ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਧਿਆਪਕਾਂ ਨੇ ਪਟਿਆਲਾ ’ਚ ਨਾਕੇ ਤੋੜ ਕੀਤਾ ਕੈਪਟਨ ਦੀ ਕੋਠੀ ਵੱਲ ਕੂਚ

ਅਧਿਆਪਕਾਂ ਨੇ ਪਟਿਆਲਾ ’ਚ ਨਾਕੇ ਤੋੜ ਕੀਤਾ ਕੈਪਟਨ ਦੀ ਕੋਠੀ ਵੱਲ ਕੂਚ

ਤਸਵੀਰਾਂ ਤੇ ਵੇਰਵਾ: ਭਾਰਤ ਭੂਸ਼ਨ, ਪਟਿਆਲਾ – ਹਿੰਦੁਸਤਾਨ ਟਾਈਮਜ਼

 

––ਸੜਕਾਂ ’ਤੇ ਮਨਾਈ ਲੋਹੜੀ

 

ਅੱਜ ਲੋਹੜੀ ਤੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਜੀ ਪ੍ਰਕਾਸ਼ ਪੁਰਬ ਮੌਕੇ ਜਿੱਥੇ ਆਮ ਲੋਕ ਆਪੋ–ਆਪਣੇ ਘਰਾਂ ‘ਚ ਦੋਹਰੀਆਂ ਖ਼ੁਸ਼ੀਆਂ ਦੇ ਜਸ਼ਨ ਮਨਾ ਰਹੇ ਹਨ, ਉੱਥੇ ‘ਰਾਸ਼ਟਰ–ਨਿਰਮਾਤਾ’ ਭਾਵ ਅਧਿਆਪਕ ਸਖ਼ਤ ਠੰਢ ਦੇ ਬਾਵਜੂਦ ਸੰਘਰਸ਼ ਕਰਨ ਲਈ ਮਜਬੂਰ ਹਨ ਪਰ ਸਰਕਾਰ ਦੇ ਕੰਨਾਂ ‘ਤੇ ਹਾਲੇ ਤੱਕ ਜੂੰ ਨਹੀਂ ਸਰਕ ਰਹੀ।

ਅਧਿਆਪਕਾਂ ਨੇ ਪਟਿਆਲਾ ’ਚ ਨਾਕੇ ਤੋੜ ਕੀਤਾ ਕੈਪਟਨ ਦੀ ਕੋਠੀ ਵੱਲ ਕੂਚ

 

ਅੱਜ ਪਟਿਆਲਾ ਦੇ ਵਾਈਪੀਐੱਸ ਚੌਕ ‘ਤੇ ਲੱਗੇ ਨਾਕੇ ਤੋੜ ਕੇ ਮੁਜ਼ਾਹਰਾਕਾਰੀ ਅਧਿਆਪਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵੱਲ ਕੂਚ ਕਰਨਾ ਚਾਹਿਆ ਪਰ ਸੁਰੱਖਿਆ ਬਲਾਂ ਨੇ ਇੰਝ ਨਾ ਕਰਨ ਦਿੱਤਾ। ਤਦ ਉਨ੍ਹਾਂ ਉੱਥੇ ਹੀ ਸੜਕ ‘ਤੇ ਆਪਣੇ ਡੇਰੇ ਲਾ ਕੇ ਲੋਹੜੀ ਮਨਾਉਣੀ ਸ਼ੁਰੂ ਕਰ ਦਿੱਤੀ।

 

ਨਾਕੇ ਤੋੜਦੇ ਸਮੇਂ ਅਧਿਆਪਕਾਂ ਤੇ ਸੁਰੱਖਿਆ ਬਲਾਂ ਵਿਚਾਲੇ ਮਾਮੂਲੀ ਹੱਥੋਪਾਈ ਵੀ ਹੋਈ ਪਰ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਹੀ ਰਿਹਾ। ਇਹ ਖ਼ਬਰ ਲਿਖੇ ਜਾਣ ਤੱਕ ਧਰਨਾ ਚੱਲ ਰਿਹਾ ਸੀ।

