ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਰੜ ’ਚ ਅਧਿਆਪਕਾ ਦਾ ਧੀ ਸਾਹਮਣੇ ਗੋਲੀਆਂ ਮਾਰ ਕੇ ਕਤਲ

ਖਰੜ ’ਚ ਅਧਿਆਪਕਾ ਦਾ ਧੀ ਸਾਹਮਣੇ ਗੋਲੀਆਂ ਮਾਰ ਕੇ ਕਤਲ

ਅੱਜ ਸਵੇਰੇ 8 ਵਜੇ ਖਰੜ ’ਚ ਇੱਕ ਅਧਿਆਪਕ ਸਰਬਜੀਤ ਕੌਰ ਦਾ ਕਤਲ ਹੋ ਗਿਆ ਹੈ। ਅਧਿਆਪਕਾ ਨੂੰ ਜਦੋਂ ਤਿੰਨ ਗੋਲੀਆਂ ਮਾਰੀ ਗਈ, ਤਾਂ ਉਸ ਦੀ ਧੀ ਵੀ ਉਸ ਦੇ ਨਾਲ ਸੀ।

 

 

ਸਰਬਜੀਤ ਕੌਰ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਉਹ ਆਪਣੀ ਧੀ ਨਾਲ ਖਰੜ ਸਥਿਤ ਐਸਬੀਪੀ ਹੋਮਜ਼ ਵਿਖੇ ਰਹਿ ਰਹੀ ਸੀ।

 

 

ਇਹ ਵਾਰਦਾਤ ਅੱਜ ਸਵੇਰੇ ਸੰਨੀ ਇਨਕਲੇਵ ’ਚ ‘ਨਾਲੇਜ ਬੱਸ’ ਸਕੂਲ ਵਿਖੇ ਵਾਪਰੀ, ਜਦੋਂ ਸਰਬਜਜੀਤ ਕੌਰ ਆਪਣੀ ਸਕੂਟਰੀ ਪਾਰਕਿੰਗ ’ਚ ਖੜ੍ਹੀ ਕਰ ਰਹੇ ਸਨ ਕਿ ਇੱਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਉਸ ਵੇਲੇ ਉਸ ਨਾਲ ਮੌਜੂਦ ਉਸ ਦੀ ਪੰਜ ਸਾਲਾ ਧੀ ਵਾਲ–ਵਾਲ ਬਚ ਗਈ।

ਖਰੜ ’ਚ ਅਧਿਆਪਕਾ ਦਾ ਧੀ ਸਾਹਮਣੇ ਗੋਲੀਆਂ ਮਾਰ ਕੇ ਕਤਲ

 

ਅਧਿਆਪਕਾ ਸਰਬਜੀਤ ਕੌਰ ਨੂੰ ਜ਼ਖ਼ਮੀ ਹਾਲਤ ’ਚ ਮੈਕਸ ਹਸਪਤਾਲ ਪਹੁੰਚਾਇਆ ਗਿਆ ਪਰ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

 

 

ਪੁਲਿਸ ਮੁਤਾਬਕ ਸਰਬਜੀਤ ਕੌਰ ਤਲਾਕਸ਼ੁਦਾ ਸੀ ਤੇ ਉਹ ਕਿਰਾਏ ਦੇ ਇੱਕ ਫ਼ਲੈਟ ’ਚ ਆਪਣੀ ਧੀ ਨਾਲ ਹੀ ਰਹਿ ਰਹੀ ਸੀ।

 

 

ਸਕੂਲ ਪ੍ਰਬੰਧਕਾਂ ਨੇ ਇਸ ਮਾਮਲੇ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teacher shot dead in front of daughter in Kharar