ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

4 VIDEO: ਅਧਿਆਪਕ ਪੰਜਾਬ ਦੇ ਵਿਧਾਇਕਾਂ–ਮੰਤਰੀਆਂ ਨੂੰ ਦੇਣ ਲਗੇ ਚੇਤਾਵਨੀ-ਪੱਤਰ

ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ 14 ਫਰਵਰੀ ਨੂੰ ਸਿੱਖਿਆ ਮੰਤਰੀ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਮੰਗਾਂ ਦਾ ਕੋਈ ਪੱਕਾ ਹੱਲ ਨਾ ਕੱਢੇ ਜਾਣ ਅਤੇ ਬਹੁਤੀਆਂ ਮੰਗਾਂ ਨੂੰ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਉੱਤੇ ਛੱਡ ਦੇਣ ਕਾਰਨ ਅਧਿਆਪਕ ਵਰਗ ਵਿੱਚ ਫੈਲੀ ਬੇਚੈਨੀ ਦਾ ਆਲਮ ਜਿਉਂ ਦਾ ਤਿਉਂ ਮੌਜੂਦ ਹੈ

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਅਧਿਆਪਕ ਸੰਘਰਸ਼ ਕਮੇਟੀ ਪਟਿਆਲਾ ਇਕਾਈ ਦੀ ਸਥਾਨਕ ਨਹਿਰੂ ਪਾਰਕ ਵਿਖੇ ਹੋਈ ਮੀਟਿੰਗ ਤੋਂ ਬਾਅਦ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਅਧਿਆਪਕ ਆਗੂ ਅਤਿੰਦਰਪਾਲ ਘੱਗਾ, ਮਨੋਜ ਘਈ, ਰਣਜੀਤ ਮਾਨ, ਗੁਰਪ੍ਰੀਤ ਗੁਰੀ, ਦੀਦਾਰ ਸਿੰਘ, ਗੁਰਪ੍ਰੀਤ ਗੁਰੂ ਨੇ ਕਿਹਾ ਕਿ ਜੇਕਰ 28 ਫਰਵਰੀ ਨੂੰ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਮੰਗਾਂ ਦਾ ਕੋਈ ਸਾਰਥਕ ਹੱਲ ਨਹੀਂ ਨਿਕਲਦਾ ਤਾਂ 3 ਮਾਰਚ ਨੂੰ ਪਟਿਆਲਾ ਵਿਖੇ ਲਾ-ਮਿਸਾਲ ਰੈਲੀ ਕੀਤੀ ਜਾਵੇਗੀ ਤੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਜਨਤਾ ਦੀ ਕਚਿਹਰੀ ਵਿੱਚ ਨੰਗਾ ਕੀਤਾ ਜਾਵੇਗਾ

ਇਸ ਤੋਂ ਇਲਾਵਾ ਸਟੇਟ ਕਮੇਟੀ ਦੇ ਸੱਦੇ ਤੇ ਪਟਿਆਲਾ ਜਿਲ੍ਹੇ ਵਿੱਚ 28 ਫਰਵਰੀ ਤੋਂ ਪਹਿਲਾਂ ਸਮਾਣਾ, ਨਾਭਾ, ਰਾਜਪੁਰਾ ਅਤੇ ਪਟਿਆਲਾ ਤਹਿਸੀਲ ਪੱਧਰ ਤੇ ਭਰਵੇਂ ਇਕੱਠ ਕਰਕੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਚੇਤਾਵਨੀ-ਪੱਤਰ ਦਿੱਤੇ ਜਾਣਗੇ ਤਾਂ ਜੋ ਸਰਕਾਰ ਨੂੰ ਆਪਣੇ ਵੋਟਾਂ ਤੋਂ ਪਹਿਲਾਂ ਦੇ ਵਾਅਦੇ ਯਾਦ ਕਰਵਾਏ ਜਾਣ ਅਤੇ ਇਹਨਾਂ ਤੋਂ ਮੁਕਰਨ ਤੇ ਮੁਲਾਜਮ ਜਥੇਬੰਦੀਆਂ ਵੱਲੋਂ ਸਰਕਾਰ ਦਾ ਲੋਕ ਸਭਾ ਵਿੱਚ ਭਾਰੀ ਵਿਰੋਧ ਕੀਤਾ ਜਾਵੇਗਾ

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਪੰਜਾਬ ਦੀ ਸਰਕਾਰੀ ਸਿੱਖਿਆ ਨੂੰ ਉਜਾੜਨ ਲਈ ਸ਼ੁਰੂ ਕੀਤੇ ਗਏ ਪੜ੍ਹੋ ਪੰਜਾਬ ਪੜਾਓ ਪੰਜਾਬ ਦਾ ਪੂਰਨ ਤੌਰ ਤੇ ਬਾਇਕਾਟ ਜਾਰੀ ਰਹੇਗਾ

ਉਨ੍ਹਾਂ ਅੱਗੇ ਕਿਹਾ ਕਿ ਚੇਤਾਵਨੀ ਪੱਤਰ ਐਕਸ਼ਨ 21 ਫਰਵਰੀ ਨੂੰ ਘਨੌਰ, 22 ਫਰਵਰੀ ਨੂੰ ਸਮਾਣਾ, 23 ਫਰਵਰੀ ਨੂੰ ਨਾਭਾ ਅਤੇ ਸਮਾਣਾ, 25 ਫਰਵਰੀ ਨੂੰ ਪਟਿਆਲਾ ਵਿਖੇ ਕੀਤੇ ਜਾਣਗੇ

ਇਸ ਮੌਕੇ ਹੋਰਾਂ ਤੋਂ ਇਲਾਵਾ ਵਿਕਾਸ ਸਹਿਗਲ, ਕੁਲਦੀਪ ਪਟਿਆਲਵੀ, ਅਵਤਾਰ ਸਿੰਘ ਮਾਨ, ਨਰਿੰਦਰ ਸਿੰਘ ਗਿੱਲ, ਸਤਨਾਮ ਪਾਲੀਆ, ਹਰਪ੍ਰੀਤ ਸਿੰਘ, ਅਮਨਦੀਪ ਦੇਵੀਗੜ੍ਹ, ਰਾਜਿੰਦਰ ਸਿੰਘ, ਬਲਵਿੰਦਰ ਸਿੰਘ, ਹਰਿੰਦਰ ਸਿੰਘ, ਜਸਵਿੰਦਰ ਪਾਲ ਸ਼ਰਮਾ, ਹਰਵਿੰਦਰ ਸਿੰਘ ਆਦਿ ਜਥੇਬੰਦਕ ਆਗੂ ਹਾਜ਼ਰ ਸਨ

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teachers give the legislators and ministers of state took the warning letter