ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨਤਾਰਨ : ਇਸ਼ਕ ’ਚ ਅੰਨੀ ਨੇ ਪਤੀ ਨੂੰ ਜ਼ਹਿਰ ਦੇਣ ਬਾਅਦ ਗਲਾ ਘੋਟਿਆ

ਤਰਨਤਾਰਨ : ਇਸ਼ਕ ’ਚ ਅੰਨੀ ਨੇ, ਪਤੀ ਨੂੰ ਜ਼ਹਿਰ ਦੇਣ ਬਾਅਦ ਗਲਾ ਘੋਟਿਆ

ਇਸ਼ਕ ਦੇ ਚੱਕਰ ਵਿਚ ਦੋ ਬੱਚਿਆਂ ਦੀ ਮਾਂ ਨੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਆਪਣੀ ਪ੍ਰੇਮੀ ਨਾਲ ਫਰਾਰ ਹੋਣ ਦੇ ਚੱਕਰ ਵਿਚ ਪਤੀ ਦੀ ਜਾਨ ਲੈ ਲਈ। ਬੀਤੇ ਦਿਨ ਤਰਨਤਾਰਨ ਦੇ ਸਿਟੀ ਥਾਣਾ ਅੰਦਰ ਆਉਂਦੇ ਪਲਾਸੌਰ ਵਿਚ ਅਜਿਹੀ ਘਟਨਾ ਵਾਪਰੀ।  ਔਰਤ ਨੇ ਆਪਣੀ ਪਤੀ ਨੂੰ ਰਾਤ ਦੇ ਖਾਣੇ ਵਿਚ ਜ਼ਹਿਰ ਪਾ ਦਿੱਤਾ। ਇਸ ਤੋਂ ਬਾਅਦ ਉਸ ਨੂੰ ਇਹ ਡਰ ਸੀ ਕਿ ਕਿਤੇ ਉਹ ਬਚ ਨਾ ਜਾਵੇ, ਇਸ ਤੋਂ ਬਾਅਦ ਗਲਾ ਦਬਾ ਦੇ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।

 

ਘਟਨਾ ਸਬੰਧੀ ਮ੍ਰਿਤਕ ਦੇ ਪਿਤਾ ਰਘਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਰਾਜਪ੍ਰੀਤ ਸਿੰਘ ਦਾ 12 ਸਾਲ ਪਹਿਲਾਂ ਵਿਆਹ ਸਿਮਰਨ ਕੌਰ ਨਾਲ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੇ ਇਕ ਪੁੱਤਰ ਅਤੇ ਇਕ ਧੀ ਨੇ ਜਨਮ ਲਿਆ।  ਉਨ੍ਹਾਂ ਦੱਸਿਆ ਕਿ ਸਿਮਰਨ ਕੌਰ ਦਾ ਪਿੰਡ ਦੇ ਇਕ ਨੌਜਵਾਨ ਲਵਪ੍ਰੀਤ ਸਿੰਘ ਨਾਲ ਸਬੰਧ ਬਣ ਗਏ, ਇਸ ਨੂੰ ਲੈ ਕੇ ਘਰ ਵਿਚ ਝਗੜਾ ਰਹਿਣ ਲੱਗਿਆ। ਉਨ੍ਹਾਂ ਦੱਸਿਆ ਕਿ ਕਈ ਵਾਰ ਸਿਮਰਨ ਕੌਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਸਮਝੀ।

 

ਉਨ੍ਹਾਂ ਦੱਸਿਆ ਕਿ ਐਤਵਾਰ ਦੀ ਰਾਤ ਨੂੰ ਉਸਨੇ ਰਾਜਪ੍ਰੀਤ ਸਿੰਘ ਨੂੰ ਖਾਣੇ ਵਿਚ ਜਹਿਰਲੀ ਚੀਜ਼ ਦੇ ਦਿੱਤੀ ਅਤੇ ਬੱਚਿਆਂ ਨੂੰ ਲੈ ਕੇ ਪ੍ਰੇਮੀ ਨਾਲ ਚਲੀ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਬੱਚਿਆਂ ਨੂੰ ਉਸਨੇ ਆਪਣੇ ਪੇਕੇ ਘਰ ਛੱਡ ਦਿੱਤਾ।

 

ਬੱਚਿਆਂ ਨੂੰ ਉਨ੍ਹਾਂ ਦਾ ਨਾਨਾ ਸੁਲਖਣ ਸਿੰਘ ਵਾਪਸ ਲੈ ਕੇ ਜਦੋਂ ਪਿੰਡ ਪਲਾਸੌਰ ਪੁੱਜਿਆ ਤਾਂ ਪਤਾ ਲੱਗਿਆ ਕਿ ਸਿਮਰਨ ਲਵਲੀ ਨਾਲ ਫਰਾਰ ਹੋ ਗਈ। ਬੱਚਿਆਂ ਨੇ ਦੱਸਿਆ ਕਿ ਮਾਂ ਨੇ ਉਨ੍ਹਾਂ ਦੇ ਪਿਤਾ ਦਾ ਰਸੀ ਨਾਲ ਗਲਾ ਘੋਟ ਦਿੱਤਾ। ਇਸ ਮਗਰੋਂ ਜਦੋਂ ਕਮਰੇ ਵਿਚ ਜਾ ਕੇ ਦੇਖਿਆ ਦਾ ਰਾਜਪ੍ਰੀਤ ਸਿੰਘ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ। ਉਸ ਨੂੰ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਸਿਮਰਨ ਕੌਰ ਅਤੇ ਉਸਦੇ ਪ੍ਰੇਮੀ ਲਵਪ੍ਰੀਤ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Tarn Taran: Wife murdered husband