ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਅਧਿਆਪਕਾਂ ਦੀ ਹੜਤਾਲ ਅਣਮਿੱਥੇ ਸਮੇਂ ਲਈ ਮੁਲਤਵੀ

ਸਰਕਾਰੀ ਸ਼ਿਵਾਲਿਕ ਕਾਲਜ ਨਵਾਂ ਨੰਗਲ ਵਿਖੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਬੈਠੇ ਹੋਏ ਸਨ, ਪਰ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਦੇਖਦਿਆਂ ਇਹ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ।
 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਿਕ ਕਾਲਜ ਪ੍ਰਧਾਨ ਪ੍ਰੋ. ਜਗਪਾਲ ਸਿੰਘ ਨੇ ਕਿਹਾ ਗੈਸਟ ਫੈਕਲਟੀ ਲੈਕਚਰਾਰ ਪੱਕਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ ਚਾਰ ਦਿਨ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਬੈਠੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਦੇ ਚਲਦਿਆਂ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਕਾਲਜ ਬੰਦ ਰੱਖਣ ਦੇ ਅਦੇਸ਼ ਦਿੱਤੇ ਹਨ।
 

ਉਨ੍ਹਾਂ ਦੱਸਿਆ ਕਿ ਇਸੇ ਭਿਆਨਕ ਬਿਮਾਰੀ ਦੇ ਚੱਲਦਿਆਂ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਨੇ ਅਣਮਿੱਥੇ ਸਮੇਂ ਲਈ ਕੀਤੀ ਗਈ ਹੜਤਾਲ ਨੂੰ ਤਾਂ ਬੇਸ਼ਕ ਮੁਲਵਤੀ ਕਰ ਦਿੱਤਾ ਹੈ ਪਰ ਸੂਬਾ ਸਰਕਾਰ ਵਿਰੁੱਧ ਕਾਲਜਾਂ ਵਿੱਚ ਰੋਸ ਪ੍ਰਦਰਸ਼ਨ ਜਾਰੀ ਰਹੇਗਾ।
 

ਇਸ ਮੌਕੇ ਡਾ. ਕਮਲ ਕੁਮਾਰ, ਕਮਲੇਸ਼ ਰਾਣੀ, ਹੇਮੰਤ ਚੱਬਾ, ਪ੍ਰੋ. ਬਿੰਦੂ ਸ਼ਰਮਾ, ਪ੍ਰੋ. ਕਮਲੇਸ਼ ਕੁਮਾਰੀ, ਡਾ. ਪਾਇਲ ਜਸਵਾਲ, ਪ੍ਰੋ. ਪ੍ਰੀਆ ਬਾਧਵਾ, ਪ੍ਰੋ. ਕੀਰਤੀ ਸ਼ਰਮਾ, ਪ੍ਰੋ. ਨੀਰੂ ਸ਼ਰਮਾ, ਪ੍ਰੋ. ਗੁਰਲੀਨ ਜੋਤੀ, ਪ੍ਰੋ. ਜੋਤੀ ਭਰਦਵਾਜ,  ਪ੍ਰੋ. ਬਲਜਿੰਦਰ ਕੌਰ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਬਲਵਿੰਦਰ ਕੌਰ, ਪ੍ਰੋ. ਨੀਸ਼ਾ ਗਾਧੀ, ਪ੍ਰੋ. ਦਲਜੀਤ ਕੌਰ, ਡਾ. ਸੁਮਨ ਕੁਮਾਰੀ, ਪ੍ਰੋ. ਲੀਨਾ, ਪ੍ਰੋ. ਸੁਨੀਤਾ ਸੈਣੀ, ਡਾ. ਕੁਸਮ ਬਿਡਲਾ ਆਦਿ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teachers strike delayed due to corona virus