ਪੈ ਜਾਂਦੀ ਹੈ।

ਉਸ ਮਾਮਲੇ ਵਿੱਚ ਐੱਫ਼ਆਈਆਰ ਰੱਦ ਕਰਨ ਲਈ ਰੋਮਾਣਾ ਦੀ ਜਾਂਚ ਰਿਪੋਰਟ ਦੇ ਆਧਾਰ `ਤੇ ਇੱਕ ਸਥਾਨਕ ਅਦਾਲਤ ਨੇ ਮੁਲਜ਼ਮ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਸੀ। ਰੋਮਾਣਾ ਦੀ ਉਸ ਰਿਪੋਰਟ ਦੀ ਪੁਸ਼ਟੀ ਕਥਿਤ ਤੌਰ `ਤੇ ਬਠਿੰਡਾ ਦੇ ਐੱਸਐੱਸਪੀ ਨੇ ਵੀ ਕੀਤੀ ਸੀ। ਤਦ ਰੋਮਾਣਾ ਦਾ ਤਬਾਦਲਾ ਪੁਲਿਸ ਲਾਈਨਜ਼ `ਚ ਕਰ ਦਿੱਤਾ ਗਿਆ ਸੀ ਤੇ ਫਿਰ ਜਦੋਂ ‘ਹਿੰਦੁਸਤਾਨ ਟਾਈਮਜ਼` ਨੇ 8 ਜੂਨ, 2017 ਨੂੰ ਇੱਕ ਖ਼ਬਰ ‘ਨਸਿ਼ਆਂ ਦੇ ਇੱਕ ਮਾਮਲੇ `ਚ ਮੁਲਜ਼ਮ ਦੀ ਰਿਹਾਈ ਲਈ ਬਠਿੰਡਾ ਦੇ ਐੱਸਐੱਸਪੀ, ਡੀਐੱਸਪੀ ਜਾਂਚ ਦੇ ਘੇਰੇ ਵਿੱਚ` ਛਾਪੀ ਸੀ।

ਬਠਿੰਡਾ ਰੇਂਜ ਦੇ ਉਦੋਂ ਦੇ ਆਈਜੀ ਪੁਲਿਸ ਐੱਮਐੱਸ ਛੀਨਾ ਨੇ ਰੋਮਾਣਾ ਅਤੇ ਬਠਿੰਡਾ ਦੇ ਐੱਸਐੱਸਪੀ ਨਵੀਨ ਸਿੰਗਲਾ ਖਿ਼ਲਾਫ਼ ਜਾਂਚ ਅਰੰਭ ਕੀਤੀ ਸੀ।

ਆਈਜੀ ਛੀਨਾ ਨੇ ਚਾਰ ਮਹੀਨਿਆਂ ਤੱਕ ਇਸ ਮਾਮਲੇ `ਚ ਕੋਈ ਕਾਰਵਾਈ ਨਹੀਂ ਕੀਤੀ ਸੀ, ਜਦ ਕਿ ਪੰਜਾਬ ਸੇਵਾ ਨਿਯਮਾਂ ਅਧੀਨ ਅਜਿਹੀ ਕਾਰਵਾਈ ਤੁਰੰਤ ਕਰਨੀ ਚਾਹੀਦੀ ਸੀ। ਫਿਰ ਇੱਕ ਹੋਰ ਸੀਨੀਅਰ ਅਧਿਕਾਰੀ ਡੀਆਈਜੀ ਆਸ਼ੀਸ਼ ਚੌਧਰੀ ਨੇ ਵੀ ਰੋਮਾਣਾ ਖਿ਼ਲਾਫ਼ ਵਿਭਾਗੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ। ਡੀਆਈਜੀ ਨੇ ਉਸ ਮਾਮਲੇ ਵਿੱਚ ਐੱਸਐੱਸਪੀ ਸਿੰਗਲਾ ਨੂੰ ‘ਕਲੀਨ ਚਿਟ` ਦੇ ਦਿੱਤੀ ਸੀ।

