ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​PU ਡੈਂਟਲ ਕਾਲਜ ਦੇ ਅਧਿਆਪਕ 13 ਸਾਲਾਂ ਤੋਂ ਉਡੀਕ ਰਹੇ ਤਰੱਕੀਆਂ

​​​​​​​PU ਡੈਂਟਲ ਕਾਲਜ ਦੇ ਅਧਿਆਪਕ 13 ਸਾਲਾਂ ਤੋਂ ਉਡੀਕ ਰਹੇ ਤਰੱਕੀਆਂ

ਪੰਜਾਬ ਯੂਨੀਵਰਸਿਟੀ (PU) ਸਥਿਤ ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਐਂਡ ਹਾਸਪਿਟਲ ਦੇ ਅਧਿਆਪਕ ਪਿਛਲੇ 13 ਸਾਲਾਂ ਤੋਂ ਆਪਣੀਆਂ ਤਰੱਕੀਆਂ ਦੀ ਉਡੀਕ ਕਰ ਰਹੇ ਹਨ। ਅਜਿਹਾ ਇਸ ਲਈ ਹੈ ਕਿ ਪ੍ਰੋਮੋਸ਼ਨ ਲਈ ਕੋਈ ਨੀਤੀ ਹੀ ਨਹੀਂ ਹੈ। ਹਰ ਵਾਰ ‘ਕੈਰੀਅਰ ਐਡਵਾਂਸਮੈਂਟ ਸਕੀਮ’ ਅਧੀਨ ਕਮੇਟੀਆਂ ਤੋਂ ਬਾਅਦ ਕਮੇਟੀਆਂ ਬਣਦੀਆਂ ਤਾਂ ਰਹੀਆਂ ਹਨ ਹਾਲੇ ਤੱਕ ਤਰੱਕੀਆਂ ਲਈ ਕੋਈ ਨੀਤੀ ਤਿਆਰ ਨਹੀਂ ਹੋ ਸਕੀ।

 

 

ਸੈਨੇਟਰ ਵਰਿੰਦਰ ਗਿੱਲ ਨੇ ਇਸ ਬਾਰੇ ਵਾਈਸ–ਚਾਂਸਲਰ ਰਾਜ ਕੁਮਾਰ ਤੇ ਚਾਂਸਲਰ (ਭਾਰਤ ਦੇ ਉੱਪ ਰਾਸ਼ਟਰਪਤੀ) ਐੱਮ. ਵੈਂਕਈਆ ਨਾਇਡੂ ਨੂੰ ਵੀ ਚਿੱਠੀ ਲਿਖੀ ਹੈ। ਉਨ੍ਹਾਂ ਉਸ ਚਿੱਠੀ ਵਿੱਚ ਸ਼ਿਕਾਇਤ ਕੀਤੀ ਸੀ ਕਿ ਨੀਤੀ ਉਲੀਕਣ ਲਈ ਨਵੀਂ ਕਮੇਟੀ ਵਿੱਚ ਗ਼ੈਰ–ਡਾਕਟਰਾਂ ਨੂੰ ਸ਼ਾਮਲ ਕਰ ਕੇ ਠੀਕ ਨਹੀਂ ਕੀਤਾ ਗਿਆ।

 

 

ਉਨ੍ਹਾਂ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਪਹਿਲਾਂ ਵੀ ਇਕ ਕਮੇਟੀ ਕਾਇਮ ਹੋਈ ਸੀ ਤੇ ਸਭ ਲਗਭਗ ਤੈਅ ਹੋਣ ਹੀ ਵਾਲਾ ਸੀ ਪਰ ਹੁਣ ਉਸੇ ਮੰਤਵ ਲਈ ਇੱਕ ਨਵੀਂ ਕਮੇਟੀ ਕਾਇਮ ਕਰ ਦਿੱਤੀ ਗਈ ਹੈ। ਉਨ੍ਹਾਂ ਆਪਣੀ ਉਸ ਚਿੱਠੀ ਵਿੱਚ ਦੋਸ਼ ਲਾਇਆ ਹੈ – ‘ਅਜਿਹਾ ਕੁਝ ਸੌੜੇ ਹਿਤਾਂ ਕਾਰਨ ਕੀਤਾ ਜਾ ਰਿਹਾ ਹੈ। ਪਹਿਲਾਂ ਹੀ ਜਿਹੜੀ ਨੀਤੀ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਸੀ, ਉਸ ਨੂੰ ਬਿਨਾ ਕਿਸੇ ਢਿੱਲ–ਮੱਠ ਦੇ ਲਾਗੂ ਕੀਤਾ ਜਾਣਾ ਚਾਹੀਦਾ ਹੈ।’

 

 

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੋਈ ਸਮੀਖਿਆ ਵੀ ਕਰਵਾਉਣ ਦੀ ਜ਼ਰੂਰਤ ਹੈ, ਤਾਂ ਉਹ ਸਿਰਫ਼ ਡੈਂਟਲ/ਮੈਡੀਕਲ ਕਿੱਤੇ ਨਾਲ ਸਬੰਧਤ ਵਿਅਕਤੀਆਂ ਤੋਂ ਹੀ ਕਰਵਾਉਣੀ ਚਾਹੀਦੀ ਹੈ।

