ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਧਿਆਪਕ ਦਿਵਸ : ਸਰਕਾਰ ਦੀ ਬੇਰੁਖੀ, ਟੈਂਕੀ ਉਤੇ ਚੜ੍ਹੇ ਸੰਘਰਸ਼ਕਾਰੀ ਅਧਿਆਪਕ

ਅਧਿਆਪਕ ਦਿਵਸ : ਸਰਕਾਰਾਂ ਦੀ ਬੇਰੁਖੀ, ਟੈਂਕੀ ਉਤੇ ਚੜ੍ਹੇ ਸੰਘਰਸ਼ਕਾਰੀ ਅਧਿਆਪਕ

ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਅਧਿਆਪਕ ਅੱਜ ਖਰੜ ਵਿਚ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਏ। ਅੱਜ ਦੇਸ਼ ਭਰ ਵਿਚ ਜਿੱਥੇ ਅਧਿਆਪਕ ਦਿਵਸ ਨੂੰ ਮਨਾਇਆ ਜਾ ਰਿਹਾ ਹੈ, ਉਥੇ ਅਧਿਆਪਕ ਅੱਜ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਉਤੇ ਹਨ।

 

ਪ੍ਰਦਰਸ਼ਨਕਾਰੀ ਅਧਿਆਪਕਾਂ ਆਪਣੇ ਹੱਥਾਂ ਵਿਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਖਰੜ ਦੇ ਨਜ਼ਦੀਕ ਦੇਸੂ ਮਾਜਰਾ ਦੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ। ਅਧਿਆਪਕਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ।

 

ਅਧਿਆਪਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨਣੀਆਂ ਤਾਂ ਦੂਰ, ਸਰਕਾਰ ਨੇ ਗੱਲਬਾਤ ਕਰਨਾ ਵੀ ਠੀਕ ਨਹੀਂ ਸਮਝਿਆ। ਅਧਿਆਪਕਾ ਨੇ ਕਿਹਾ ਕਿ ਉਹ ਉਨ੍ਹਾਂ ਸਮੇਂ ਹੇਠਾਂ ਨਹੀਂ ਉਤਰਨਗੇ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ। ਇਸ ਦੀ ਜਾਣਕਾਰੀ ਮਿਲਦਿਆਂ ਹੀ ਵੱਡੀ ਗਿਣਤੀ ਵਿਚ ਪੁਲਿਸ ਪਹੁੰਚ ਗਈ।  

 

ਪੁਲਿਸ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਹੇਠਾਂ ਉਤਾਰਨ ਲਈ ਕੋਸ਼ਿਸ਼ਾਂ ਜਾਰੀ ਹਨ।  ਖਰੜ ਦੇ ਵਿਧਾਇਕ ਕੰਵਰ ਸੰਧੂ ਵੀ ਸੰਘਰਸ਼ਕਾਰੀ ਅਧਿਆਪਕਾਂ ਦੀ ਗੱਲਬਾਤ ਸੁਣਨ ਲਈ ਪਹੁੰਚ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Teacher Day Fighting teachers on the tank