ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕਾਂਗਰਸ ਤੇ ਅਕਾਲੀ ਦਲ ਦੋਹਾਂ ਪਾਰਟੀਆਂ ਨੂੰ ਕਰਾਂਗੇ ਬੇਨਕਾਬ’

------ਟਕਸਾਲੀਆਂ ਨੇ ਜਸਪ੍ਰੀਤ ਸਿੰਘ ਹੌਬੀ ਨੂੰ ਬਣਾਇਆ ਯੂਥ ਵਿੰਗ ਮਾਲਵਾ ਜ਼ੋਨ ਦਾ ਪ੍ਰਧਾਨ------

 

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਅੱਜ ਜਸਪ੍ਰੀਤ ਸਿੰਘ ਹੌਬੀ ਨੂੰ ਪੰਜਾਬ ਦੇ ਮਾਲਵਾ ਜੋਨ ਯੂਥ ਵਿੰਗ ਦਾ ਪ੍ਰਧਾਨ, ਵਿਧਾਨ ਸਭਾ ਹਲਕਾ ਪੱਛਮੀ ਦਾ ਇੰਚਾਰਜ ਅਤੇ ਪਾਰਟੀ ਦਾ ਮੀਡੀਆ ਪੈਨਲਿਸਟ ਵਜੋਂ ਨਿਯੁਕਤ ਕੀਤਾ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੇ ਪ੍ਰੈਸ ਬਿਆਨ ਚ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਜਸਪ੍ਰੀਤ ਸਿੰਘ ਹੌਬੀ ਦੇ ਨਾਂ ਨੂੰ ਉਪਰੋਕਤ ਦੱਸੀਆਂ ਨਿਯੁਕਤੀਆਂ ਵਜੋਂ ਪ੍ਰਵਾਨਗੀ ਦੇ ਦਿੱਤੀ ਹੈ ਜਿਸਨੂੰ ਤੁਰੰਤ ਅਮਲ ਵਿੱਚ ਲਿਆ ਗਿਆ ਹੈ।

 

ਨੌਜਵਾਨ ਆਗੂ ਜਸਪ੍ਰੀਤ ਸਿੰਘ ਹੌਬੀ ਨੇ ਕਿਹਾ, ਮੈਂ ਪਾਰਟੀ ਦੇ ਯੂਥ ਵਿੰਗ ਦੇ ਢਾਂਚੇ ਨੂੰ ਸ਼ਿਖਰ ਤੱਕ ਪਹੁੰਚਾਉਣ ਲਈ ਦਿਨਰਾਤ ਇੱਕ ਕਰਾਂਗਾ ਤੇ ਪਹਿਲ ਦੇ ਅਾਧਾਰ ਤੇ ਨੌਜਵਾਨਾਂ ਨੂੰ ਭਰਤੀ ਕਰਕੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਪਖੰਡੀ ਸਾਧ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦੇਣ ਵਾਲੇ ਮੁੱਦੇ ਅਤੇ ਪੰਜਾਬ ਕਾਂਗਰਸ ਸਰਕਾਰ ਜੋਂ ਨੌਜਵਾਨਾਂ ਨੂੰ ਘਰ-ਘਰ ਰੋਜ਼ਗਾਰ ਦੇਣ ਵਾਲੇ ਮੁੱਦੇ ਤੇ ਦੋਹਾਂ ਪਾਰਟੀਆਂ ਨੂੰ ਬੇਨਕਾਬ ਕੀਤਾ ਜਾਵੇਗਾ।

 

ਉਨ੍ਹਾਂ ਕਿਹਾ ਕਿ ਅਸੀਂ ਛੇਤੀ ਹੀ ਇੱਕ ਮੁਹਿੰਮ ਵਿੱਢਾਂਗੇ ਜਿਸ ਚ ਪੰਜਾਬ ਕਾਂਗਰਸ ਸਰਕਾਰ ਨੇ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਚੋਣ ਵਾਅਦੇ ਕੀਤੇ ਸਨ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣਾ ਇੱਕ ਵੀ ਚੋਣ ਵਾਅਦਾ ਹਾਲੇ ਤੱਕ ਪੂਰਾ ਨਹੀਂ ਕੀਤਾ ਜੋ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵੱਡੀ ਧੋਖਾਧੜੀ ਹੈ।

 

ੳੁਨ੍ਹਾਂ ਕਿਹਾ ਕਿ ਇਸ ਕੰਮ ਲਈ ਅਸੀਂ ਪੰਜਾਬ ਕਾਂਗਰਸ ਸਰਕਾਰ ਦੀਆਂ ਨਾਕਾਮਯਾਬੀਆਂ ਅਤੇ ਅਸਫ਼ਲਤਾਵਾਂ ਨੂੰ ਇਸ਼ਤਿਹਾਰਾਂ ਤੇ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਹੈ ਜਿਸਨੂੰ ਲੋਕਾਂ ਦੇ ਘਰ-ਘਰ ਪਹੁੰਚਾਇਆ ਜਾਵੇਗਾ ਤਾਂ ਜੋ ਲੋਕ ਆਗਾਮੀ ਲੋਕ ਸਭਾ ਚੋਣਾਂ ਵਿੱਚ ਸਹੀ ਸਰਕਾਰ ਦੀ ਚੋਣ ਕਰ ਸਕਣ ਜਿਹੜੀ ਪੰਜਾਬ ਦੇ ਲੋਕਾਂ ਦੀ ਭਲਾਈ ਤੇ ਤਰੱਕੀ ਲਈ ਕੰਮ ਕਰੇਗੀ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taksalites made Jaspreet Singh Hobby the President of Youth Wing Malwa Zone