ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਕਸਾਲੀਆਂ ਵੱਲੋਂ ਜੱਥੇਦਾਰ ਨੰਦਗੜ੍ਹ, ਬਠਿੰਡਾ ਦੇ ਆਗੂਆਂ ਤੇ ‘ਆਪ’ ਦੇ ਬਾਗ਼ੀਆਂ ਨਾਲ ਗੁਪਤ ਮੀਟਿੰਗਾਂ

ਟਕਸਾਲੀਆਂ ਵੱਲੋਂ ਜੱਥੇ. ਨੰਦਗੜ੍ਹ, ਬਠਿੰਡਾ ਦੇ ਆਗੂਆਂ ਤੇ ‘ਆਪ’ ਦੇ ਬਾਗ਼ੀਆਂ ਨਾਲ ਗੁਪਤ ਮੀਟਿੰਗਾਂ। ਤਸਵੀਰ: ਸੰਜੀਵ ਕੁਮਾ

ਨਵਗਠਤ ‘ਸ਼੍ਰੋਮਣੀ ਅਕਾਲੀ ਦਲ (ਟਕਸਾਲੀ)’ (SAD(T) – Shiromani Akali Dal (Taksali) ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ’ (PDA – Punjab Democratic Alliance) ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸ੍ਰੀ ਨੰਦਗੜ੍ਹ ਨੂੰ ਕਿਹਾ ਕਿ ਬਾਦਲਾਂ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ’ਚ ਆਉਣ ਤੋਂ ਰੋਕਣ ਤੇ ਕਾਂਗਰਸ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਹੁਣ ਅਜਿਹਾ ਕਦਮ ਚੁੱਕਣਾ ਜ਼ਰੂਰੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਬ੍ਰਹਮਪੁਰਾ ਪਹਿਲਾਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਦੌਰਾਨ ਪੰਜਾਬ ਦੇ ਮੰਤਰੀ ਵੀ ਰਹਿ ਚੁੱਕੇ ਹਨ। ਅੱਜ ਉਨ੍ਹਾਂ ਨਾਲ ਇੱਕ ਹੋਰ ਸਾਬਕਾ ਮੰਤਰੀ ਸ੍ਰੀ ਸੇਵਾ ਸਿੰਘ ਸੇਖਵਾਂ ਤੇ ਸਾਬਕਾ ਐੱਮਪੀ ਸ੍ਰੀ ਰਤਨ ਸਿੰਘ ਅਜਨਾਲਾ ਵੀ ਮੌਜੂਦ ਸਨ।

 

 

ਜੱਥੇਦਾਰ (ਸਾਬਕਾ) ਬਲਵੰਤ ਸਿੰਘ ਨੰਦਗੜ੍ਹ ਨਾਲ ਗੱਲਬਾਤ ਤੋਂ ਬਾਅਦ ਸ੍ਰੀ ਬ੍ਰਹਮਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਡੈਮੋਕ੍ਰੈਟਿਕ ਅਲਾਇੰਸ (PDA – Punjab Democratic Alliance) ਵਿੱਚ ਆਪਣਾ ਭਰੋਸਾ ਪ੍ਰਗਟਾਇਆ। ਉਨ੍ਹਾਂ ਦੱਸਿਆ ਕਿ ਸ੍ਰੀ ਸੁਖਪਾਲ ਸਿੰਘ ਖਹਿਰਾ ਦੀ ‘ਪੰਜਾਬ ਏਕਤਾ ਪਾਰਟੀ’ (PEP - Punjab Ekta Party) ਅਤੇ ਬੈਂਸ ਭਰਾਵਾਂ ਦੀ ਜੋੜੀ ਦੀ ਅਗਵਾਈ ਹੇਠਲੀ ‘ਲੋਕ ਇਨਸਾਫ਼ ਪਾਰਟੀ’ (LIP – Lok Insaf Party) ਵੀ ਇਸੇ ਗੱਠਜੋੜ ਨੂੰ ਹਮਾਇਤ ਦੇ ਰਹੀਆਂ ਹਨ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਦੋਸ਼ ਸਿੱਧ ਕਰ ਕੇ ਵਿਖਾਉਣ ਕਿ ‘ਆਮ ਸੰਸਦੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਕਾਂਗਰਸ ਦੀ ਆਪਸ ਵਿੱਚ ਮਿਲੀਭੁਗਤ ਹੈ।‘

 

 

ਸ੍ਰੀ ਬ੍ਰਹਮਪੁਰਾ ਤੇ ਉਨ੍ਹਾਂ ਦੇ ਦੋਵੇਂ ਸਾਥੀ ਆਗੂਆਂ ਸ੍ਰੀ ਸੇਖਵਾਂ ਤੇ ਸ੍ਰੀ ਅਜਨਾਲਾ ਨੇ ਬਠਿੰਡਾ ਦੀ ਸਥਾਨਕ ਲੀਡਰਸ਼ਿਪ ਨਾਲ ਗੁਪਤ ਮੀਟਿੰਗ ਕੀਤੀ; ਜਿਸ ਵਿੱਚ ਆਮ ਆਦਮੀ ਪਾਰਟੀ ਤੋਂ ਬਗ਼ਾਵਤ ਕਰ ਕੇ ਵੱਖ ਹੋਏ ਧੜੇ ਦੇ ਕੁਝ ਆਗੂ ਵੀ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taksalis held meetings with Jathedar Nandgarh and AAP Dissidents