ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਵਾਅਦਾ–ਖਿਲਾਫ਼ੀ ਤੋਂ ਰੁੱਸੇ ਅਧਿਆਪਕਾਂ ਨੇ ਕੈਪਟਨ ਦੇ ਗੜ੍ਹ ’ਚ ਬੋਲਿਆ ਹਮਲਾ

ਫ਼ੋਟੋਆਂ ਤੇ ਵੀਡੀਓਜ਼: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼, ਪਟਿਆਲਾ

 

–––ਚੌਣਾਂ ਦੇ ਮਾਹੌਲ ‘ਚ ਹਜਾਰਾਂ ਅਧਿਆਪਕਾਂ ਨੇ ਰੋਸ ਮਾਰਚ ਰਾਹੀਂ ਮੁੱਖ ਮੰਤਰੀ ਨਿਵਾਸ ਵੱਲ ਸਾਧਿਆ ਨਿਸ਼ਾਨਾ

–––ਅਧਿਆਪਕ ਸੰਘਰਸ਼ ਕਮੇਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਏਕਤਾ ਤੇ ਸੰਘਰਸ਼ ਨਾਲ ਵੱਡੀ ਚੁਣੌਤੀ

–––ਅਧਿਆਪਕਾਂ ਨੂੰ ਸਾਲਾਂਬੱਧੀ ਕੱਚੇ ਰੱਖਣ ਲਈ ਜਿੰਮੇਵਾਰ ਕਾਂਗਰਸ ਸਰਕਾਰ ਨੂੰ ਹਰੇਕ ਮੁਹਾਜ ‘ਤੇ ਘੇਰਣ ਦਾ ਐਲਾਨ

–––ਮਹਿੰਗਾਈ ਭੱਤੇ ਦੀਆਂ ਪੈਡਿੰਗ ਕਿਸ਼ਤਾਂ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਦੱਬੀ ਬੈਠੀ ਸਰਕਾਰ ਦਾ ਕੀਤਾ ਪਿੱਟ ਸਿਆਪਾ

–––ਅਖੌਤੀ ਪ੍ਰੋਜੈਕਟਾਂ ਰਾਹੀਂ ਸਿੱਖਿਆ ਦਾ ਭੱਠਾ ਬਿਠਾ ਰਹੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਚਲਦਾ ਕਰਨ ਦੀ ਮੰਗ ਨੇ ਫੜਿਆ ਜੋਰ

–––ਸਕੂਲਾਂ ਅਤੇ ਵਿਦਿਆਰਥੀਆਂ ਨੂੰ ਲੌੜੀਦੀਆਂ ਸਹੂਲਤਾਂ ਦੇਣ ਦੀ ਥਾਂ ਨਿੱਜੀਕਰਨ ਦੇ ਰਾਹ ਪੈਣ ਦਾ ਵਿਰੋਧ

 

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਦੀ ਲਟਕ ਰਹੀ ਪੂਰਤੀ ਤੋਂ ਰੁੱਸੇ ਅਧਿਆਪਕਾਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਚ ਭਾਰੀ ਗਿਣਤੀ ਚ ਪੁੱਜ ਕੇ ਸੂਬਾ ਸਰਕਾਰ ਖਿਲਾਫ਼ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਚ ਵੱਡੀ ਗਿਣਤੀ ਚ ਸ਼ਾਮਲ ਹੋਏ ਅਧਿਆਪਕਾਂ ਨਾਲ ਉਨ੍ਹਾਂ ਦੇ ਨਾਲ ਆਏ ਨਿੱਕੇ–ਨਿੱਕੇ ਬੱਚਿਆਂ ਨੇ ਵੀ ਕੈਪਟਨ ਸਰਕਾਰ ਤੇ ਆਪੋ ਆਪਣੇ ਅੰਦਾਜ਼ ਚ ਰੋਸ ਪ੍ਰਗਟਾਇਆ।

 

 

ਫ਼ੋਟੋਆਂ ਤੇ ਵੀਡੀਓਜ਼: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼, ਪਟਿਆਲਾ

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਹੱਲਾ ਬੋਲਿਆ ਜਾ ਰਿਹਾ ਹੈ ਇਸੇ ਲੜੀ ਤਹਿਤ ਪਟਿਆਲਾ ਸ਼ਹਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਨੂੰ ਨਾ ਮਿਲਣ ਦਾ ਸਮਾਂ ਦੇ ਕੇ 10ਵੀਂ ਵਾਰ ਫਿਰ ਤੋਂ ਮੀਟਿੰਗ ਤੋਂ ਮੁਕਰਨਤੇ ਭੜਕੇ ਅਧਿਆਪਕਾਂ ਵੱਲੋਂ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਮਹਾ ਰੈਲੀ ਕੀਤੀ ਜਾ ਰਹੀ ਹੈ