 

 

ਪੰਜਾਬ ਯੂਨੀਵਰਸਿਟੀ ਦਾ ਡੈਂਟਲ ਇੰਸਟੀਚਿਊਟ 2006 ਦੌਰਾਨ ਸ਼ੁਰੂ ਹੋਇਆ ਸੀ ਅਤੇ ਤਦ ਇਹ ਸਿਰਫ਼ ਡੈਟਲ ਇੰਸਟੀਚਿਊਟ ਨਹੀਂ ਸੀ। ਇਸ ਸੰਸਥਾਨ ਦੇ ਅਧਿਆਪਕਾਂ ਦੀ ਤਰੱਕੀ ਲਈ ਕੋਈ ਨੀਤੀ ਨਹੀਂ ਹੈ। ਇਸ ਸੰਸਥਾਨ ਦੇ ਅਧਿਆਪਕਾਂ ਨੂੰ ਪਿਛਲੇ 13 ਸਾਲਾਂ ਤੋਂ ਤਰੱਕੀਆਂ ਨਹੀਂ ਮਿਲੀਆਂ।

 

 

ਸੂਤਰਾਂ ਨੇ ਦੱਸਿਆ ਕਿ ਸਾਲ 2007 ਦੌਰਾਨ, ਪਹਿਲੀ ਨੀਤੀ ਮਨਜ਼ੂਰ ਕੀਤੀ ਗਈ ਸੀ ਤੇ 2012 ਦੌਰਾਨ ਯੋਗ ਉਮੀਦਵਾਰਾਂ ਨੇ ਤਰੱਕੀਆਂ ਲਈ ਅਰਜ਼ੀਆਂ ਦਿੱਤੀਆਂ ਸਨ ਪਰ ਉਸ ਨੀਤੀ ਵਿੱਚ ਕੋਝ ‘ਕਮੀਆਂ’ ਕਾਰਨ ਉਸ ਉੱਤੇ ਅਮਲ ਨਹੀਂ ਹੋ ਸਕਿਆ ਸੀ। ਸਾਲ 2013 ਦੌਰਾਨ ਇੱਕ ਕਮੇਟੀ ਕਾਇਮ ਕੀਤੀ ਗਈ ਸੀ, ਜਿਸ ਵਿੱਚ ਕੁਝ ਸੁਝਾਅ ਦਿੱਤੇ ਗਏ ਸਨ ਤੇ ਉਨ੍ਹਾਂ ਦੀਆਂ ਕਮੀਆਂ ਵਿੱਚ ਸੁਧਾਰ ਲਿਆਉਣ ਲਈ ਉਹ ਨੀਤੀ ਵਿੱਤੀ–ਬੋਰਡ ਨੂੰ ਭੇਜੀ ਗਈ ਸੀ। ਫਿਰ ਸਾਲ 2016 ਵਿੱਚ ਇੱਕ ਹੋਰ ਕਮੇਟੀ ਬਣਾਈ ਗਈ ਤੇ ਨੀਤੀ ਵੀ ਉਲੀਕੀ ਗਈ ਅਤੇ 2018 ਦੌਰਾਨ ਉਸ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਭੇਜਿਆ ਗਿਆ ਸੀ ਪਰ ਉਹ UGC ਦੇ ਘੇਰੇ ਵਿੱਚ ਨਹੀਂ ਆਉਂਦੀ ਸੀ। ਡੈਂਟਲ ਕੌਂਸਲ ਆਫ਼ ਇੰਡੀਆ ਨੇ ਚਿੱਠੀ–ਪੱਤਰੀ ਦਾ ਕੋਈ ਜਵਾਬ ਨਹੀਂ ਦਿੱਤਾ ਸੀ। ਹੁਣ ਨਵੀਂ ਨੀਤੀ ਉਲੀਕਣ ਲਈ ਇੱਕ ਨਵੀਂ ਕਮੇਟੀ ਕਾਇਮ ਹੋਈ ਹੈ ਤੇ ਉਸ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਉਸ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਹਨ।

 

 

ਕੁਝ ਸੂਤਰਾਂ ਨੇ ਆਪਣੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ਉੱਤੇ ਦੱਸਿਆ ਕਿ – ‘ਤਰੱਕੀਆਂ ਵਿੱਚ ਇਸ ਕਰਕੇ ਵੀ ਦੇਰੀ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਅਧਿਆਪਕ ਤਰੱਕੀਆਂ ਮਿਲਣ ਤੋਂ ਬਾਅਦ ਪ੍ਰੋਫ਼ੈਸਰ ਬਣ ਜਾਣਗੇ, ਉਹ ਸਿੰਡੀਕਟ ਤੇ ਡੀਨ ਦੀਆਂ ਚੋਣਾਂ ਵਿੱਚ ਵੀ ਵੱਧ ਸਮਾਂ ਰਹਿਣਗੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teachers at PU Dental College are waiting for promotions for 13 years