ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀ ਨਾਲ ਮੀਟਿੰਗ ਪਿੱਛੋਂ ਹੁਣ ਅਧਿਆਪਕਾਂ ਨੂੰ CM ਨਾਲ 28 ਦੀ ਮੀਟਿੰਗ ’ਤੇ ਆਸ

ਸੋਨੀ ਨਾਲ ਮੀਟਿੰਗ ਪਿੱਛੋਂ ਹੁਣ ਅਧਿਆਪਕਾਂ ਨੂੰ 28 ਦੀ CM ਨਾਲ ਮੀਟਿੰਗ ’ਤੇ ਆਸ

––  ਅਧਿਆਪਕ ਮੰਗਾਂ ਦਾ ਜਾਇਜ਼ਾ ਲੈਣ ਲਈ ਮੰਤਰੀ ਵੱਲੋਂ ਕਮੇਟੀ ਕਾਇਮ

––  ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਅਗਲੀ ਮੀਟਿੰਗ ਹੁਣ 16 ਫ਼ਰਵਰੀ ਨੂੰ

 

ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਨੁਮਾਇੰਦਿਆਂ ਦੀ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਵਨ ’ਚ ਰਾਜ ਦੇ ਸਿੱਖਿਆ ਮੰਤਰੀ ਸ੍ਰੀ ਓਪੀ ਸੋਨੀ ਨਾਲ ਇੱਕ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਅਧਿਆਪਕਾਂ ਨਾਲ ਸਬੰਧਤ ਮਸਲਿਆਂ ਤੇ ਮੁੱਦਿਆਂ ਬਾਰੇ ਨਿੱਠ ਕੇ ਵਿਚਾਰ ਚਰਚਾ ਹੋਈ।

 

 

ਇਸ ਮੀਟਿੰਗ ’ਚ ਫ਼ੈਸਲਾ ਹੋਇਆ ਕਿ ਸੰਘਰਸ਼ ਦੌਰਾਨ ਅਧਿਆਪਕਾਂ ਵਿਰੁੱਧ ਦਰਜ ਹੋਏ ਪੁਲਿਸ ਕੇਸ, ਮੁਅੱਤਲੀਆਂ, ਬਦਲੀਆਂ, ਦੋਸ਼–ਸੂਚੀਆਂ, ਕਾਰਨ ਦੱਸੋ ਨੋਟਿੰਸ, ਮੁਲਤਵੀ ਪਈਆਂ ਇਨਕੁਆਇਰੀਜ਼ ਖ਼ਤਮ ਕਰਨ ਅਤੇ ਬਦਲੀ ਕੀਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਪਹਿਲੇ ਸਟੇਸ਼ਨਾਂ ’ਤੇ ਹਾਜ਼ਰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।

 

 

ਸਿੱਖਿਆ ਮੰਤਰੀ ਸ੍ਰੀ ਓਪੀ ਸੋਨੀ ਨੇ ਵਾਅਦਾ ਕੀਤਾ ਕਿ ਅਧਿਆਪਕਾਂ ਦੀ ਤਨਖ਼ਾਹ–ਕਟੌਤੀ ਦਾ ਮੁੱਖ ਮਸਲਾ ਤੇ ਹਰੇਕ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਪੇਅ ਕਮਿਸ਼ਨ, ਬਕਾਇਆ ਡੀਏ ਜਿਹੇ ਜਿੰਨੇ ਵੀ ਹੋਰ ਮਸਲੇ ਹਨ, ਉਹ ਆਉਂਦੀ 28 ਫ਼ਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ ਨਾਲ ਹੋਣ ਵਾਲੀ ਮੀਟਿੰਗ ਵਿੱਚ ਹੱਲ ਕਰਵਾ ਦਿੱਤੇ ਜਾਣਗੇ; ਕਿਉਂਕਿ ਉਹ ਖ਼ੁਦ (ਮੰਤਰੀ ਸ੍ਰੀ ਸੋਨੀ) ਅਧਿਆਪਕਾਂ ਦੀਆਂ ਮੰਗਾਂ ਦਾ ਪੂਰਾ ਸਮਰਥਨ ਕਰਨਗੇ।

 

 

ਅਧਿਆਪਕਾਂ ਦੀ ਮੁੱਖ ਮੰਗਾਂ ਇਹ ਹਨ:

5178 ਅਧਿਆਪਕਾਂ ਨੂੰ ਫ਼ਰਵਰੀ ਮਹੀਨੇ ਤੋਂ ਹੀ ਰੈਗੂਲਰ ਕਰਨ, ਹੈੱਡ ਟੀਚਰ ਦੀਆਂ 8134 ਆਸਾਮੀਆਂ ਬਹਾਲ ਰੱਖਣ, ਸਿੱਧੀ ਭਰਤੀ ਦਾ ਕੋਟਾ 50% ਤੋਂ ਘਟਾ ਕੇ ਪਹਿਲਾਂ ਵਾਂਗ 25% ਕਰਨ ਲਈ ਕੈਬਿਨੇਟ ’ਚੋਂ ਪਾਸ ਕਰਵਾਇਆ ਜਾਵੇ।

 

ਸਸਅ ਰਮਸਅ ਬਾਨ ਕਲਿੱਕਰਾਂ ਨੂੰ ਪੂਰੀ ਤਨਖ਼ਾਹ ਦੇਣ ਦਾ ਫ਼ੈਸਲਾ, ਸੈਸ਼ਨ 2012–14 ਦੇ ਈਟੀਟੀ ਪਾਸ, ਈਜੀਐੱਸ ਨੂੰ ਹਾਜ਼ਰ ਕਰਵਾਉਣ ਦਾ ਫ਼ੈਸਲਾ

 

 

ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਨੇ ਸਿੱਖਿਆ ਮੰਤਰੀ ਕੋਲੋਂ ਮੰਗ ਕੀਤੀ ਗਈ ਕਿ ਸਿੱਖਿਆ ਦੇ ਮਿਆਰ ਨੂੰ ਢਾਹ ਲਾਉਣ ਵਾਲੇ ‘ਪੜ੍ਹੋ ਪੰਜਾਬ’ ਪ੍ਰੋਜੈਕਟ ਨੂੰ ਬੰਦ ਕੀਤਾ ਜਾਵੇ, ਜਿਸ ’ਤੇ ਸਿੱਖਿਆ ਮੰਤਰੀ ਨੇ ਰੀਵਿਊ ਕਰਨ ਲਈ ਕਮੇਟੀ ਦੇ ਗਠਨ ਦਾ ਐਲਾਨ ਕੀਤਾ।

 

 

ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਅਗਲੀ ਮੀਟਿੰਗ ਹੁਣ 16 ਫ਼ਰਵਰੀ ਨੂੰ ਲੁਧਿਆਣਾ ਵਿਖੇ ਰੱਖੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teacher Struggle Committee meeting with Education Minister