 

ਸੂਬੇ ਦੇ ਅਧਿਆਪਕ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਮਾੜੀਆਂ ਨੀਤੀਆਂ ਤੋਂ ਖਫਾ ਹੋ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ ਇਸ ਦੌਰਾਨ ਅਧਿਆਪਕਾਂ ਦੇ ਮਾਸੂਮ ਬੱਚੇ ਵੀ ਆਪਣੇ ਮਾਪਿਆਂ ਦੇ ਹੱਕ ਹੱਥਾਂ ਬੈਨਰ ਫੜ੍ਹ ਕੇ ਪੰਜਾਬ ਸਰਕਾਰ ਨੂੰ ਕੋਸਣ ਦੀ ਕੋਸ਼ਿਸ਼ ਕਰ ਰਹੇ ਹਨ

 

ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤੇ 5178 ਅਧਿਆਪਕਾਂ ਨੇ ਬਸੰਤ ਪੰਚਮੀ ਮੌਕੇ ਬਸੰਤੀ ਰੰਗ ਨੂੰ ਸੰਘਰਸ਼ੀ ਰੰਗ ਬਦਲ ਲਿਆ ਅਧਿਆਪਕਾਂ ਨੇ ਪਤੰਗਾਂ ਬਣਾ ਕੇ ਪੰਜਾਬ ਸਰਕਾਰ ਨੂੰ ਕੋਸਿਆ ਹੈ ਤੇ ਲਿਖਿਆ ਹੈ ਕਿ ਪੰਜਾਬ ਸਰਕਾਰ ਮੁਰਦਾਬਾਦ

 

ਅਧਿਆਪਕ ਆਗੂਆਂ ਨੇ ਆਪਣੀ ਆਵਾਜ਼ ਬੁਲੰਦ ਕਰਦਿਆਂ ਕਿਹਾ ਹੈ ਕਿ .ਜੀ.ਐਸ, .ਆਈ., ਐਸ.ਟੀ.ਆਰ, ਆਈ..ਵੀ, ਆਈ..ਆਰ.ਟੀ, ਸਿੱਖਿਆ ਪ੍ਰੋਵਾਇਡਰ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਦੀ ਥਾਂ ਦਹਾਕਿਆਂ ਤੋਂ ਕੱਚੇ ਰੱਖ ਕੇ ਅਧਿਆਪਕਾਂ ਨੂੰ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ

 

ਕਾਂਗਰਸ ਸਰਕਾਰ ਵੱਲੋਂ ਸੂਬੇ ਦੀ ਸੱਤਾ ਸੰਭਾਲਣ ਦੇ ਲੱਗਭੱਗ 2 ਸਾਲ ਬੀਤਣ ਦੇ ਬਾਵਜੂਦ ਅਧਿਆਪਕ ਵਰਗ ਦੇ ਹੱਕੀ ਮਸਲਿਆਂ ਦਾ ਹੱਲ ਨਾ ਹੋਣ, ਤਨਖਾਹ ਕਟੌਤੀਆਂ ਕਰਨ, ਸਾਰੇ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਵਿਭਾਗ ਵਿੱਚ ਲਿਆਕੇ ਪੂਰੀਆਂ ਤਨਖਾਹਾਂ ‘ਤੇ ਪੱਕੇ ਨਾ ਕਰਨ, ਸੰਘਰਸ਼ੀ ਅਧਿਆਪਕਾਂ ਦੀਆਂ ਵਿਕਟੇਮਾਈਜੇਸ਼ਨਾਂ ਕਰਨ, ਮਹਿੰਗਾਈ ਭੱਤੇ ਦੀਆਂ ਬਕਾਇਆ ਪੰਜ ਕਿਸ਼ਤਾਂ ‘ਚੋਂ ਕੇਵਲ ਇੱਕ ਕਿਸ਼ਤ ਦੇਕੇ ਮੁਲਾਜ਼ਮਾਂ ਦੇ ਜਖਮਾਂ ‘ਤੇ ਲੂਣ ਛਿੜਕਣ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨਾ ਜਾਰੀ ਕਰਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਨੂੰ ਲਗਾਤਾਰ 10 ਵਾਰ ਮੀਟਿੰਗ ਦਾ ਸਮਾਂ ਦੇ ਕੇ ਗੈਰ ਜਿੰਮੇਵਾਰ ਰਵੱਇਆ ਅਪਣਾਉਦਿਆਂ ਹਰ ਵਾਰ ਮੁਨਕਰ ਹੋਣ ਤੋਂ ਹਜ਼ਾਰਾਂ ਅਧਿਆਪਕ ਭੜਕ ਉੱਠੇ ਹਨ। ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਅਧਿਆਪਕਾਂ ਵੱਲੋਂ ਪਟਿਆਲਾ ਸ਼ਹਿਰ ਦੇ ਬੱਸ ਸਟੈਂਡ ਨੇੜੇ ਵਿਸ਼ਾਲ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਲੋਕ ਸਭਾ ਚੌਣਾਂ ਦੇ ਮਾਹੌਲ ਦੌਰਾਨ ਮੁੱਖ ਮੰਤਰੀ ਨੂੰ ਸਿਆਸੀ ਸੇਕ ਲਗਾਉਦਿਆਂ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਤੋਂ ਹੁੰਦਿਆਂ ਉਨ੍ਹਾਂ ਦੀ ਸਥਾਨਕ ਰਿਹਾਇਸ਼ ਵੱਲ ਰੋਹ ਭਰਪੂਰ ਢੰਗ ਨਾਲ ਰੋਸ ਮਾਰਚ ਵੀ ਕੀਤਾ ਗਿਆ।

