ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

24 ਘੰਟੇ ਦੇ ਰਿਕਾਰਡ ਸਮੇਂ ’ਚ ਉਸਾਰਿਆ ਟੇਂਡੀਵਾਲਾ ਦਾ ਨਵਾਂ ਰਿੰਗ ਬੰਨ੍ਹ

ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਟੇਂਡੀਵਾਲਾ ਵਿਖੇ ਪਾਕਿਸਤਾਨ ਵਾਲੇ ਪਾਸਿਓਂ ਭਾਰੀ ਮਾਤਰਾ ਵਿਚ ਪਾਣੀ ਛੱਡਣ ਕਰਕੇ ਮੌਜੂਦਾ ਬੰਨ੍ਹ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਨਵੇਂ ਰਿੰਗ ਬੰਨ੍ਹ ਦੀ ਉਸਾਰੀ ਨਾਲ ਮੌਜੂਦਾ ਬੰਨ੍ਹ ਨੂੰ ਮਜ਼ਬੂਤੀ ਦਿੱਤੀ ਗਈ ਹੈ ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT


ਉਨ੍ਹਾਂ ਦੱਸਿਆ ਕਿ ਡਰੇਨੇਜ ਵਿਭਾਗ ਵਲੋਂ ਨਵੇਂ ਰਿੰਗ ਬੰਨ੍ਹ ਦੀ ਉਸਾਰੀ ਕੀਤੀ ਗਈ ਹੈ ਜਿਸ ਨਾਲ ਮੌਜੂਦਾ ਬੰਨ੍ਹ ਨੂੰ ਹੋਰ ਮਜਬੂਤੀ ਤੇ ਸੁਰੱਖਿਆ ਮਿਲੇਗੀ ਅਤੇ ਪਾਕਿਸਤਾਨ ਤੋਂ ਫਿਰੋਜ਼ਪੁਰ ਵੱਲ ਛੱਡੇ ਜਾਂਦੇ ਵਾਧੂ ਪਾਣੀ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਨਿਜਾਤ ਮਿਲੇਗੀ


ਉਨ੍ਹਾਂ ਅੱਗੇ ਕਿਹਾ ਕਿ ਇਸ ਖੇਤਰ ਵਿਚ ਆਏ ਹੜ੍ਹਾਂ ਕਾਰਨ ਵਧੇਰੇ ਮਿੱਟੀ ਦੇ ਖੁਰਨ ਦੇ ਨਤੀਜੇ ਵਜੋਂ ਮੌਜੂਦਾ ਬੰਨ੍ਹ ਕਮਜ਼ੋਰ ਹੋ ਗਿਆ ਫੌਜ ਅਤੇ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.)ਤਾਇਨਾਤ ਕੀਤੀਆਂ ਗਈਆਂ ਜਿਹਨਾਂ ਨੇ ਸਥਾਨਕ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਬੰਨ੍ਹ ਨੂੰ ਮਜ਼ਬੂਤੀ ਦਿੱਤੀ ਪਰ ਆਉਣ ਵਾਲੇ ਦਿਨਾਂ ਵਿਚ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਪਾਣੀ ਦੀ ਮਾਤਰਾ ਵੱਧ ਸਕਦੀ ਹੈ ਇਸ ਲਈ ਡਰੇਨੇਜ ਵਿਭਾਗ ਨੇ ਮੌਜੂਦਾ ਬੰਨ੍ਹ ਦੇ ਨਜਦੀਕ ਵਿੱਚ ਇੱਕ ਨਵਾਂ ਰਿੰਗ ਬੰਨ੍ਹ ਬਣਾਇਆ ਹੈ ਇਹ ਬੰਨ੍ਹ ਤਕਰੀਬਨ x੧੦ ਫੁੱਟ ਉੱਚਾ ਅਤੇ 400 ਫੁੱਟ ਲੰਮਾ ਹੈ ਇਹ ਰਿੰਗ ਬੰਨ੍ਹ ਮੌਜੂਦਾ ਬੰਨ੍ਹ ਨਾਲੋਂ ਕਾਫੀ ਉੱਚਾ ਹੈ ਜੋ ਦਰਿਆ ਵਿਚ ਅਚਾਨਕ ਛੱਡੇ ਜਾਂਦੇ ਪਾਣੀ ਤੋਂ ਸੁਰੱਖਿਆ ਪ੍ਰਦਾਨ ਕਰੇਗਾ


ਜ਼ਿਕਰਯੋਗ ਹੈ ਕਿ ਨਵੇਂ ਰਿੰਗ ਬੰਨ੍ਹ ਨੂੰ 24 ਘੰਟੇ ਦੇ ਰਿਕਾਰਡ ਸਮੇਂ ਵਿਚ ਤਿਆਰ ਕੀਤਾ ਗਿਆ ਹੈ

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tendivala s new ring built in a record time of 24 hours