ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਛੀ ਪਾਲਕ ਸੂਬਾ ਸਰਕਾਰ ਵੱਲੋਂ ਦਿੱਤੀ ਸਬਸਿਡੀ ਦਾ ਲਾਹਾ ਲੈਣ

ਮੱਛੀ ਪਾਲਣ/ਝੀਗਾਂ ਪਾਲਣ ਦੇ ਧੰਦੇ ਨੂੰ ਵੱਧ ਤੋ ਵੱਧ ਅਪਨਾਉਣ ਦੀ ਅਪੀਲ

ਮੱਛੀ ਪਾਲਣ/ਝੀਗਾਂ ਪਾਲਣ ਸਬੰਧੀ ਮੁੱਢਲਾ ਗਿਆਨ ਪ੍ਰਾਪਤ ਕਰਨ ਲਈ ਮੱਛੀ ਪਾਲਣ ਦਫਤਰ ਵਿਖੇ ਪਹੁੰਚ ਕਰਨ ਫਿਸ਼ ਫਾਰਮਰ: ਡਿਪਟੀ ਕਮਿਸ਼ਨਰ

 

ਪੰਜਾਬ ਸਰਕਾਰ ਵੱਲੋਂ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਵੱਖ-ਵੱਖ ਸਕੀਮਾਂ ਤਹਿਤ ਸਬਸਿਡੀ ਜਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਕੋਈ ਵੀ ਕਿਸਾਨ ਜਾਂ ਨੌਜਵਾਨ ਸਹਾਇਕ ਧੰਦੇ ਅਪਣਾ ਕੇ ਆਪਣੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ। 

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸੰਧੂ ਨੇ ਦੱਸਿਆ ਕਿ ਹੋਰਨਾਂ ਸਹਾਇਕ ਧੰਦਿਆਂ ਵਾਂਗ ਮੱਛੀ ਪਾਲਣ /ਝੀਗਾਂ ਪਾਲਣ ਦਾ ਧੰਦਾ ਵੀ ਇਕ ਲਾਹੇਵੰਦ ਧੰਦਾ ਹੈ, ਜਿਸ ਦੇ ਲਈ ਐਨ.ਐਫ.ਡੀ.ਬੀ ਸਕੀਮ ਅਧੀਨ ਮੱਛੀ ਪਾਲਣ ਵਿਭਾਗ ਵੱਲੋਂ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।

 

ਸਹਾਇਕ ਡਾਇਰੈਕਟਰ ਮੱਛੀ ਪਾਲਣ ਰਾਜੇਸਵਰ ਕੁਮਾਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੱਛੀ ਪਾਲਣ /ਝੀਗਾਂ ਪਾਲਣ ਦੇ ਕਿੱਤੇ ਲਈ ਨਵੇਂ ਤਲਾਬ ਦੀ ਉਸਾਰੀ, ਫਿਸ਼ ਸੀਡ ਹੈਚਰੀ ਦੀ ਉਸਾਰੀ ਲਈ ਫਿਸ ਫਾਰਮਰਾਂ ਨੂੰ 40 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਜੇਕਰ ਕੋਈ ਕਾਸ਼ਤਕਾਰ ਅਪਣੀ ਮੱਛੀ ਦੀ ਪੈਦਾਵਾਰ ਵਧਾਊਣ ਲਈ ਆਕਸੀਜਨ ਵਧਾਊਣ ਵਾਲੇ ਯੰਤਰ (ਏਰੀਏਟਰ) ਲਗਾਊਣਾਂ ਚਾਹੁੰਦਾਂ ਹੈ, ਤਾਂ ਆਰ.ਕੇ.ਵੀ.ਵਾਈ ਸਕੀਮ ਅਧੀਨ ਸਬਸਿਡੀ ਦਿੱਤੀ ਜਾਦੀ ਹੈ। ਇਹ ਸਬਸਿਡੀ ਚਾਰ ਪੈਡਲ ਵੀਹਲ ਏਰੀਏਟਰ ’ਤੇ 23 ਹਜਾਰ ਅਤੇ ਦੋ ਪੈਡਲ ਵੀਹਲ ’ਤੇ 18 ਹਜਾਰ ਰੁਪਏ ਦਿੱਤੀ ਜਾਂਦੀ ਹੈ।

 

ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਦੇ ਚਾਹਵਾਨ ਕਿਸਾਨਾਂ ਨੂੰ ਵਿਭਾਗ ਵੱਲੋਂ ਪੰਜ ਦਿਨ੍ਹਾਂ ਮੁਢਲੀ ਸਿਖਲਾਈ ਹਰ ਮਹੀਨੇ ਮੁਫਤ ਦਿੱਤੀ ਜਾਦੀ ਹੈ। ਇਹ ਪੰਜ ਦਿਨ੍ਹਾਂ ਸਿਖਲਾਈ ਕੈਂਪ ਜ਼ਿਲ੍ਹੇ ਦੇ ਦਫਤਰ ਵਿੱਚ ਲਗਾਇਆ ਜਾਦਾ ਹੈ। ਇਸ ਕੈਂਪ ਵਿੱਚ ਕਿਸਾਨਾ ਨੂੰ ਮੱਛੀ ਪਾਲਣ ਦੇ ਕਿੱਤੇ ਨਾਲ ਸਬੰਧਤ ਤਕਨੀਕੀ ਜਾਣਕਾਰੀ ਦਿੱਤੀ ਜਾਦੀ ਹੈ ਅਤੇ ਬਾਰੀਕੀਆਂ ਤੋ ਜਾਣੂ ਕਰਵਾਇਆ ਜਾਂਦਾ ਹੈ।

 

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜਿਲਕਾ ਅੰਦਰ ਸਾਲ 2019-20 ਦੌਰਾਨ ਹੁਣ ਤੱਕ ਮੱਛੀ ਪਾਲਣ ਅਧੀਨ ਕੁੱਲ 1300 ਏਕੜ ਰਕਬਾ ਅਤੇ ਝੀਗਾਂ ਪਾਲਣ ਅਧੀਨ 150 ਏਕੜ ਰਕਬਾ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਛੱਪੜਾਂ ਤੋ ਸਾਲ ਦੌਰਾਨ 3800 ਟਨ ਮੱਛੀ ਦਾ ਉਤਪਾਦਨ ਕੀਤਾ ਗਿਆ।

 

ਸਹਾਇਕ ਡਾਇਰੈਕਟਰ ਮੱਛੀ ਪਾਲਣ ਨੇ ਜ਼ਿਲ੍ਹੇ ਦੇ ਕਿਸਾਨਾ ਨੂੰ ਮੱਛੀ ਪਾਲਣ ਅਤੇ ਝੀਗਾਂ ਪਾਲਣ ਦਾ ਕਿੱਤਾ ਵੱਧ ਤੋ ਵੱਧ ਕਰਨ ਦੀ ਅਪੀਲ ਕੀਤੀ ਅਤੇ ਵਿਭਾਗ ਵੱਲੋ ਦਿੱਤੀ ਜਾਂਦੀ ਵਿੱਤੀ ਸਹਾਇਤਾ ਲੈਣ ਦੀ ਸਲਾਹ ਦਿੱਤੀ। 

 

ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2020-21 ਲਈ ਵਿਭਾਗ ਵੱਲੋਂ 29 ਫਰਵਰੀ 2020 ਤੱਕ ਝੀਗਾਂ ਪਾਲਣ ਦਾ ਧੰਦਾ ਕਰਨ ਵਾਲੇ ਕਾਸ਼ਤਕਾਰਾਂ ਕੋਲੋਂ ਅਰਜੀਆਂ ਮੰਗੀਆਂ ਗਈਆਂ ਹਨ। ਇਸ ਲਈ ਵੱਧ ਤੋ ਵੱਧ ਕਿਸਾਨ ਆਪਣੀਆਂ ਅਰਜ਼ੀਆਂ ਮੱਛੀ ਪਾਲਣ ਵਿਭਾਗ ਫਾਜ਼ਿਲਕਾ ਦੇ ਕੋਲ ਜਮ੍ਹਾਂ ਕਰਵਾਉਣ ਅਤੇ ਵਿਭਾਗ ਦੀ ਸਕੀਮ ਦਾ ਫਾਇਦਾ ਲੈਣ। 

 

ਇਨ੍ਹਾਂ ਸਕੀਮਾਂ ਤੋ ਇਲਾਵਾਂ ਮੱਛੀ ਪਾਲਣ ਦੇ ਕਿੱਤੇ ਨੂੰ ਅਪਣਾਉਣ ਅਤੇ ਰਾਜ ਸਰਕਾਰ ਵੱਲੋਂ ਮੁਹੱਈਆਂ ਕਰਵਾਈ ਜਾ ਰਹੀ ਸਬਸਿਡੀ ਲਈ ਮੱਛੀ ਪਾਲਣ ਦਫ਼ਤਰ ਵਿਖੇ ਜਾਂ ਫੋਨ ਨੰਬਰ 01632-279101 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Take advantage of the subsidy provided by the state government for the fishery farming