 

 

ਫ਼ੋਟੋਆਂ ਤੇ ਵੀਡੀਓਜ਼: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼, ਪਟਿਆਲਾ

 

ਰੋਸ ਧਰਨੇ ਦੌਰਾਨ ਵੱਖ ਵੱਖ ਥਾਈ ਇਕੱਤਰ ਵੱਡੀ ਗਿਣਤੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਪੂਨੀਆ, ਹਰਜਿੰਦਰਪਾਲ ਪੰਨੂ, ਸੁਖਵਿੰਦਰ ਸਿੰਘ ਚਹਿਲ, ਜਸਵਿੰਦਰ ਸਿੰਘ ਸਿੱਧੂ, ਬਲਕਾਰ ਵਲਟੋਹਾ, ਬਲਦੇਵ ਸਿੰਘ ਬੁੱਟਰ, ਹਰਜੀਤ ਸਿੰਘ ਬਸੋਤਾ, ਸੁਖਦਰਸ਼ਨ ਸਿੰਘ, ਹਰਦਿੱਪ ਟੋਡਰਪੁਰ, ਮੱਖਣ ਸਿੰਘ ਤੋਲੇਵਾਲ, ਜਸਵਿੰਦਰ ਸਿੰਘ ਔਜਲਾ, ਅਮਰਜੀਤ ਕੰਬੋਜ, ਹਰਵਿੰਦਰ ਬਿਲਗਾ, ਗੁਰਵਿੰਦਰ ਤਰਨਤਾਰਨ, ਸੁਖਚੈਨ ਗੁਰਨੇ, ਗੁਰਜਿੰਦਰਪਾਲ, ਬਲਜੀਤ ਸਲਾਣਾ, ਕਰਮਿੰਦਰ ਸਿੰਘ, ਜਸਵੰਤ ਪੰਨੂ ਅਤੇ ਜਗਸੀਰ ਸਹੋਤਾ, ਸੁਖਰਾਜ ਸਿੰਘ, ਨੇ ਸਰਕਾਰੀ ਸਕੂਲਾਂ ਨੂੰ ਲੋੜੀਦੀਆਂ ਗ੍ਰਾਟਾਂ ਤੋਂ ਵਾਂਝੇ ਰੱਖਣ, ਵਿਦਿਆਰਥੀਆਂ ਨੂੰ ਸਮੇਂ ਸਿਰ ਵਰਦੀਆਂ, ਕਿਤਾਬਾਂ ਅਤੇ ਵਜੀਫੇ ਦੇਣ ਦੀ ਜਿੰਮੇਵਾਰੀ ਤੋਂ ਟਾਲਾ ਵੱਟ ਰਹੀਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਸਰਕਾਰੀ ਸਕੂਲਾਂ `ਚ ਚੋਰ ਮੋਰੀਆਂ ਰਾਹੀਂ ਲਿਆ ਰਹੀਂ ਪੰਜਾਬ ਸਰਕਾਰ ਦੀਆਂ ਨਿੱਜੀਕਰਨ ਪੱਖੀ ਨੀਤੀਆਂ ਨੂੰ ਅਧਿਆਪਕ ਅਤੇ ਕਿਰਤੀ ਵਰਗ ਦੀ ਏਕਤਾ ਰਾਹੀਂ ਮਾਤ ਪਾਉਂਦਿਆਂ ਇੱਕ ਜੁੱਟ ਹੋਣ ਦਾ ਸੱਦਾ ਦਿੱਤਾ।

