ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO : ਅਧਿਆਪਕਾਂ ਨੇ ਸੰਘਰਸ਼ ਹੋਰ ਭਖਾਇਆ, ਪੁਲਿਸ ਨੇ ਮੁੜ ਜੋਰ ਦਿਖਾਇਆ

ਅਧਿਆਪਕਾਂ ਨੇ ਸੰਘਰਸ਼ ਹੋਰ ਭਖਾਇਆ, ਪੁਲਿਸ ਨੇ ਮੁੜ ਜੋਰ ਦਿਖਾਇਆ

ਅਧਿਆਪਕ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪੰਜਾਬ ਵਿਚ ਲੜਿਆ ਜਾ ਰਿਹਾ ਸੰਘਰਸ਼ ਦਿਨੋਂ ਦਿਨ ਭੱਖਦਾ ਜਾ ਰਿਹਾ ਹੈ, ਬੀਤੇ ਐਤਵਾਰ ਨੂੰ ਪਟਿਆਲਾ ਪੁਲਿਸ ਵੱਲੋਂ ਪਾਣੀ ਨਾਲ ਭਿਉਂ ਭਿਉਂ ਕੁੱਟੇ ਮਾਸਟਰਾਂ ਦੇ ਵਿਰੋਧ ਵਿਚ ਅੱਜ ਪੰਜਾਬ ਭਰ ਵਿਚ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ।

 

ਅੱਜ ਇਸ ਮੁਜਾਹਰੇ ਦੌਰਾਨ ਫਿਰ ਤੋਂ ਪਟਿਆਲਾ ਪੁਲਿਸ ਨੇ ਮੁੜ ਅਧਿਆਪਕਾਂ ਨਾਲ ਆਪਣੀ ਜੋਰ ਅਜਮਾਇਸ਼ ਕੀਤੀ।  ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਪੁਰਸ਼ ਪੁਲਿਸ ਮੁਲਾਜ਼ਮਾਂ ਨੇ ਮਹਿਲਾ ਅਧਿਆਪਕਾਂ ਦੇ ਡੰਡੇ ਮਾਰੇ ਹਨ।

ਪੰਜਾਬ ਦੇ ਅਧਿਆਪਕਾਂ ਦਾ ਮਸਲਾ ਲੋਕ ਸਭਾ ’ਚ ਗੂੰਜਿਆਂ

ਸਥਾਨਕ ਜਿਲ੍ਹਾ ਸਿੱਖਿਆ ਅਫ਼ਸਰਾਂ ਦੇ ਦਫਤਰਾਂ ਅੱਗੇ ਇਕੱਠੇ ਹੋਏ ਸੈਕੜੇ ਅਧਿਆਪਕਾਂ ਨੇ ਅਧਿਆਪਕਾਂ 'ਤੇ ਕੀਤੇ ਬੇਕਿਰਕ ਲਾਠੀਚਾਰਜ ਅਤੇ ਮਾਰੀਆਂ ਪਾਣੀ ਦੀਆਂ ਬੁਛਾੜਾਂ ਨਾਲ ਸੈਕੜੇ ਅਧਿਆਪਕਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰਨ ਖਿਲਾਫ ਸਥਾਨਕ ਵਾਈ ਪੀ ਐਸ ਚੌਂਕ ਚ ਪਹੁੰਚ ਕੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਜਾਹਿਰ ਕੀਤਾ।

ਅਧਿਆਪਕ ਆਗੂਆਂ ਹਰਦੀਪ ਟੋਡਰਪੁਰ, ਦੀਦਾਰ ਸਿੰਘ, ਪਰਮਜੀਤ ਸਿੰਘ, ਵਿਕਰਮਦੇਵ ਸਿੰਘ, ਜੋਗਾ ਸਿੰਘ ਘਨੋਰ, ਅਨੂਪ ਸ਼ਰਮਾ, ਹਰਵਿੰਦਰ ਰੱਖੜਾ, ਮਨੋਜ ਘਈ, ਜਸਵਿੰਦਰ ਲਖਮੀਰਵਾਲਾ, ਕੁਲਦੀਪ ਗੋਬਿੰਦਪੁਰਾ, ਕੁਲਦੀਪ ਪਟਿਆਲਵੀ, ਸੁਮਿਤ ਕੁਮਾਰ, ਕਰਨੈਲ ਤੇਜਾ, ਮਿੱਠੂ ਖਾਨ, ਜਸਵਿੰਦਰ ਸਮਾਣਾ, ਦੀਦਾਰ ਸਿੰਘ ਸਮਾਣਾ ਅਤੇ ਹਾਕਮ ਖਨੌੜਾ ਨੇ ਅਧਿਆਪਕਾਂ ਦੀ ਆਵਾਜ ਨੂੰ ਦਬਾਉਣ ਲਈ ਸਰਕਾਰ ਵੱਲੋਂ ਅਪਣਾ ਜਾ ਰਹੇ ਦਮਨਕਾਰੀ ਰਵੱਈਆ ਦਾ ਵਿਰੋਧ ਦਰਜ ਕਰਵਾਇਆ।

ਆਗੂਆਂ ਨੇ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਅਧਿਆਪਕਾਂ 'ਤੇ ਹੋਏ ਇਸ ਤਸੱਦਦ ਨੂੰ ਸਰਕਾਰ ਦੇ ਗੈਰ ਜਮਹੂਰੀ ਅਤੇ ਲੋਕ ਵਿਰੋਧੀ ਕਿਰਦਾਰ ਦਾ ਪ੍ਰਗਟਾਵਾ ਕਰਾਰ ਦਿੱਤਾ। ਆਗੂਆਂ ਨੇ ਲਾਠੀਚਾਰਜ ਦੌਰਾਨ ਮਹਿਲਾ ਅਧਿਆਪਕਾਵਾਂ ਨਾਲ ਪੁਰਸ਼ ਪੁਲਿਸ ਮੁਲਾਜ਼ਮਾਂ ਵੱਲੋਂ ਖਿੱਚ ਧੂਹ ਕਰਨ, ਚੁੰਨੀਆਂ ਪਾੜਣ, ਅਪਸ਼ਬਦ ਬੋਲਣ ਅਤੇ ਗੰਭੀਰ ਰੂਪ ਵਿੱਚ ਜਖਮੀ ਕਰਨ ਤੋਂ ਇਲਾਵਾ ਹੋਰਨਾਂ ਸੈਕੜੇ ਅਧਿਆਪਕਾਂ 'ਤੇ ਵੀ ਲਾਠੀਚਾਰਜ ਕਰਦਿਆਂ ਤਸੱਦਦ ਕਰਨ ਦੀ ਸਖਤ ਨਿਖੇਧੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teachers demonstrate struggle