ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਧਿਆਪਕਾਂ ਦੀਆਂ ਐਡਜਸਮੈਂਟਾਂ ਰੱਦ, ਮੰਤਰੀ ਦਾ ਵਾਅਦਾ ਇੰਨ੍ਹ-ਬਿੰਨ੍ਹ ਨਾ ਹੋਇਆ ਪੂਰਾ

ਅਧਿਆਪਕਾਂ ਦੀਆਂ ਐਡਜਸਮੈਂਟਾਂ ਰੱਦ, ਅੱਧ ਅਧੂਰਾ ਵਾਅਦਾ ਪੂਰਾ

ਪੰਜਾਬ `ਚ ਕੱਚੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ `ਤੇ ਪੱਕੇ ਕਰਾਉਣ ਨੂੰ ਲੈ ਕੇ ਅਕਤੂਬਰ 2018 ਤੋਂ ਸ਼ੁਰੂ ਕੀਤੇ ਗਏ ਸੰਘਰਸ਼ ਤੋਂ ਬਾਅਦ ਵੱਡੀ ਪੱਧਰ `ਤੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਕੀਤੀਆਂ ਗਈਆਂ ਐਡਜਸਮੈਂਟਾਂ ਨੂੰ ਅੱਜ ਰੱਦ ਕਰ ਦਿੱਤਾ ਗਿਆ ਹੈ।

 

ਜਿ਼ਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਦੀਆਂ 70 ਫੀਸਦੀ ਤਨਖਾਹ ਕਟੌਤੀ ਕਰਕੇ 15 ਹਜ਼ਾਰ ਰੁਪਏ `ਤੇ ਪੱਕੇ ਹੋਣ ਲਈ ਕਲਿਕ ਕਰਨ ਦਾ ਵਿਕਲਪ ਦਿੱਤਾ ਗਿਆ ਸੀ, ਮਤਲਬ ਕਲਿਕ ਕਰਕੇ ਅਧਿਆਪਕ ਤਿੰਨ ਸਾਲ ਲਈ 15 ਹਜ਼ਾਰ ਰੁਪਏ `ਤੇ ਪੱਕੇ ਹੋ ਸਕਦੇ ਹਨ। ਇਸ ਤੋਂ ਬਾਅਦ ਵੱਡੀ ਗਿਣਤੀ `ਚ ਅਧਿਆਪਕਾਂ ਨੇ ਕਲਿਕ ਨਾ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਕਲਿਕ ਨਾ ਕਰਨ ਵਾਲੇ ਅਧਿਆਪਕਾਂ ਦੀਆਂ ਐਡਜਸਮੈਂਟਾਂ ਦੂਰ ਦੁਰਾਡੇ ਕਰ ਦਿੱਤੀਆਂ ਸਨ।

 

ਅਧਿਆਪਕ ਸਾਂਝੇ ਮੋਰਚੇ ਦੇ ਬੈਨਰ ਹੇਠ ਚੱਲੇ ਸੰਘਰਸ਼ ਨੂੰ ਖਤਮ ਕਰਾਉਣ ਲਈ ਸਿੱਖਿਆ ਮੰਤਰੀ ਓ ਪੀ ਸੋਨੀ ਨੇ ਧਰਨੇ `ਚ ਜਾ ਕੇ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਰੀਆਂ ਵਿਕਟੈਮਾਈਜੇਸ਼ਨਾਂ ਤੁਰੰਤ ਰੱਦ ਕੀਤੀਆਂ ਜਾਣਗੀਆਂ, ਅੱਜ ਡੇਢ ਮਹੀਨਾ ਬੀਤਣ ਤੋਂ ਬਾਅਦ ਐਡਜਸਮੈਂਟਾਂ ਦਾ ਕੁਝ ਹਿੱਸਾ ਬਦਲੀਆਂ ਰੱਦ ਕਰ ਦਿੱਤੀਆਂ ਗਈਆਂ ਹਨ।  

 

ਯੂਨੀਅਨ ਆਗੂ ਹਰਦੀਪ ਸਿੰਘ ਟੋਡਰਪੁਰ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਧਰਨੇ `ਤੇ ਆ ਕੇ ਸਾਰੀਆਂ ਵਿਕਟੈਮਾਈਜਸਨਾਂ ਰੱਦ ਕਰਨ ਦਾ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੂਰੀ ਤਨਖਾਹ `ਤੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Teachers Adjammans cancellation half partial promise fulfilled