ਅਧਿਆਪਕਾਂ ਨੇ ਪਟਿਆਲਾ ’ਚ ਨਾਕੇ ਤੋੜ ਕੀਤਾ ਕੈਪਟਨ ਦੀ ਕੋਠੀ ਵੱਲ ਕੂਚ

 

ਸਾਂਝਾ ਮੋਰਚਾ ਟੀਚਰ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ’ਤੇ ਤੁਰੀ ਹੋਈ ਹੈ। ਜਿਸ ਤਰ੍ਹਾਂ ਬੀਤੇ ਦਸੰਬਰ ਮਹੀਨੇ ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਕਥਿਤ ਝੂਠੇ ਵਾਅਦੇ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ‘ਚੋਂ ਅਧਿਆਪਕਾਂ ਦਾ ਧਰਨਾ ਚੁਕਵਾਇਆ ਸੀ, ਉਸ ਤੋਂ ਸਮੂਹ ਮੁਜ਼ਾਹਰਾਕਾਰੀ ਤੇ ਧਰਨਾਕਾਰੀ ਅਧਿਆਪਕਾਂ ‘ਚ ਡਾਢਾ ਰੋਸ ਪਾਇਆ ਜਾ ਰਿਹਾ ਹੈ। ਸ੍ਰੀ ਸੋਨੀ ਬਾਅਦ ‘ਚ ਅਧਿਆਪਕਾਂ ਨਾਲ ਕੀਤੇ ਸਾਰੇ ਵਾਅਦੇ ‘ਮੁੱਕਰ ਗਏ’ ਦੱਸੇ ਜਾਂਦੇ ਹਨ।

 

 

ਸ੍ਰੀ ਓਪੀ ਸੋਨੀ ਨੇ ਜਦੋਂ ਪਿਛਲੇ ਮਹੀਨੇ ਅਧਿਆਪਕਾਂ ਦੀ ਹੜਤਾਲ ਪਟਿਆਲਾ ‘ਚ ਤੁੜਵਾਈ ਸੀ; ਤਦ ਮੋਰਚੇ ਵੱਲੋਂ ਆਪਣੇ ਆਗੂਆਂ ਦੀਆਂ ਬਦਲੀਆਂ ਤੇ ਮੁਅੱਤਲੀਆਂ ਇਕੋ ਚਿੱਠੀ ਰਾਹੀਂ ਰੱਦ ਕਰਨ ਦੀ ਮੰਗ ਕਰਨ ਉਤੇ ਸਿੱਖਿਆ ਮੰਤਰੀ ਨੇ ਕਿਹਾ ਸੀ ਕਿ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇਹ ਬਦਲੀਆਂ ਤੇ ਮੁਅੱਤਲੀਆਂ ਰੱਦ ਕੀਤੀਆਂ ਜਾਣਗੀਆਂ ਉਨ੍ਹਾਂ ਮੋਰਚੇ ਤੋਂ ਅਜਿਹੇ ਅਧਿਆਪਕਾਂ ਦੀ ਸੂਚੀ ਵੀ ਮੰਗੀ ਸੀ, ਜਿਨ੍ਹਾਂ ਦੀਆਂ ਬਦਲੀਆਂ ਤੇ ਮੁਅੱਤਲੀਆਂ ਹੋਈਆਂ ਹਨ ਮੀਟਿੰਗ ਦੌਰਾਨ ਲੈਬ ਅਟੈਂਡੈਂਟ, ਉਰਦੂ ਦੇ ਅਧਿਆਪਕਾਂ ਤੇ ਹੋਰ ਵਰਗਾਂ ਦੇ ਅਧਿਆਪਕਾਂ ਨੂੰ ਰੈਗੂਲਰ ਨਾ ਕਰਨ ਉਤੇ ਸਿੱਖਿਆ ਮੰਤਰੀ ਨੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ

ਅਧਿਆਪਕਾਂ ਨੇ ਪਟਿਆਲਾ ’ਚ ਨਾਕੇ ਤੋੜ ਕੀਤਾ ਕੈਪਟਨ ਦੀ ਕੋਠੀ ਵੱਲ ਕੂਚ

 

