ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਠਾਨਕੋਟ ਨੇੜੇ ਟੈਕਸੀ ਅਗ਼ਵਾ, ਦਹਿਸ਼ਤਗਰਦ ਹਮਲੇ ਦਾ ਖ਼ਦਸ਼ਾ

ਸ਼ੱਕੀ ਦਹਿਸ਼ਤਗਰਦ ਕਿ ਸਿਰਫ਼ ਟੈਕਸੀ ਚੋਰ? ਸੀਸੀਟੀਵੀ ਕੈਮਰੇ ਦੀ ਤਸਵੀਰ।

ਜੰਮੂ ਤੇ ਪਠਾਨਕੋਟ ਦੇ ਇਲਾਕੇ `ਚ ਟੈਕਸੀ ਅਗ਼ਵਾ ਕਰਨ ਦੀ ਘਟਨਾ ਵਾਪਰਨ ਨਾਲ ਅੱਜ ਲੋਕਾਂ `ਚ ਦਹਿਸ਼ਤ ਫੈਲ ਗਈ ਕਿਉਂਕਿ ਸਾਲ 2016 `ਚ ਵੀ ਚਾਰ ਪਾਕਿਸਤਾਨੀ ਦਹਿਸ਼ਤਗਰਦਾਂ ਨੇ ਇੰਝ ਹੀ ਬੰਦੂਕ ਦੀ ਨੋਕ `ਤੇ ਟੈਕਸੀ ਅਗ਼ਵਾ ਕਰ ਕੇ ਪਠਾਨਕੋਟ ਦੇ ਹਵਾਈ ਫ਼ੌਜ ਦੇ ਅੱਡੇ `ਤੇ ਹਮਲਾ ਬੋਲ ਦਿੱਤਾ ਸੀ। ਅੱਜ ਵੀ ਕੁਝ ਅਜਿਹਾ ਹੀ ਵਾਪਰਿਆ; ਜਦੋਂ ਚਾਰ ਜਣਿਆਂ ਨੇ ਜੰਮੂ ਤੋਂ ਪਠਾਨਕੋਟ ਲਈ ਸਿਲਵਰ-ਰੰਗੀ ਟੋਯੋਟਾ ਇਨੋਵਾ ਕਾਰ ਟੈਕਸੀ ਵਜੋਂ ਕਿਰਾਏ `ਤੇ ਲਈ। ਇੱਕ ਦੁਕਾਨ ਦੇ ਸੀਸੀਟੀਵੀ ਕੈਮਰੇ ਨੇ ਚਾਰੇ ਸ਼ੱਕੀ ਦਹਿਸ਼ਤਗਰਦਾਂ/ਟੈਕਸੀ ਚੋਰਾਂ ਦੀ ਤਸਵੀਰ ਵੀ ਕੈਦ ਕਰ ਲਈ ਹੈ। ਪੁਲਿਸ ਨੇ ਉਹ ਤਸਵੀਰ ਵੀ ਮੀਡੀਆ ਨੂੰ ਜਾਰੀ ਕੀਤੀ ਹੈ।


ਪਠਾਨਕੋਟ ਜਿ਼ਲ੍ਹੇ ਦੇ ਸ਼ਹਿਰ ਮਾਧੋਪੁਰ ਲਾਗੇ ਆ ਕੇ ਉਨ੍ਹਾਂ ਚਾਰ ਸਵਾਰੀਆਂ `ਚੋਂ ਇੱਕ ਨੇ ਅਚਾਨਕ ਡਰਾਇਵਰ `ਤੇ ਗੰਨ ਤਾਣ ਦਿੱਤੀ ਤੇ ਫਿਰ ਉਸ ਨੂੰ ਕਾਰ `ਚੋਂ ਬਾਹਰ ਸੁੱਟ ਦਿੱਤਾ ਤੇ ਕਾਰ ਸਮੇਤ ਉੱਥੋਂ ਫ਼ਰਾਰ ਹੋ ਗਏ। ਟੈਕਸੀ ਡਰਾਇਵਰ ਨੇ ਸਥਾਨਕ ਰਾਹਗੀਰਾਂ ਦੀ ਮਦਦ ਨਾਲ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ। ਇੰਝ ਆਮ ਲੋਕਾਂ `ਚ ਦਹਿਸ਼ਤਗਰਦ ਹਮਲੇ ਦੇ ਖ਼ਦਸ਼ੇ ਦਾ ਡਰ ਪਾਇਆ ਜਾ ਰਿਹਾ ਹੈ; ਭਾਵੇਂ ਪੁਲਿਸ ਨੇ ਅਜਿਹੀ ਕਿਸੇ ਵੀ ਸੰਭਾਵਨਾ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ।


ਪੰਜਾਬ ਤੇ ਜੰਮੂ-ਕਸ਼ਮੀਰ ਪੁਲਿਸ ਨੇ ਸਮੁੱਚੇ ਮਾਧੋਪੁਰ ਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਘੇਰਾ ਪਾ ਕੇ ਵੱਡੇ ਪੱਧਰ `ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 


2 ਜਨਵਰੀ, 2016 ਨੂੰ ਪਾਕਿਸਤਾਨ ਤੋਂ ਆਏ ਦਹਿਸ਼ਤਗਰਦਾਂ ਨੇ ਪਠਾਨਕੋਟ ਦੇ ਫ਼ੌਜੀ ਅੱਡੇ `ਤੇ ਹਮਲਾ ਬੋਲਿਆ ਸੀ; ਜਿੱਥੇ ਸੱਤ ਵਿਅਕਤੀ ਮਾਰੇ ਗਏ ਸਨ। ਜਿਸ ਇਲਾਕੇ `ਚ ਅੱਜ ਟੈਕਸੀ ਅਗ਼ਵਾ ਦੀ ਘਟਨਾ ਵਾਪਰੀ ਹੈ; ਉੱਥੇ ਪਠਾਨਕੋਟ `ਚ ਭਾਰਤੀ ਹਵਾਈ ਫ਼ੌਜ ਦਾ ਅੱਡਾ ਤਾਂ ਹੈ ਹੀ, ਨਾਲ ਹੀ ਫ਼ੌਜ ਦੀ ਮਾਮੂਨ ਛਾਉਣੀ ਵੀ ਹੈ।


ਫ਼ੌਜੀ ਅੱਡੇ `ਤੇ ਹਮਲਾ ਕਰਨ ਤੋਂ ਪਹਿਲਾਂ 27 ਜੁਲਾਈ, 2015 ਨੂੰ ਵੀ ਦਹਿਸ਼ਤਗਰਦਾਂ ਨੇ ਲਾਗਲੇ ਗੁਰਦਾਸਪੁਰ ਜਿ਼ਲ੍ਹੇ ਦੇ ਸ਼ਹਿਰ ਦੀਨਾਨਗਰ `ਚ ਵੀ ਹਮਲਾ ਕੀਤਾ ਸੀ।      

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taxi hijacked near Pathankot apprehension of terrorist attack