ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਧਿਆਪਕ ਪੰਜਾਬ ਦੇ ਸਿੱਖਿਆ ਸਕੱਤਰ ਦਾ ਅੱਜ ਕਰਨਗੇ ਘਿਰਾਓ

ਫ਼ੋਟੋਆਂ ਤੇ ਵੀਡੀਓਜ਼: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼, ਪਟਿਆਲਾ

 

ਆਪਣੀਆਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਸੂਬਾ ਸਰਕਾਰ ਦੇ ਲਾਰਿਆਂ ਤੋਂ ਅੱਕੇ ਸੂਬੇ ਦੇ ਅਧਿਆਪਕ ਮੋਰਚੇ ਨੇ ਅੱਜ ਪੰਜਾਬ ਦੇ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਦਾ ਮਾਨਸਾ ’ਚ ਘਿਰਾਓ ਕਰਨ ਦੀ ਤਿਆਰੀ ਚ ਹਨ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਅਧਿਆਪਕ ਮੋਰਚੇ ਨੇ ਅੱਜ ਤੋਂ ਹੀ ‘ਪੜ੍ਹੋ ਪੰਜਾਬ’ ਦਾ ਵੀ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਦੱਸਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਦੀ ਲਟਕ ਰਹੀ ਪੂਰਤੀ ਤੋਂ ਰੁੱਸੇ ਅਧਿਆਪਕਾਂ ਨੇ ਲੰਘੇ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਭਾਰੀ ਗਿਣਤੀ ਪੁੱਜ ਕੇ ਸੂਬਾ ਸਰਕਾਰ ਖਿਲਾਫ਼ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਇਸ ਮੁਜ਼ਾਹਰੇ ਵੱਡੀ ਗਿਣਤੀ ਸ਼ਾਮਲ ਹੋਏ ਅਧਿਆਪਕਾਂ ਨਾਲ ਉਨ੍ਹਾਂ ਦੇ ਨਾਲ ਆਏ ਨਿੱਕੇਨਿੱਕੇ ਬੱਚਿਆਂ ਨੇ ਵੀ ਕੈਪਟਨ ਸਰਕਾਰ ਤੇ ਆਪੋ ਆਪਣੇ ਅੰਦਾਜ਼ ਰੋਸ ਪ੍ਰਗਟਾਇਆ

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਮੁੱਖ ਮੰਤਰੀ ਦੀ ਪਟਿਆਲਾ ਰਿਹਾਇਸ਼ ਵਿਖੇ ਵੱਧ ਰਹੇ ਭਾਰੀ ਗਿਣਤੀ ਵਾਲੇ ਇਸ ਅਧਿਆਪਕਾਂ ਦੇ ਮੋਰਚੇ ਨੂੰ ਪੁਲਿਸ ਪ੍ਰਸ਼ਾਸ਼ਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤਾ ਪਰ ਅਧਿਆਪਕਾਂ ਦੇ ਤਿੱਖੋ ਰੋਸ ਮਗਰੋਂ ਪੁਲਿਸ ਨੇ ਹਾਲਤ ਕਾਬੂ ਚ ਨਾ ਹੁੰਦਿਆਂ ਵੇਖ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਇਨ੍ਹਾਂ ਅਧਿਆਪਕਾਂ ਤੇ ਡਾਂਗਾਂ ਫੇਰ ਦਿੱਤੀਆਂ। ਇਸ ਟਕਰਾ ਕਾਰਨ ਕਈ ਅਧਿਆਪਕ ਤੇ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਇਸ ਦੇ ਨਾਲ ਅਧਿਆਪਕਾਂ ਨੂੰ ਖਦੇੜਣ ਲਈ ਜਲਤੋਪਾਂ ਦੀ ਵੀ ਵਰਤੋਂ ਕੀਤੀ ਗਈ ਜਿਸ ਤੋਂ ਬਾਅਦ ਇਹ ਪ੍ਰਦਰਸ਼ਨ ਹੋਰ ਪੱਖ ਗਿਆ।

 

12 VIDEO–ਮੰਗਾਂ ਮੰਨਵਾਉਣ ਆਏ ਅਧਿਆਪਕਾਂ ’ਤੇ ਚੱਲੀਆਂ ਡਾਂਗਾਂ ਤੇ ਪਾਣੀ ਦੀਆਂ ਬੁਛਾੜਾਂ, ਦੇਖੋ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ

ਫ਼ੋਟੋਆਂ ਤੇ ਵੀਡੀਓਜ਼: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼, ਪਟਿਆਲਾ

https://bit.ly/2WOdjGx

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teachers will Enclose Punjabs education secretary today