ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​‘ਸਿੱਖਾਂ ਨੂੰ ਅਫ਼ਗ਼ਾਨਿਸਤਾਨ ’ਚੋਂ ਕੱਢ ਰਹੇ ਨੇ ਤਾਲਿਬਾਨ’

​​​​​​​‘ਸਿੱਖਾਂ ਨੂੰ ਅਫ਼ਗ਼ਾਨਿਸਤਾਨ ’ਚੋਂ ਕੱਢ ਰਹੇ ਨੇ ਤਾਲਿਬਾਨ’

ਅਫ਼ਗ਼ਾਨਿਸਤਾਨ ਦੀ ਸਰਕਾਰ ਤਾਂ ਚਾਹੁੰਦੀ ਹੈ ਕਿ ਸਿੱਖ ਅਤੇ ਹਿੰਦੂ ਭਾਈਚਾਰੇ ਦੇਸ਼ ਵਿੱਚ ਮਿਲਜੁਲ਼ ਕੇ ਰਹਿਣ ਪਰ ਤਾਲਿਬਾਨ ਤੇ ਹੋਰ ਇਸਲਾਮਿਕ ਜੱਥੇਬੰਦੀਆਂ ਉਨ੍ਹਾਂ ਨੂੰ ਪਸੰਦ ਨਹੀਂ ਕਰਦੀਆਂ ਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਣਾ ਚਾਹੁੰਦੀਆਂ ਹਨ।

 

 

ਅਫ਼ਗ਼ਾਨ ਸਿੱਖਾਂ ਦੇ ਆਗੂ ਸ੍ਰੀ ਹੀਰਾ ਸਿੰਘ ਨੇ ਇਹ ਇੰਕਸ਼ਾਫ਼ ਕੀਤਾ ਹੈ। ਸ੍ਰੀ ਹੀਰਾ ਸਿੰਘ ਨੇ 1993 ’ਚ ਅਫ਼ਗ਼ਾਨਿਸਤਾਨ ਨੂੰ ਸਦਾ ਲਈ ਅਲਵਿਦਾ ਆਖ ਦਿੱਤਾ ਸੀ, ਜਦੋਂ ਉੱਥੇ ਖ਼ਾਨਾਜੰਗੀ ਸ਼ੁਰੂ ਹੋਈ ਸੀ।

 

 

ਸ੍ਰੀ ਹੀਰਾ ਸਿੰਘ ਹੁਣ ਇੱਕ ਸ਼ਰਨਾਰਥੀ (ਰਿਫ਼ਿਊਜੀ) ਵਜੋਂ ਦਿੱਲੀ ’ਚ ਰਹਿ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਿਛਲੇ ਸਾਲ ਅਫ਼ਗ਼ਾਨਿਸਤਾਨ ਦੇ ਸ਼ਹਿਰ ਜਲਾਲਾਬਾਦ ’ਚ ਬੰਬ ਧਮਾਕੇ ਦੌਰਾਨ ਮਾਰੇ ਗਏ 13 ਸਿੱਖਾਂ ਲਈ ਮਾਲੀ ਇਮਦਾਦ ਦਾ ਐਲਾਨ ਕੀਤਾ ਸੀ ਤੇ ਹੁਣ ਅਫ਼ਗ਼ਾਨ ਪਰਿਵਾਰ ਉਹ ਮਾਲੀ ਇਮਦਾਦ ਲੈਣ ਲਈ ਅੰਮ੍ਰਿਤਸਰ ਆਏ ਸਨ।

 

 

ਪਿਛਲੇ ਵਰ੍ਹੇ 1 ਜੁਲਾਈ ਨੂੰ ਹੋਏ ਬੰਬ ਧਮਾਕੇ ਵਿੱਚ ਕੁੱਲ 19 ਅਫ਼ਗ਼ਾਨ ਨਾਗਰਿਕ ਮਾਰੇ ਗਏ ਸਨ। ਉਹ ਕਾਰਵਾਈ ਇਸਲਾਮਿਕ ਸਟੇਟ ਵੱਲੋਂ ਕੀਤੀ ਗਈ ਦੱਸੀ ਗਈ ਸੀ। ਉਸੇ ਬੰਬ ਧਮਾਕੇ ’ਚ ਹੀ ਅਫ਼ਗ਼ਾਨਿਸਤਾਨ ਦੀਆਂ ਸੰਸਦੀ ਚੋਣਾਂ ਵਿੱਚ ਸਿੱਖ ਉਮੀਦਵਾਰ ਅਵਤਾਰ ਸਿੰਘ ਖ਼ਾਲਸਾ ਦੀ ਵੀ ਮੌਤ ਹੋ ਗਈ ਸੀ।

 

 

ਉਸ ਵੇਲੇ ਸ੍ਰੀ ਖ਼ਾਲਸਾ ਆਪਣੇ ਕੁਝ ਸਾਥੀਆਂ ਨਾਲ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਨੂੰ ਮਿਲਣ ਲਈ ਜਾ ਰਹੇ ਸਨ। ਸ੍ਰੀ ਹੀਰਾ ਸਿੰਘ ਨੇ ਦੱਸਿਆ ਕਿ ਹੁਣ ਤੱਕ 150 ਤੋਂ 200 ਸਿੱਖ ਪਰਿਵਾਰ ਦਹਿਸ਼ਤਗਰਦੀ ਦੇ ਸ਼ਿਕਾਰ ਹੋ ਚੁੱਕੇ ਹਨ।

 

 

ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਰੂਪ ਸਿੰਘ ਨੇ ਕੱਲ੍ਹ ਪੀੜਤ ਸਿੱਖ ਪਰਿਵਾਰਾਂ ਨੂੰ 1–1 ਲੱਖ ਰੁਪਏ ਦੇ ਚੈੱਕ ਸੌਂਪੇ।

 

 

ਇਸ ਮੌਕੇ ਮੌਜੂਦ ਅਫ਼ਗ਼ਾਨ ਸਿੱਖ ਪਰਿਵਾਰਾਂ ਨੇ ਦੱਸਿਆ ਕਿ ਹੁਣ ਅਫ਼ਗ਼ਾਨਿਸਤਾਨ ਦੇ ਕਾਬੁਲ, ਗ਼ਜ਼ਨੀ, ਜਲਾਲਾਬਾਦ ਤੇ ਖੋਸਤ ਸ਼ਹਿਰਾਂ ਵਿੱਚ ਸਿਰਫ਼ 150 ਤੋਂ 200 ਸਿੱਖ ਪਰਿਵਾਰ ਹੀ ਬਾਕੀ ਬਚੇ ਹਨ ਕਿਉਂਕਿ ਬਾਕੀ ਸਭ ਦੇਸ਼ ਛੱਡ ਕੇ ਜਾ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taliban are driving Sikhs out of Afghanistan