ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਵਪਾਰਕ ਹੋ ਗਿਐ ਉਸਤਾਦ ਤੇ ਸ਼ਾਗਿਰਦ ਦਾ ਰਿਸ਼ਤਾ: ਕੈਪਟਨ ਅਮਰਿੰਦਰ ਸਿੰਘ

ਹੁਣ ਵਪਾਰਕ ਹੋ ਗਿਐ ਉਸਤਾਦ ਤੇ ਸ਼ਾਗਿਰਦ ਦਾ ਰਿਸ਼ਤਾ: ਕੈਪਟਨ ਅਮਰਿੰਦਰ ਸਿੰਘ

ਅੱਜ ਅਧਿਆਪਕ ਦਿਵਸ ਹੈ ਤੇ ਇਹ ਦੇਸ਼ ਦੇ ਸਾਬਕਾ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਮੌਕੇ ਮਨਾਇਆ ਜਾਂਦਾ ਹੈ।


ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸਤਾਦ ਤੇ ਸ਼ਾਗਿਰਦ ਵਿਚਲੇ ਰਿਸ਼ਤੇ ਬਾਰੇ ਆਪਣੀਆਂ ਕੁਝ ਯਾਦਾਂ ਸਾਂਝੀਆਂ ਕਰਦਿਆਂ ਕਿਹਾ:


‘ਮੇਰੇ ਮਨ `ਚ ਨਿੱਕੇ ਹੁੰਦਿਆਂ ਦੇ ਕੁਝ ਦ੍ਰਿਸ਼ ਉੱਕਰੇ ਹੋਏ ਹਨ। ਮੈਂ ਆਪਣੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਦੇ ਸਾਹਮਣੇ ਲੋਕਾਂ ਨੂੰ ਸਦਾ ਸਿਰ ਝੁਕਾਉਂਦਿਆਂ ਵੇਖਿਆ ਸੀ ਪਰ ਮੇਰੇ ਪਿਤਾ ਜੀ ਆਪਣੇ ਅਧਿਆਪਕ ਪ੍ਰੋਫ਼ੈਸਰ ਧਨੀ ਰਾਮ ਦੇ ਪੈਰੀਂ ਹੱਥ ਲਾਉਂਦੇ ਹੁੰਦੇ ਸਨ। ਸਾਡੇ ਘਰ ਪੜ੍ਹਾਉਣ ਲਈ ਆਉਣ ਵਾਲੇ ਅਧਿਆਪਕ ਸ੍ਰੀ ਨਈਅਰ ਵੀ ਮੈਨੂੰ ਚੇਤੇ ਆਉਂਦੇ ਹਨ। ਉਹ ਚਾਕ ਨਾਲ ਨਿਸ਼ਾਨਾ ਲਾਉਂਦੇ ਹੁੰਦੇ ਸਨ, ਜੋ ਕਦੇ ਵੀ ਖੁੰਝਦਾ ਨਹੀਂ ਸੀ। ਮੈਂ ਤਾਂ ਸਦਾ ਇਹੋ ਸਿੱਖਿਆ ਹੈ ਕਿ ਸਾਨੂੰ ਸਦਾ ਆਪਣੇ ਅਧਿਆਪਕਾਂ ਦਾ ਹੀ ਨਹੀਂ, ਸਗੋਂ ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪਰ ਹੁਣ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਰਿਸ਼ਤਾ ਵਪਾਰਕ ਕਿਸਮ ਦਾ ਹੋ ਚੁੱਕਾ ਹੈ; ਜਿਵੇਂ ਇੱਕ ਗਾਹਕ ਤੇ ਵਪਾਰੀ ਦਾ ਹੁੰਦਾ ਹੈ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teacher and pupil relation has gone commercial says Captain