ਇਸੇ ਵਰ੍ਹੇ ਬਠਿੰਡਾ ਦੇ ਆਈਜੀ ਨੇ ਛੀਨਾ ਦੀ ਥਾਂ ਐੱਮਐੱਫ਼ ਫ਼ਾਰੁਕੀ ਨੂੰ ਨਿਯੁਕਤ ਕਰ ਦਿੱਤਾਸੀ। ਜਦੋਂ ਪੁੱਛਿਆ ਗਿਆ, ਤਾਂ ਫ਼ਾਰੂਕੀ ਨੇ ‘ਹਿੰਦੁਸਤਾਨ ਟਾਈਮਜ਼` ਨੂੰ ਦੱਸਿਆ,‘‘ਮੇਰੇ ਧਿਆਨ ਗੋਚਰੇ ਅਜਿਹਾ ਕੋਈ ਮਾਮਲਾ ਨਹੀਂ ਲਿਆਂਦਾ ਗਿਆ ਪਰ ਹੁਣ ਮੈਂ ਜ਼ਰੂਰ ਵੇਖਾਂਗਾ।`` ਉਨ੍ਹਾਂ ਕਿਹਾ ਕਿ ਬਠਿੰਡਾ `ਚ ਤਬਦੀਲ ਹੋ ਕੇ ਆਉਣ ਵਾਲਾ ਕੋਈ ਵੀ ਅਧਿਕਾਰੀ 11 ਜੁਲਾਈ ਨੂੰ ਮਲੋਟ `ਚ ਪ੍ਰਧਾਨ ਮੰਤਰੀ ਦੇ ਜਨਤ਼ਕ ਸਮਾਰੋਹ ਤੋਂ ਬਾਅਦ ਹੀ ਆਵੇਗਾ।

ਉੱਧਰ ਵਾਰ-ਵਾਰ ਜਤਨਾਂ ਦੇ ਬਾਵਜੁਦ ਛੀਨਾ ਹੁਰਾਂ ਨੇ ਫ਼ੋਨ ਨਹੀਂ ਚੁੱਕਿਆ। ਅਕਾਲੀ ਸਰਕਾਰ ਦੌਰਾਨ ਰੋਮਾਣਾ ਨੂੰ ਬਠਿੰਡਾ `ਚ ਉਦੋਂ ਦੀ ਵਿਰੋਧੀ ਧਿਰ ਕਾਂਗਰਸ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਸਥਾਨਕ ਕਾਂਗਰਸੀ ਆਗੂ ਆਪਣੇ ਪਾਰਟੀ ਕਾਰਕੁੰਨਾਂ ਖਿ਼ਲਾਫ਼ ਕਾਤਲਾਨਾ ਹਮਲੇ ਦੇ ਝੂਠੇ ਮਾਮਲੇ ਦਰਜ ਕਰਨ ਦਾ ਮੁੱਦਾ ਉਠਾ ਰਹੇ ਸਨ।

ਨਸਿ਼ਆਂ ਦੇ ਮਾਮਲੇ `ਚ ਮੁਲਜ਼ਮ ਗੋਬਿੰਦ ਗੁਪਤਾ, ਜਿਸ ਨੂੰ 1,500 ਕਥਿਤ ਨਸ਼ੀਲੀਆਂ ਗੋਲੀਆਂ ਦੇ ਗ਼ੈਰ-ਕਾਨੂੰਨੀ ਸਟਾਕ ਸਮੇਤ ਫੜਿਆ ਗਿਆ ਸੀ, ਨੂੰ ਇਹ ਮਾਮਲਾ ਦਰਜ ਹੋਣ ਦੇ 10 ਦਿਨਾਂ ਅੰਦਰ ਰਿਹਾਅ ਕਰ ਦਿੱਤਾ ਗਿਆ ਸੀ। ਉਸ ਦੀ ਰਿਹਾਈ ਐੱਸਐੱਸਪੀ ਸਿੰਗਲਾ ਤੇ ਰੋਮਾਣਾ ਦੇ ਇਸ ਮਾਮਲੇ `ਚ ਦਖ਼ਲ ਤੋਂ ਬਾਅਦ ਸੰਭਵ ਹੋ ਸਕੀ ਸੀ।

    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tainted DSP back in Bathinda