ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਤਣਾਅ, ਕਈ ਥਾਈਂ ਪੈਰਾਮਿਲਟਰੀ ਤੈਨਾਤ

1 / 2ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਤਣਾਅ, ਕਈ ਥਾਈਂ ਪੈਰਾਮਿਲਟਰੀ ਤੈਨਾਤ

2 / 2ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਤਣਾਅ, ਕਈ ਥਾਈਂ ਪੈਰਾਮਿਲਟਰੀ ਤੈਨਾਤ

PreviousNext

ਸ਼ਨਿੱਚਰਵਾਰ ਨੂੰ ਨਾਭਾ ਦੀ ਹਾਈ ਸਕਿਊਰਿਟੀ ਜੇਲ੍ਹ ਵਿੱਚ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਵਾਸੀ ਫ਼ਰੀਦਕੋਟ ਦਾ ਦੋ ਹੋਰਨਾਂ ਕੈਦੀਆਂ ਨੇ ਸਰੀਏ ਨਾਲ ਹਮਲਾ ਕੇ ਕਤਲ ਕਰ ਦਿੱਤਾ ਸੀ। ਖ਼ਬਰਾਂ ਅਨੁਸਾਰ ਸਰੀਏ ਨਾਲ ਉਸ ਦੇ ਸਿਰ ਉੱਤੇ ਵਾਰ ਕੀਤੇ ਗਏ ਸਨ।

 

ਪੁਲਿਸ ਨੇ ਦੋਹਾਂ ਦੋਸ਼ੀ ਕੈਦੀਆਂ ਵਿਰੁਧ ਮਾਮਲਾ ਦਰਜ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਪਰ ਇਸ ਕਤਲ ਕਾਰਨ ਜੇਲ੍ਹ ਵਿੱਚ ਤਣਾਅ ਬਣਿਆ ਹੋਇਆ ਹੈ ਅਤੇ ਇਸ ਦੇ ਮੱਦੇਨਜ਼ਰ ਜੇਲ੍ਹ ਅਤੇ ਪੰਜਾਬ ਵਿੱਚ ਕਈ ਥਾਈਂ ਪੈਰਾਮਿਲਟਰੀ ਫੋਰਸ ਨੂੰ ਬੁਲਾ ਕੇ ਤੈਨਾਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਈ ਡੇਰਿਆਂ ਵਿੱਚ ਪੁਲਿਸ ਤੈਨਾਤ ਕੀਤੀ ਗਈ ਹੈ।   

 

ਦੱਸਣਯੋਗ ਹੈ ਕਿ ਮਹਿੰਦਰਪਾਲ ਸਿੰਘ ਬਿੱਟੂ ਦੇ ਪਰਵਾਰਕ ਮੈਂਬਰਾਂ ਨੇ ਲਾਸ਼ ਦਾ ਅੰਤਮ ਸਸਕਾਰ ਉਦੋਂ ਤੱਕ ਨਾ ਕਰਨ ਦੀ ਸ਼ਰਤ ਰੱਖੀ ਹੈ ਜਦੋਂ ਤੱਕ ਕਿ ਮਾਮਲੇ ਦੀ ਜੁਡੀਸ਼ੀਅਲ ਜਾਂਚ ਕਰਨ ਦੀ ਹਾਮੀ ਨਹੀਂ ਭਰੀ ਜਾਂਦੀ। 

 

ਇਸ ਪੂਰੇ ਘਟਨਾਕ੍ਰਮ ਦੇ ਚਲਦਿਆਂ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tension after the killing of Dera Premi in Nabha jail Paramilitary deployment in several places