ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਕਨੀਕੀ ਸਿੱਖਿਆ ਵਿਭਾਗ `ਚ ਭਰਤੀ ਕੀਤੇ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ

ਤਕਨੀਕੀ ਸਿੱਖਿਆ ਵਿਭਾਗ `ਚ ਭਾਰਤੀ ਕੀਤੇ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ

ਤਕਨੀਕੀ ਸਿੱਖਿਆ ਵਿਭਾਗ `ਚ ਪਈਆਂ ਖਾਲੀ ਅਸਾਮੀਆਂ ਦੇ ਲਈ 21 ਨਵੇਂ ਫਾਰਮੇਸੀ ਲੈਕਚਰਾਰ ਭਰਤੀ ਕੀਤੇ ਗਏ। ਭਰਤੀ ਕੀਤੇ ਗਏ ਫਾਰਮੇਸੀ ਲੈਕਚਰਾਰ ਨੂੰ ਉਨ੍ਹਾਂ ਦੀ ਸਹੂਲਤ ਦੇ ਮੁਤਾਬਕ ਪਟਿਆਲਾ, ਜਲੰਧਰ, ਹੁਸਿ਼ਆਰਪੁਰ, ਬਠਿੰਡਾ ਅਤੇ ਅੰਮ੍ਰਿਤਸਰ ਦੇ ਬਹੁ ਤਕਨੀਕੀ ਕਾਲਜਾਂ `ਚ ਸਟੇਸ਼ਨ ਅਲਾਟ ਕੀਤੇ ਗਏ।

 

ਇਸ ਮੌਕੇ  ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਰਤੀ ਲੈਕਚਰਾਰਾਂ ਨੂੰ ਬਿਨਾਂ ਕਿਸੇ ਸਿਫ਼ਾਰਸ਼ ਦੇ ਖਾਲੀ ਪਈਆਂ ਅਸਾਮੀਆਂ ਵਿਰੁੱਧ ਉਨ੍ਹਾਂ ਦੀ ਮੈਰਿਟ, ਪਰਿਵਾਰਕ ਅਤੇ ਹੋਰ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਨੇੜੇ ਤੋਂ ਨੇੜੇ ਸਟੇਸ਼ਨ ਅਲਾਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

 

ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸਟੇਸ਼ਨ ਪਸੰਦ ਅਨੁਸਾਰ ਦਿੱਤੇ ਜਾਣਗੇ ਅਤੇ ਅਗਲੇ ਅਕਾਦਮਿਕ ਸਾਲ `ਚ ਜੋ ਲੈਕਚਰਾਰ ਵਧੀਆ ਨਤੀਜੇ ਦੇਣਗੇ, ਸਿਰਫ਼ ਉਨ੍ਹਾਂ ਨੂੰ ਹੀ ਪਸੰਦ ਦੇ ਸਟੇਸ਼ਨ ’ਤੇ ਤਾਇਨਾਤ ਕੀਤਾ ਜਾਵੇਗਾ।ਉਨ੍ਹਾਂ ਸਰਕਾਰੀ ਬਹੁ ਤਕਨੀਕੀ ਕਾਲਜਾਂ ਦਾ ਮਿਆਰ ਉੱਚਾ ਚੁੱਕਣ ਲਈ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਨਵੀਆਂ ਤਕਨੀਕਾਂ ਅਪਣਾਉਣ ਦੀ ਅਪੀਲ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TECHNICAL EDUCATION DEPARTMENT RECRUITS 21 NEW PHARMACY LECTURERS