ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਬੀ ਇੱਕ ਛੂਤ ਦੀ ਬਿਮਾਰੀ: ਬਲਬੀਰ ਸਿੰਘ ਸਿੱਧੂ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਟੀ.ਬੀ. ਇੱਕ ਛੂਤ ਦੀ ਬਿਮਾਰੀ ਹੈ ਅਤੇ ਬਜ਼ੁਰਗਾਂ, ਕੁਪੋਸ਼ਿਤ ਬੱਚਿਆਂ ਅਤੇ ਨੌਜਵਾਨਾਂ ਵਿਚ ਅਸਾਨੀ ਨਾਲ ਫੈਲਦੀ ਹੈ ਉਹਨਾਂ ਇਹ ਵੀ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਮਾਮਲਿਆਂ ਵਿੱਚ, ਤੰਦਰੁਸਤ ਵਿਅਕਤੀ ਵੀ ਟੀ.ਬੀ. ਰੋਗ ਨਾਲ ਜੂਝ ਰਹੇ ਹਨ ਜਿਹਨਾਂ ਨੇ ਪਤਾ ਹੁੰਦੇ ਹੋਏ ਵੀ ਲੰਮੇ ਸਮੇਂ ਤੋਂ ਹੋਈ ਖੰਘ ਦਾ ਇਲਾਜ ਨਹੀਂ ਕਰਵਾਇਆ ਅਤੇ ਅੰਤ ਵਿੱਚ ਉਹ ਵੀ ਟੀ.ਬੀ. ਰੋਗ ਦੀ ਗੰਭੀਰ ਅਵਸਥਾ ਤੋਂ ਪੀੜਤ ਪਾਏ ਗਏ

 

ਉਹਨਾਂ ਕਿਹਾ ਕਿ ਸਾਵਧਾਨੀ ਅਤੇ ਪ੍ਰੋਟੀਨ ਯੁਕਤ ਪੌਸ਼ਟਿਕ ਆਹਾਰ ਸਾਡੇ ਸਰੀਰ ਨੂੰ ਕੁਦਰਤੀ ਤੌਰ 'ਤੇ ਤਾਕਤਵਰ ਬਣਾਉਂਦੇ ਹਨ ਅਤੇ ਸਾਡੇ ਸਰੀਰ ਨੂੰ ਛੂਤ ਦੀਆਂ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਬਣਾਉਂਦੇ ਹਨ
 

ਉਹਨਾਂ ਇਹ ਵੀ ਕਿਹਾ ਕਿ ਡੀ..ਟੀ. ਸੈਂਟਰਾਂ ਵਿਖੇ ਪਛਾਣ ਨਾ ਕੀਤੇ ਗਏ ਟੀ.ਬੀ. ਮਰੀਜਾਂ ਦਾ ਪਤਾ ਲਗਾਉਣਾ ਅਤੇ ਇਲਾਜ ਕਰਨਾ, ਇੱਕ ਕਾਰਗਰ ਵਿਧੀ ਹੈ ਅਤੇ ਇਸ ਦੀ ਵਰਤੋਂ ਨਾਲ ਯਕੀਨਨ ਤੌਰ 'ਤੇ ਸੂਬੇ ਨੂੰ ਟੀ.ਬੀ. ਮੁਕਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਬਣਾਇਆ ਜਾ ਸਕਦਾ ਹੈ

 

ਉਹਨਾਂ ਕਿਹਾ ਕਿ ਟੀ.ਬੀ. ਦੇ ਲੱਛਣਾਂ ਦਾ ਪਤਾ ਲਗਾਉਣ ਤੋਂ ਬਾਅਦ ਮਰੀਜ਼ਾਂ ਨੂੰ ਛਾਤੀ ਦੇ ਐਕਸ-ਰੇ, ਥੁੱਕ ਦੀ ਜਾਂਚ ਅਤੇ ਇਲਾਜ ਸਬੰਧੀ ਮੁਫਤ ਜਾਂਚ ਲਈ ਨਜ਼ਦੀਕੀ ਸਿਹਤ ਕੇਂਦਰ ਵਿੱਚ ਭੇਜਿਆ ਗਿਆ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TB An Infectious Disease: Balbir Singh Sidhu