ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਦਰਸ਼ ਸਕੂਲ ਦੇ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਾ, 3 ਅਧਿਆਪਕਾਵਾਂ ਹੋਈਆਂ ਬੇਹੋਸ਼

ਆਦਰਸ਼ ਸਕੂਲ ਦੇ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਾ, 3 ਅਧਿਆਪਕਾਵਾਂ ਹੋਈਆਂ ਬੇਹੋਸ਼

ਸੰਗਰੂਰ ਦੇ ਪਿੰਡ ਬਾਲਦ ਖੁਰਦ ਦੇ ਐੱਸਯੂਐੱਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਨੇ ਅੱਜ ਸਕੂਲ ਪ੍ਰਿੰਸੀਪਲ ਦਫ਼ਤਰ ਦੇ ਅੰਦਰ ਰੋਸ ਮੁਜ਼ਾਹਰਾ ਕੀਤਾ। ਦਰਅਸਲ, ਇਨ੍ਹਾਂ ਅਧਿਆਪਕਾਵਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ।

 

 

ਉਸ ਰੋਸ ਮੁਜ਼ਾਹਰੇ ਦੌਰਾਨ ਉਦੋਂ ਹਾਲਾਤ ਕੁਝ ਤਣਾਅਪੂਰਨ ਹੋ ਗਏ, ਜਦੋਂ 3 ਮਹਿਲਾ ਅਧਿਆਪਕਾਵਾਂ ਉੱਥੇ ਬੇਹੋਸ਼ ਹੋ ਗਈਆਂ ਤੇ ਉਨ੍ਹਾਂ ਵਿੱਚੋਂ ਇੱਕ ਨੂੰ ਤਾਂ ਭਵਾਨੀਗੜ੍ਹ ਦੇ ਸਿਵਲ ਹਸਪਤਾਲ ਲਿਜਾਣਾ ਪਿਆ।

 

 

ਰੋਸ ਮੁਜ਼ਾਹਰਾ ਕਰ ਰਹੇ ਅਧਿਆਪਕਾਂ ਨੇ ਦੱਸਿਆ ਕਿ ਉਹ ਸਾਲ 2012 ਤੋਂ ਪੜ੍ਹਾ ਰਹੇ ਹਨ ਪਰ ਸਕੂਲ ਦੇ ਪ੍ਰਬੰਧਕ ਉਨ੍ਹਾਂ ਨੂੰ ਰੈਗੂਲਰ ਕਰਨ ਤੇ ਤਨਖ਼ਾਹਾਂ ਦੇ ਮਾਮਲੇ ਉੱਤੇ ਵਾਰ–ਵਾਰ ਪਰੇਸ਼ਾਨ ਕਰਦੇ ਹਨ।

 

 

ਇੱਕ ਅਧਿਆਪਕ ਰਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਬੰਧਕਾਂ ਨੇ ਇਸ ਰੋਸ ਮੁਜ਼ਾਹਰੇ ਲਈ ਉਨ੍ਹਾਂ ਨੂੰ ਮਜਬੂਰ ਕੀਤਾ ਹੈ। ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹ ਦੇ ਨਾਂਅ ਉੱਤੇ ਇੱਕ ਵੀ ਧੇਲਾ ਨਹੀਂ ਦਿੱਤਾ ਗਿਆ। ‘ਅਧਿਆਪਕਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।’

 

 

ਇੱਕ ਹੋਰ ਮਹਿਲਾ ਰੋਸ ਮੁਜ਼ਾਹਰਾਕਾਰੀ ਨੇ ਦੱਸਿਆ ਕਿ ਉਹ ਕੁੱਲ 80 ਅਧਿਆਪਕ ਤੇ ਅਧਿਆਪਕਾਵਾਂ ਹਨ ਪਰ ਕੰਪਨੀ ਨੇ ਉਨ੍ਹਾਂ ਦੇ EPF ਬਾਰੇ ਵੀ ਕਦੇ ਕੁਝ ਨਹੀਂ ਦੱਸਿਆ।

 

 

ਇਸ ਦੌਰਾਨ ਸਕੂਲ ਪ੍ਰਿੰਸੀਪਲ ਸ੍ਰੀਮਤੀ ਚਮਨਦੀਪ ਕੌਰ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਹਾਲੇ ਸੋਮਵਾਰ ਨੂੰ ਹੀ ਆ ਕੇ ਚਾਰਜ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ। ਉਨ੍ਹਾਂ ਕਿਹਾ – ‘ਸ਼ਾਇਦ ਤਨਖ਼ਾਹਾਂ ਪਿਛਲੇ ਦਿਨੀਂ ਜਮ੍ਹਾ ਕਰਵਾ ਦਿੱਤੀਆਂ ਗਈਆਂ ਸਨ ਪਰ ਕੁਝ ਤਕਨੀਕੀ ਕਾਰਨਾਂ ਕਰ ਕੇ ਉਨ੍ਹਾਂ ਦੇ ਮਿਲਣ ਵਿੱਚ ਦੇਰੀ ਹੋ ਗਈ ਹੈ।’

ਆਦਰਸ਼ ਸਕੂਲ ਦੇ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਾ, 3 ਅਧਿਆਪਕਾਵਾਂ ਹੋਈਆਂ ਬੇਹੋਸ਼

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teachers of Adarsh School protest 3 lady teachers faint