ਇੱਥੇ ਵਰਨਣਯੋਗ ਹੈ ਕਿ ਸਰਵ ਸਿ਼ਖਸ਼ਾ ਅਭਿਆਨ (ਐੱਸੈੱਸਏ) ਤੇ ਰਾਸ਼ਟਰੀ ਮਾਧਿਅਮਕ ਸਿ਼ਖ਼ਸ਼ਾ ਅਭਿਆਨ (ਰਮਸਾ) ਅਧੀਨ ਭਰਤੀ ਹੋਏ 8,886 ਅਧਿਆਪਕ ਪਿਛਲੇ ਕਾਫ਼ੀ ਸਮੇਂ ਤੋਂ ਆਪਣੀਆਂ ਤਨਖ਼ਾਹਾਂ ਘਟਾਏ ਜਾਣ ਦੇ ਵਿਰੋਧ `ਚ ਪਟਿਆਲਾ `ਚ ਰੋਸ ਧਰਨੇ `ਤੇ ਬੈਠੇ ਰਹੇ ਸਨ। ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਨਿਯਮਤ ਕਰਨ ਦਾ ਵਾਅਦਾ ਤਾਂ ਕਰ ਲਿਆ ਸੀ ਪਰ ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤੀ ਸੀ ਕਿ ਉਨ੍ਹਾਂ ਨੂੰ ਤਿੰਨ ਸਾਲਾਂ ਤੱਕ ਸਿਰਫ਼ 15,300 ਰੁਪਏ ਪ੍ਰਤੀ ਮਹੀਨਾ ਤਨਖ਼ਾਹ `ਤੇ ਗੁਜ਼ਾਰਾ ਕਰਨਾ ਪਵੇਗਾ। ਹੁਣ ਜਿਨ੍ਹਾਂ ਦੀਆਂ ਤਨਖ਼ਾਹਾਂ 40,000 ਰੁਪਏ ਤੋਂ ਵੀ ਉਤਾਂਹ ਚਲੀਆਂ ਗਈਆਂ ਸਨ, ਉਨ੍ਹਾਂ ਨੂੰ ਹੁਣ ਸਰਕਾਰ ਦੀ ਇਹ ਪੇਸ਼ਕਸ਼ ਮੰਨਣ ਵਿੱਚ ਬਹੁਤ ਔਕੜ ਪੇਸ਼ ਆ ਰਹੀ ਹੈ।

 

ਪਰ ਪਿਛਲੇ ਮਹੀਨੇ ਅਧਿਆਪਕਾਂ ਦੇ ਰੋਹ ਅੱਗੇ ਸਰਕਾਰ ਦਾ ਰੁਖ਼ ਬਦਲਦਾ ਹੋਇਆ ਨਜ਼ਰ ਆ ਰਿਹਾ ਸੀ, ਜਦੋਂ ਸਿੱਖਿਆ ਮੰਤਰੀ ਓ ਪੀ ਸੋਨੀ ਨੇ ਅਧਿਆਪਕਾਂ ਨੂੰ  ਮਿਲ ਕੇ ਉਨ੍ਹਾਂ ਦੀਆਂ ਮੰਗਾਂ ਮੰਗਣ ਦਾ ਭਰੋਸਾ ਦਿਵਾਇਆ ਸੀ। ਇਸ ਤੋਂ ਅਧਿਆਪਕਾਂ ਨੇ ਆਪਣਾ ਧਰਨਾ ਰੱਦ ਕਰ ਦਿੱਤਾ ਸੀ ਤੇ ਅਗਲੇ ਦਿਨ ਦੀ ਰੈਲੀ ਵੀ ਰੱਦ ਕਰ ਦਿੱਤੀ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸੱਤ ਮਹੀਨਿਆਂ ਤੋਂ ਰੋਕੀ ਤਨਖਾਹ ਦੀ ਲੋਹੜੀ ਮੰਗਣ ਆਏ ਅਧਿਆਪਕਾਂ ਨੂੰ ਤਨਖਾਹ ਦੀ ਬਜਾਏ ਪੁਲਿਸ ਵੱਲੋਂ ਕੀਤੀ ਧੂਹ ਘੜੀਸ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਅਧਿਆਪਕਾਂ ਨੂੰ ਹਲਕੀਆਂ ਸੱਟਾਂ ਵੀ ਲੱਗੀਆਂ। ਮਹਿਲਾ ਅਧਿਆਪਕਾਵਾਂ ਨੇ ਪਟਿਆਲਾ ਪੁਲਿਸ ਪ੍ਰਸ਼ਾਸ਼ਨ 'ਤੇ ਵਾਲ ਪੁੱਟਣ ਅਤੇ ਖਿੱਚ ਧੂਹ ਕਰਨ ਦੇ ਇਲਜਾਮ ਵੀ ਲਾਏ। ਅਧਿਆਪਕਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਸੰਘਰਸ਼ੀ ਲੋਹੜੀ ਬਾਲਦਿਆਂ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ।