 

 

ਫ਼ੋਟੋਆਂ ਤੇ ਵੀਡੀਓਜ਼: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼, ਪਟਿਆਲਾ

 

ਵੱਖ ਵੱਖ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਮੰਗ ਰੱਖੀ ਕਿ ਐੱਸ.ਐੱਸ.ਏ, ਰਮਸਾ, ਆਦਰਸ਼ ਸਕੂਲ ਅਧਿਆਪਕਾਂ ਦੀ ਤਨਖਾਹ ਕਟੌਤੀ ਨੂੰ ਵਾਪਿਸ ਕਰਵਾਕੇ ਪੂਰੀਆਂ ਤਨਖਾਹਾਂ `ਤੇ ਪੱਕੇ ਕਰਨ, ਵਿਭਾਗੀ 5178 ਅਧਿਆਪਕਾਂ ਨੂੰ ਪੱਕੇ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰਨ, ਸ਼ੋਸ਼ਨ ਦਾ ਸ਼ਿਕਾਰ ਹੋ ਰਹੇ ਸਿੱਖਿਆ ਪ੍ਰੋਵਾਇਡਰਾਂ, ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ, ਆਈ.ਈ.ਵੀ ਵਲੰਟੀਅਰ ਅਧਿਆਪਕਾਂ, ਆਦਰਸ਼ ਸਕੂਲ (ਪੀਪੀਪੀ ਮੋਡ), ਆਈ.ਈ.ਆਰ.ਟੀ ਅਧਿਆਪਕਾਂ, ਮੈਰੀਟੋਰੀਅਸ ਸਕੂਲ ਸਟਾਫ ਤੇ ਐੱਸ.ਐੱਸ.ਏ, ਰਮਸਾ ਅਧੀਨ ਨਾਨ ਟੀਚਿੰਗ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ, 162 ਈ.ਟੀ.ਟੀ ਟੈੱਟ ਪਾਸ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਨੋਟਿਸ ਰੱਦ ਕਰਨ, ਪਿਕਟਸ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ `ਤੇ ਸਿਵਲ ਸੇਵਾ ਨਿਯਮ ਲਾਗੂ ਕਰਦਿਆਂ ਸਿੱਖਿਆ ਵਿਭਾਗ ਅਧੀਨ ਲੈਣ, 3442/7654 ਓ.ਡੀ.ਐਲ ਅਧਿਆਪਕਾਂ ਨੂੰ ਰੈਗੂਲਰ ਕਰਨ, 1 ਅਪ੍ਰੈਲ 2018 ਤੋਂ ਬਾਅਦ ਅਧਿਆਪਕ ਸੰਘਰਸ਼ਾਂ ਦੌਰਾਨ ਹੋਈਆਂ ਸਾਰੀਆਂ ਵਿਕਟੇਮਾਈਜੇਸ਼ਨਾਂ ਰੱਦ ਕਰਨ, ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਦਾ ਉਜਾੜਾ ਕਰ ਰਹੇ ਸਿੱਖਿਆ ਸਕੱਤਰ ਨੂੰ ਵਿਭਾਗ ਵਿੱਚੋਂ ਚਲਦਾ ਕਰਨ, ਨਵਨਿਯੁਕਤ 3582 ਅਧਿਆਪਕਾਂ ‘ਤੇ ਬਦਲੀ ਕਰਵਾਉਣ ਲਈ 3 ਸਾਲ ਸਟੇਅ ਦੀ ਸ਼ਰਤ ਹਟਾਉਣ, ਪ੍ਰੋਬੇਸ਼ਨ ਸਮਾਂ ਮੁੜ ਤੋਂ 2 ਸਾਲ ਸਮੇਤ ਪੂਰੀ ਤਨਖਾਹ ਕਰਨ, ਸੀ ਐਂਡ ਵੀ ਅਤੇ ਹੈਡ ਟੀਚਰਾਂ ਦੀਆਂ ਖਤਮ ਕੀਤੀਆਂ ਜਾ ਰਹੀਆਂ ਅਸਾਮੀਆਂ ਬਹਾਲ ਕਰਨ, ਤਬਲਾ, ਸੰਗੀਤ ਅਧਿਆਪਕਾਂ ਨੂੰ ਸੀ ਐਂਡ ਵੀ ਦਾ ਗਰੇਡ ਦੇਣ, ਅਧਿਆਪਕਾਂ ਦੇ ਸਾਰੇ ਕਾਡਰਾਂ ਦੀਆਂ ਰਹਿੰਦੀਆਂ ਪਦਉਨਤੀਆਂ ਕਰਨ, ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ, ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ `ਤੇ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਵਾਉਣ, ਪ੍ਰਾਇਮਰੀ ਬੀ.ਐਡ ਪਾਸ ਅਧਿਆਪਕਾਂ ‘ਤੇ ਬ੍ਰਿਜ਼ ਕੋਰਸ ਦੀ ਸ਼ਰਤ ਹਟਾਉਣ ਅਤੇ ਸੈਸ਼ਨ 2012-14 ਈ.ਟੀ.ਟੀ ਪਾਸ ਈ.ਜੀ.ਐਸ ਅਧਿਆਪਕਾਂ ਨੂੰ ਤੁਰੰਤ ਹਾਜਰ ਕਰਵਾਇਆ ਜਾਵੇ।

