ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਟਰਸਾਇਕਲ `ਤੇ ਕਸ਼ਮੀਰ ਤੋਂ ਤਰਨ ਤਾਰਨ ਲਿਆ ਰਹੇ ਸਨ ਦੋਸਤ ਦੀ ਲਾਸ਼...

ਮੋਟਰਸਾਇਕਲ `ਤੇ ਕਸ਼ਮੀਰ ਤੋਂ ਤਰਨ ਤਾਰਨ ਲਿਆ ਰਹੇ ਸਨ ਦੋਸਤ ਦੀ ਲਾਸ਼...

ਤਰਨ ਤਾਰਨ ਤੋਂ ਅਮਰਨਾਥ ਦੀ ਯਾਤਰਾ `ਤੇ ਕਸ਼ਮੀਰ ਗਏ 20 ਸਾਲਾ ਬਲਕਾਰ ਸਿੰਘ ਦੀ ਰਾਮਬਨ ਜਿ਼ਲ੍ਹੇ `ਚ ਮੌਤ ਹੋ ਗਈ। ਉਹ ਆਪਣੇ ਦੋਸਤਾਂ ਨਾਲ ਗਿਆ ਸੀ। ਉਨ੍ਹਾਂ ਦੋਸਤਾਂ ਨੇ ਕਸ਼ਮੀਰ ਦੇ ਸਥਾਨਕ ਅਧਿਕਾਰੀਆਂ ਨੂੰ ਇਸ ਮੌਤ ਬਾਰੇ ਸੂਚਿਤ ਨਹੀਂ ਕੀਤਾ ਤੇ ਉਨ੍ਹਾਂ ਉਸ ਦੀ ਲਾਸ਼ ਨੂੰ ਮੋਟਰਾਇਕਲ `ਤੇ ਹੀ ਤਰਨ ਤਾਰਨ ਲਿਜਾਣ ਦਾ ਫ਼ੈਸਲਾ ਕੀਤਾ ਪਰ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।


ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੇ ਪੁਲਿਸ ਦੋਵੇਂ ਦੋਸਤਾਂ ਤੋਂ ਪੁੱਛਗਿੱਛ ਕਰ ਰਹੀ ਹੈ। ਰਾਮਬਨ ਦੇ ਐੱਸਐੱਸਪੀ ਮੋਹਨ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਰਾਮਬਨ ਪੁੱਜ ਗਏ ਹਨ ਤੇ ਕਾਨੂੰਨੀ ਰਸਮੀ ਕਾਰਵਾਈਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।


ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ `ਤੇ ਐਤਵਾਰ ਦੀ ਸ਼ਾਮ ਨੂੰ ਇੱਕ ਮੋਟਰਸਾਇਕਲ ਨੂੰ ਸ਼ੱਕ ਦੇ ਆਧਾਰ `ਤੇ ਰੋਕਿਆ ਗਿਆ ਕਿਉਂਕਿ ਦੋ ਵਿਅਕਤੀਆਂ ਦੇ ਵਿਚਕਾਰ ਇੱਕ ਅਜਿਹਾ ਵਿਅਕਤੀ ਬੈਠਾ ਵਿਖਾਈ ਦੇ ਰਿਹਾ ਸੀ, ਜਿਹੜਾ ਬਿਲਕੁਲ ਵੀ ਹਿੱਲਜੁਲ ਨਹੀਂ ਰਿਹਾ ਸੀ। ਉਨ੍ਹਾਂ ਨੂੰ ਪੁੱਛਗਿੱਛ ਲਈ ਰੋਕਿਆ ਗਿਆ। ਐੱਸਐੱਸਪੀ ਨੇ ਦੱਸਿਆ,‘‘ਵਿਚਕਾਰਲਾ ਵਿਅਕਤੀ ਮ੍ਰਿਤਕ ਪਾਇਆ ਗਿਆ ਤੇ ਲਾਸ਼ ਨੂੰ ਤੁਰੰਤ ਰਾਮਬਨ ਦੇ ਜਿ਼ਲ੍ਹਾ ਹਸਪਤਾਲ ਲਿਜਾਂਦਾ ਗਿਆ।``


ਪੁੱਛਗਿੱਛ ਦੌਰਾਨ ਦੋਵੇਂ ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਮੂਹ ਤਰਨ ਤਾਰਨ ਦੇ ਇੱਕ ਪਿੰਡ ਤੋਂ ਆਇਆ ਸੀ। ਅਮਰਨਾਥ ਦੀ ਗੁਫ਼ਾ ਦੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਉਹ ਵਾਪਸੀ ਲਈ ਜੰਮੂ ਰਵਾਨਾ ਹੋ ਰਹੇ ਸਨ, ਤਾਂ ਬਲਕਾਰ ਸਿੰਘ ਨੇ ਤਬੀਅਤ ਠੀਕ ਨਾ ਹੋਣ ਦੀ ਸਿ਼ਕਾਇਤ ਕੀਤੀ।


ਉਨ੍ਹਾਂ ਦੱਸਿਆ ਕਿ ਬਲਕਾਰ ਨੂੰ ਜੰਮੂ ਰਵਾਨਗੀ ਤੋਂ ਪਹਿਲਾਂ ਕੁਝ ਦਵਾਈਆਂ ਵੀ ਲਿਆ ਕੇ ਦਿੱਤੀਆਂ ਸਨ। ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬਲਕਾਰ ਸਿੰਘ ਦਮ ਤੋੜ ਚੁੱਕਾ ਹੈ, ਤਾਂ ਉਨ੍ਹਾਂ ਨੇ ਯਾਤਰਾ ਜਾਰੀ ਰੱਖਣ ਅਤੇ ਮ੍ਰਿਤਕ ਦੇਹ ਨੂੰ ਘਰ ਲਿਜਾਣ ਦਾ ਫ਼ੈਸਲਾ ਕੀਤਾ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:taking friend dead body from kashmir to tarn taran held