 


ਜਥੇਬੰਦੀ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ ਟੋਡਰਪੁਰ, ਜਿਲੵਾ ਆਗੂਆਂ ਭਰਤ ਕੁਮਾਰ, ਹਰਵਿੰਦਰ ਰੱਖੜਾ, ਅਮ੍ਰਿਤਪਾਲ ਸਿੰਘ, ਨਿਰਭੈਅ ਸਿੰਘ ਆਦਿ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਪਿਛਲੇ ਦਸ ਸਾਲਾਂ ਦੀਆਂ ਸੇਵਾਵਾਂ ਖੂਹ-ਖਾਤੇ ਚ' ਪਾ ਕੇ ਅਧਿਆਪਕਾਂ ਨੂੰ ਵਿਭਾਗ ਵਿੱਚ ਰੈਗੂਲਰ ਕਰਨ ਦੀ ਆੜ ਹੇਠ ਮੌਜੂਦਾ ਤਨਖਾਹਾਂ ਉੱਪਰ 75% ਕੱਟ ਲਾ ਕੇ 15300 ਤਨਖਾਹ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਤਨਖਾਹ ਕਟੌਤੀ ਨੂੰ ਜਬਰੀ ਲਾਗੂ ਕਰਨ ਲਈ ਅਧਿਆਪਕਾਂ ਦੀਆਂ ਜਿੱਥੇ ਵੱਡੇ ਪੱਧਰ ਤੇ ਵਿਕਟੇਮਾਈਜੇਸ਼ਨਾਂ ਕੀਤੀਆਂ ਹਨ, ਉੱਥੇ ਪਿਛਲੇ 7 ਮਹੀਨਿਆਂ ਤੋਂ ਤਨਖਾਹਾਂ ਵੀ ਜਾਰੀ ਨਹੀਂ ਕੀਤੀਆਂ ਗਈਆਂ। ਐਸ.ਐਸ.ਏ, ਰਮਸਾ ਅਧਿਆਪਕਾਂ ਦੇ ਜਿੱਥੇ ਪਹਿਲਾ ਦੁਸ਼ਿਹਰਾ, ਦੀਵਾਲੀ, ਨਵਾਂ ਸਾਲ ਸੁੱਕੇ ਲੰਘੇ ਹਨ, ਉੱਥੇ ਲੋਹੜੀ ਤੇ ਮਾਘੀ ਦੇ ਤਿਉਹਾਰ 'ਤੇ ਵੀ ਅਧਿਆਪਕਾਂ ਦੇ ਖੀਸੇ ਖਾਲੀ ਹਨ, ਜਿਸ ਦੇ ਰੋਸ ਵੱਜੋਂ ਐੱਸ ਐੱਸ. ਏ/ਰਮਸਾ ਅਧਿਆਪਕਾਂ ਨੇ ਅੱਜ ਮੁੱਖ ਮੰਤਰੀ ਦੀ ਰਿਹਾਇਸ ਨੇੜੇ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੋਹੜੀ ਦੇ ਰੂਪ ਵਿੱਚ ਆਪਣੀਆਂ ਰੁਕੀਆਂ ਤਨਖਾਹਾਂ ਦੀ ਮੰਗ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teachers break barricades and march towards Captain Residence