 


ਫ਼ੋਟੋਆਂ ਤੇ ਵੀਡੀਓਜ਼: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼, ਪਟਿਆਲਾ

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਵਾਅਦਾ–ਖਿਲਾਫ਼ੀ ਤੋਂ ਰੁੱਸੇ ਅਧਿਆਪਕਾਂ ਨੇ ਕੈਪਟਨ ਦੇ ਗੜ੍ਹ ’ਚ ਬੋਲਿਆ ਹਮਲਾ

 

ਮੁੱਖ ਮੰਤਰੀ ਵੱਲੋਂ ਅਧਿਆਪਕਾਂ ਦੇ ਮਸਲਿਆਂ ਦਾ ਹਾਲੇ ਵੀ ਹੱਲ ਨਾ ਕੱਢਣ ‘ਤੇ ਭਰਾਤਰੀ ਕਿਸਾਨ, ਮਜਦੂਰ, ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਨੂੰ ਨਾਲ ਲੈਂਦਿਆਂ 17 ਫਰਵਰੀ ਤੋਂ 19 ਫਰਵਰੀ ਤੱਕ ਪਟਿਆਲਾ ਵਿੱਚ ਤਿੱਖੇ ਪ੍ਰਦਰਸ਼ਨਾਂ ਦੀ ਝੜੀ ਲਾ ਕੇ ਸਰਕਾਰ ਦੇ ਨੱਕ ਵਿੱਚ ਦਮ ਕਰਨ ਦੀ ਚੇਤਾਵਨੀ ਦਿੱਤੀ ਗਈ। ਅਧਿਆਪਕ ਸੰਘਰਸ਼ ਕਮੇਟੀ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਹਰੇਕ ਥਾਈ ਕਾਲੀਆਂ ਝੰਡੀਆਂ ਦਿਖਾਕੇ ਵਿਰੋਧ ਦਰਜ ਕਰਨ ਦਾ ਐਲਾਨ ਕੀਤਾ। 13 ਫਰਵਰੀ ਨੂੰ ਮੁਹਾਲੀ ਵਿੱਚ ਯੂ.ਟੀ/ਪੰਜਾਬ ਮੁਲਾਜਮ ਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਦੇ ਸੂਬਾਈ ਧਰਨੇ ਵਿੱਚ ਭਰਵੀਂ ਸਮੂਲੀਅਤ ਕਰਨ ਦਾ ਐਲਾਨ ਵੀ ਕੀਤਾ ਗਿਆ।

 

ਫ਼ੋਟੋਆਂ ਤੇ ਵੀਡੀਓਜ਼: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼, ਪਟਿਆਲਾ

 

 

ਇਸ ਮੌਕੇ ਰਣਜੀਤ ਰਬਾਬੀ, ਸੁਖਰਾਜ ਕਾਹਲੋਂ, ਦਲਜੀਤ ਸੇਫੀਪੂਰ, ਹਰਵੀਰ ਸਿੰਘ, ਸੁਖਜਿੰਦਰ ਹਰੀਕਾ, ਵਿਨੀਤ ਕੁਮਾਰ, ਬਲਜੀਤ ਸਿੰਘ ਬਠਿੰਡਾ ਆਦਿ ਮੌਜੂਦ ਰਹੇ ।

 

 

ਫ਼ੋਟੋਆਂ ਤੇ ਵੀਡੀਓਜ਼: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼, ਪਟਿਆਲਾ

 

 

ਫ਼ੋਟੋਆਂ ਤੇ ਵੀਡੀਓਜ਼: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼, ਪਟਿਆਲਾ

 

 

ਫ਼ੋਟੋਆਂ ਤੇ ਵੀਡੀਓਜ਼: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼, ਪਟਿਆਲਾ

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teachers aggrieved by the ployman spoke out in Captain amarinders stronghold