ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਰ੍ਹਦੇ ਮੀਂਹ ’ਚ ਰਾਤ ਦੇ ਬੈਠੇ ਅਧਿਆਪਕ ਸੜਕ ਉਤੇ, ਪ੍ਰਸ਼ਾਸਨ ਬੇਖਬਰ

ਵਰ੍ਹਦੇ ਮੀਂਹ ’ਚ ਰਾਤ ਦੇ ਬੈਠੇ ਅਧਿਆਪਕ ਸੜਕ ਉਤੇ, ਪ੍ਰਸ਼ਾਸਨ ਬੇਖਬਰ

1 / 3ਵਰ੍ਹਦੇ ਮੀਂਹ ’ਚ ਰਾਤ ਦੇ ਬੈਠੇ ਅਧਿਆਪਕ ਸੜਕ ਉਤੇ, ਪ੍ਰਸ਼ਾਸਨ ਬੇਖਬਰ

ਵਰ੍ਹਦੇ ਮੀਂਹ ’ਚ ਰਾਤ ਦੇ ਬੈਠੇ ਅਧਿਆਪਕ ਸੜਕ ਉਤੇ, ਪ੍ਰਸ਼ਾਸਨ ਬੇਖਬਰ

2 / 3ਵਰ੍ਹਦੇ ਮੀਂਹ ’ਚ ਰਾਤ ਦੇ ਬੈਠੇ ਅਧਿਆਪਕ ਸੜਕ ਉਤੇ, ਪ੍ਰਸ਼ਾਸਨ ਬੇਖਬਰ

ਵਰ੍ਹਦੇ ਮੀਂਹ ’ਚ ਰਾਤ ਦੇ ਬੈਠੇ ਅਧਿਆਪਕ ਸੜਕ ਉਤੇ, ਪ੍ਰਸ਼ਾਸਨ ਬੇਖਬਰ

3 / 3ਵਰ੍ਹਦੇ ਮੀਂਹ ’ਚ ਰਾਤ ਦੇ ਬੈਠੇ ਅਧਿਆਪਕ ਸੜਕ ਉਤੇ, ਪ੍ਰਸ਼ਾਸਨ ਬੇਖਬਰ

PreviousNext

ਪੰਜਾਬ ਵਿਚ ਚਲ ਰਿਹਾ ਅਧਿਆਪਕਾਂ ਸੰਘਰਸ਼ ਖਤਮ ਹੋਣ ਦੀ ਬਜਾਏ ਦਿਨੋ ਦਿਨ ਹੋਰ ਉਲਝਦਾ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਵਿਚ ਅਧਿਆਪਕ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦਾ ਬਾਈਕਾਟ ਕਰਨ ਕਰਕੇ ਕਈ ਅਧਿਆਪਕਾਂ ਦੀਆਂ ਬਦਲੀਆਂ ਦੂਰ ਸਕੂਲਾਂ ਵਿਚ ਕਰ ਦਿੱਤੀਆਂ। ਜਿਸ ਤੋਂ ਬਾਅਦ ਬੀਤੇ ਕੱਲ੍ਹ ਤੋਂ ਜ਼ਿਲ੍ਹਾ ਅਧਿਆਪਕ ਸੰਘਰਸ਼ ਕਮੇਟੀ ਜ਼ਿਲ੍ਹਾ ਸਿੱਖਿਆ ਅਫਸਰ ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅੱਗੇ ਅਣਮਿੱਥੇ ਸਮੇਂ ਧਰਨਾ ਲਗਾ ਦਿੱਤਾ। 

 

ਅਧਿਆਪਕਾਂ ਦਾ ਧਰਨਾ ਲੱਗਣ ਤੋਂ ਬਾਅਦ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਤੋਂ ਨਿਕਲਣ ਵਿਚ ਸਫਲ ਹੋ ਗਏ। ਇਸ ਤੋਂ ਬਾਅਦ ਅਧਿਆਪਕਾਂ ਨੇ ਰਾਤ ਦੇ 10 ਵਜੇ ਤੋਂ ਬਾਅਦ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਜਾ ਘਰੀ ਤੇ ਸਾਰੀ ਰਾਤ ਸੜਕ ਉਤੇ ਕੱਟੀ।

 

ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਮਹਿਲਾ ਅਧਿਆਪਕ ਸ਼ਾਮਲ ਸਨ। ਇਸ ਧਰਨੇ ਦੌਰਾਨ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਧਰਨੇ ਉਤੇ ਮੌਜੂਦ ਹਨ।  

 

ਇਸ ਮੌਕੇ ਅਧਿਆਪਕ ਆਗੂਆਂ ਨੇ ਐਲਾਨ ਕੀਤਾ ਕਿ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਧਿਆਪਕਾਂ ਦੀਆਂ ਬਦਲੀਆਂ ਰੱਦ ਕਰਨ ਦੇ ਨਾਲ ਨਾਲ ਕਾਰਨ ਦੱਸੋ ਨੋਟਿਸ,ਪੜ੍ਹੋ ਪੰਜਾਬ ਦੀ ਟੈਸਟਿੰਗ ਤੇ ਰੋਕ ਦਾ ਐਲਾਨ ਨਹੀਂ ਕਰਦੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teacher continues to struggle from night administration unaware