ਫ਼ੋਟੋ: ਹਰਸਿਮਰਨ ਸਿੰਘ ਬਤਰਾ
ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ – GLADA) ਵੱਲੋਂ ਕਥਿਤ ਤੌਰ ’ਤੇ ਮੰਦਰ ਦੀ ਇੱਕ ਕੰਧ ਢਾਹੇ ਜਾਣ ਕਾਰਨ ਲੁਧਿਆਣਾ ’ਚ ਹਾਲਾਤ ਤਣਾਅਪੂਰਨ ਬਣ ਗਏ ਹਨ। ਸ਼ਿਵ ਸੈਨਾ–ਹਿੰਦ ਦੇ ਮੈਂਬਰਾਂ ਨੇ ਅੱਜ ਚੰਡੀਗੜ੍ਹ ਰੋਡ ਉੱਤੇ ਆਵਾਜਾਈ ਠੱਪ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਸੀ, ਜਦੋਂ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਗਲਾਡਾ ਵੱਲੋਂ ਸਰਕਾਰੀ ਜ਼ਮੀਨਾਂ ਉੱਤੇ ਹੋਈਆਂ ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਜਾ ਰਿਹਾ ਸੀ।
ਅੱਜ ਤਣਾਅ ਫੈਲਣ ਕਾਰਨ ਘਟਨਾ ਸਥਾਨ ਉੱਤੇ ਭਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਸ਼ਿਵ ਸੈਨਾ ਦੇ ਕਾਰਕੁੰਨਾਂ ਨੇ ਅੱਜ ਜਮਾਲਪੁਰ ਚੌਕ ’ਤੇ ਧਰਨਾ ਲਾ ਦਿੱਤਾ ਤੇ ਪ੍ਰਸ਼ਾਸਨ ਨੇ ਤੁਰੰਤ ਉੱਥੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੇ।
ਰੋਸ ਮੁਜ਼ਾਹਰਾਕਾਰੀਆਂ ਦਾ ਦੋਸ਼ ਹੈ ਕਿ ਸਰਕਾਰ ਵੱਲੋਂ ਮੰਦਰ ਦੀ ਕੰਧ ਢਾਹੀ ਗਈ ਹੈ।
ਉੱਧਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮੰਦਰ ਦੀ ਕੰਧ ਨਹੀਂ ਸੀ, ਸਗੋਂ ਇਮਾਰਤ ਦੀ ਪਿਛਲੀ ਕੰਧ ਸੀ, ਜੋ ਨਾਜਾਇਜ਼ ਉਸਾਰੀਆਂ ਢਾਹੇ ਜਾਣ ਦੌਰਾਨ ਢਹਿ ਗਈ ਸੀ।